LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਿਅੰਕਾ ਗਾਂਧੀ ਦਾ ਟਰੈਕਟਰ 'ਤੇ ਰੋਡ ਸ਼ੋਅ, ਕਿਹਾ- 'ਬਨਾਵਟੀ ਪੱਗ ਬੰਨ੍ਹਣ ਨਾਲ ਕੋਈ ਪੰਜਾਬੀ ਨਹੀਂ ਬਣ ਸਕਦਾ'

15f pryanka

ਰੂਪਨਗਰ- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਕਾਰਨ ਸਿਆਸੀ ਗਤੀਵਿਧੀਆਂ ਜ਼ੋਰਾਂ ਉੱਤੇ ਹਨ। ਇਸ ਦੌਰਾਨ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਰੂਪਨਗਰ ਵਿੱਚ ਰੋਡ ਸ਼ੋਅ ਕਰਦੀ ਹੋਈ ਨਜ਼ਰ ਆਈ। ਉਹ ਟਰੈਕਟਰ 'ਤੇ ਸਵਾਰ ਹੋ ਕੇ ਰੋਡ ਸ਼ੋਅ ਕਰ ਰਹੀ ਹੈ।

Also Read: ਪੂਰਨ ਤੌਰ 'ਤੇ ਸਕੂਲ ਖੋਲ੍ਹਣ ਦੀ ਮਨਜ਼ੂਰੀ, ਪੰਜਾਬ 'ਚ ਨਵੀਂਆਂ ਕੋਰੋਨਾ ਗਾਈਡਲਾਈਨਜ਼ ਜਾਰੀ

ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਕਈ ਥਾਵਾਂ 'ਤੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਕਲੀ ਪੱਗ ਬੰਨ੍ਹਣ ਨਾਲ ਸਰਦਾਰ ਨਹੀਂ ਬਣ ਜਾਂਦਾ। ਪੰਜਾਬ ਵਿੱਚ ਰਾਜ ਪੰਜਾਬੀ ਹੀ ਕਰਨਗੇ। ਕੋਈ ਨਵੀਂ ਰਾਜਨੀਤੀ ਨਹੀਂ ਦੇਵੇਗਾ। ਨਾ ਮੋਦੀ ਅਤੇ ਨਾ ਹੀ ਕੇਜਰੀਵਾਲ। ਸਿਆਸਤ ਇੱਥੇ ਖੜ੍ਹੀ ਹੈ। ਪ੍ਰਿਅੰਕਾ ਗਾਂਧੀ ਨੇ ਸ਼ਹੀਦ ਭਗਤ ਸਿੰਘ ਚੌਕ ਰੂਪਨਗਰ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਰੂਪਨਗਰ ਜ਼ਿਲ੍ਹੇ ਦੀਆਂ ਤਿੰਨੋਂ ਸੀਟਾਂ ਜਿੱਤ ਰਹੇ ਹਾਂ। ਇਸ ਦੌਰਾਨ ਉਨ੍ਹਾਂ ਬਰਿੰਦਰ ਸਿੰਘ ਢਿੱਲੋਂ ਨੂੰ ਜਿਤਾਉਣ ਦੀ ਅਪੀਲ ਕੀਤੀ। ਚੰਨੀ ਨੇ ਕਿਹਾ ਕਿ ਤੁਸੀਂ ਢਿੱਲੋਂ ਨੂੰ ਵਿਧਾਇਕ ਬਣਾਓ, ਮੈਂ ਉਨ੍ਹਾਂ ਨੂੰ ਮੰਤਰੀ ਬਣਾਵਾਂਗਾ।

Also Read: ਮੋੜ ਰੈਲੀ 'ਚ ਬੋਲੇ ਜੇ. ਪੀ. ਨੱਢਾ-'ਮੋਦੀ ਜੀ ਦੇ ਹੱਥਾਂ ਨੂੰ ਕਰੋ ਮਜ਼ਬੂਤ'

ਹੈਲੀਪੈਡ 'ਤੇ ਉਤਰਨ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਗੁਰਦੁਆਰਾ ਸ੍ਰੀ ਹੈੱਡ ਦਰਬਾਰ ਕੋਟ ਪੁਰਾਣਾ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਚਾਹ ਪੀਤੀ। ਇਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਰੋਡ ਸ਼ੋਅ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਦਾ ਸ਼ਹਿਰ ਵਿੱਚ ਥਾਂ-ਥਾਂ ਸਵਾਗਤ ਕੀਤਾ ਗਿਆ। ਪ੍ਰਿਅੰਕਾ ਭਾਰੀ ਭੀੜ ਦੇ ਵਿਚਕਾਰ ਟਰੈਕਟਰ 'ਤੇ ਸਵਾਰ ਰਹੀ। ਇਹ ਟਰੈਕਟਰ ਰੂਪਨਗਰ ਤੋਂ ਕਾਂਗਰਸੀ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਨੇ ਚਲਾਇਆ। ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਵਾਰ ਰਹੇ।

In The Market