LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਚੰਨੀ ਨੇ ਰੱਖਿਆ 350 ਬੈੱਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ, ਬਲਬੀਰ ਸਿੱਧੂ ਦੀਆਂ ਕੀਤੀਆਂ ਤਰੀਫਾਂ

9n9

ਚੰਡੀਗੜ੍ਹ: ਮੁੱਖ ਮੰਤਰੀ ਚੰਨੀ ਨੇ ਮੋਹਾਲੀ ਵਿਖੇ 350 ਬੈਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਅਜਿਹੇ ਆਗੂ ਹਨ, ਜਿਨ੍ਹਾਂ ਨੇ ਜੋ ਕਹਿ ਦਿੱਤਾ, ਸਮਝੋ ਉਹ ਪਾਸ ਹੈ। ਬਲਬੀਰ ਸਿੰਘ ਸਿੱਧੂ ਵਰਗੇ ਆਗੂ ਬਹੁਤ ਘੱਟ ਮਿਲਦੇ ਹਨ। ਇਥੋਂ ਤੱਕ ਕਿ ਰਾਹੁਲ ਗਾਂਧੀ ਨੇ ਵੀ ਖੁਦ ਇਨ੍ਹਾਂ ਨੂੰ ਬੁਲਾਇਆ ਸੀ। ਸਾਡੇ ਲਈ ਬਲਬੀਰ ਸਿੰਘ ਸਿੱਧੂ ਹੀ 'ਮੁੱਖ ਮੰਤਰੀ ਹਨ।

Also Read:  ਸਮਰਾਲਾ: ਭਿਆਨਕ ਹਾਦਸੇ ’ਚ ਮੁਟਿਆਰ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾ

ਚੰਨੀ ਨੇ ਮੋਹਾਲੀ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਸਿੱਧੂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਰਜੀ ਤੌਰ 'ਤੇ ਕੈਬਨਿਟ ਵਿੱਚੋਂ ਹਟਾਇਆ ਗਿਆ ਹੈ ਅਤੇ ਛੇਤੀ ਹੀ ਕਾਂਗਰਸ ਪਾਰਟੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੇਗੀ, ਕਿਉਂਕਿ ਕਾਂਗਰਸ ਪਾਰਟੀ ਤੁਹਾਡੇ ਕੋਲੋਂ ਵੱਡਾ ਕੰਮ ਲੈਣਾ ਚਾਹੁੰਦੀ ਹੈ। ਮੈਂ ਤਾਂ ਇਥੇ ਸਿਰਫ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਆਇਆ ਹਾਂ, ਪਰ ਵਿਕਾਸ ਤਾਂ ਇਥੇ ਸਾਰਾ ਬਲਬੀਰ ਸਿੱਧੂ ਨੇ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਤੇ ਬਲਬੀਰ ਸਿੱਧੂ ਦੋਵੇਂ ਇਕੱਠੇ ਵਿਧਾਇਕ ਬਣੇ ਸਨ। ਬਲਬੀਰ ਸਿੱਧੂ 15 ਸਾਲਾਂ ਤੋਂ ਵਿਧਾਇਕ ਹਨ ਅਤੇ ਲਗਾਤਾਰ ਇਲਾਕੇ ਵਿੱਚ ਵਿਕਾਸ ਦੇ ਕੰਮ ਜਾਰੀ ਹਨ, ਜਦਕਿ ਅਕਾਲੀ ਦਲ ਕਹਿੰਦਾ ਸੀ ਕਿ ਕਾਂਗਰਸ ਨੇ ਸ਼ਹਿਰ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ।

Also Read: ਪੈਨਸ਼ਨਰਾਂ ਦੇ ਦੁੱਗਣੇ ਮੈਡੀਕਲ ਭੱਤੇ ਦਾ ਪੰਜਾਬ ਸਰਕਾਰ ਵਲੋਂ ਪੱਤਰ ਜਾਰੀ

ਚੰਨੀ ਨੇ ਕਿਹਾ ਕਿ ਇਸ ਮੈਡੀਕਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੋਹਾਲੀ ਵਿੱਚ ਇਹ ਹਸਪਤਾਲ ਬਣਨ ਜਾ ਰਿਹਾ ਹੈ ਅਤੇ ਅੱਜ ਇਸਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਅਤੇ ਉਨ੍ਹਾਂ ਨੇ ਮੈਡੀਕਲ ਲਈ ਬਹੁਤ ਕੰਮ ਕੀਤਾ ਹੈ। ਪੀਜੀਆਈ ਵਿੱਚ ਕਾਫੀ ਭੀੜ ਹੁੰਦੀ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ਅਜਿਹੇ ਹਸਪਤਾਲ ਦੀ ਬਹੁਤ ਜ਼ਰੂਰਤ ਸੀ।

Also Read: 'Punjab State Dear Diwali Bumper' ਦੇ ਨਤੀਜੇ ਐਲਾਨ, ਲੁਧਿਆਣਾ ਦੇ ਬਜ਼ੁਰਗ ਨੇ ਜਿੱਤਿਆ 2 ਕਰੋੜ ਦਾ ਇਨਾਮ

In The Market