LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਚੰਡੀਗੜ੍ਹ 'ਤੇ ਕਰਨਾ ਚਾਹੁੰਦੇ ਕਬਜ਼ਾ

vada badal

ਸ਼੍ਰੀ ਮੁਕਤਸਰ ਸਾਹਿਬ : ਕੇਂਦਰ ਸਰਕਾਰ (Central Government) ਵੱਲੋਂ ਚੰਡੀਗੜ੍ਹ (Chandigarh) ਦੇ ਮੁਲਾਜ਼ਮਾਂ ਉੱਪਰ ਕੇਂਦਰੀ ਨਿਯਮ ਲਾਗੂ (Central rules apply) ਕਰਨ ਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Former Punjab Chief Minister Parkash Singh Badal) ਨੇ ਤਿੱਖੀ ਅਲੋਚਨਾ (Sharp criticism) ਕੀਤੀ ਹੈ। ਕੇਂਦਰ ਸਰਕਾਰ (Central Government) ਉੱਪਰ ਵਰ੍ਹਦਿਆਂ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ ਹੈ। ਹੁਣ ਉਹ ਮੁਕੰਮਲ ਤੌਰ 'ਤੇ ਚੰਡੀਗੜ੍ਹ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। Also Read : ਬਹੁਜਨ ਸਮਾਜ ਪਾਰਟੀ ਦੀ ਪੂਰੀ ਸੂਬਾ ਇਕਾਈ ਭੰਗ, ਜਸਬੀਰ ਸਿੰਘ ਗੜ੍ਹੀ ਹੀ ਰਹਿਣਗੇ ਪ੍ਰਧਾਨ


ਚੋਣਾਂ ਤੋਂ ਬਾਅਦ ਧੰਨਵਾਦੀ ਦੌਰਾ ਕਰ ਰਹੇ ਬਾਦਲ ਨੇ ਪਿੰਡ ਮਹੂਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਚੰਡੀਗੜ੍ਹ 'ਤੇ ਕੇਂਦਰ ਵਾਲੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਨਾਲ ਧੋਖਾ ਕੀਤਾ ਹੈ। ਪਹਿਲਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੀ। ਜਦੋਂ ਪੰਜਾਬ ਦੀ ਵੰਡ ਵੇਲੇ ਚੰਡੀਗੜ੍ਹ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਤਾਂ ਵਾਅਦਾ ਕੀਤਾ ਸੀ ਕਿ ਚੰਡੀਗੜ੍ਹ ਵਿੱਚ ਪੰਜਾਬ ਦੇ ਅੱਧੇ ਮੁਲਾਜ਼ਮ ਹੋਣਗੇ। 

Also Read : ਇੰਡੀਅਨ ਲਾੜੀ ਦੇ ਲਾੜਾ ਬਣੇ ਮੈਕਸਵੈੱਲ, CSK ਨੇ ਕਿਹਾ-ਨਵੀਂ ਪਾਰਟਨਰਸ਼ਿਪ 'ਤੇ ਖੂਬ ਵੱਜੀਆਂ ਸੀਟੀਆਂ

Punjab assembly results: Five-term CM Parkash Singh Badal trailing from  Lambi

ਫਿਰ ਇੱਥੋਂ ਉਹ ਵੀ ਵਾਪਸ ਕਰ ਦਿੱਤੇ। ਹੁਣ ਕੇਂਦਰੀ ਨਿਯਮ ਲਾਗੂ ਕਰਕੇ ਚੰਡੀਗੜ੍ਹ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਕੋਲਾ ਸੰਕਟ ਨਾਲ ਬਿਜਲੀ ਦੀ ਕਮੀ ਬਾਰੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਸਰਪਲੱਸ ਸੀ। ਹੁਣ ਇਸ ਨਵੀਂ ਸਰਕਾਰ ਨੇ ਝੂਠ ਮਾਰ ਕੇ ਸਰਕਾਰ ਬਣਾ ਲਈ ਹੈ। ਹੁਣ ਅੱਗੇ ਦੇਖਣਾ ਹੈ ਕਿ ਕੀ ਬਣਦਾ ਹੈ।

In The Market