LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਮਹਿਕਮੇ ਨੂੰ 'ਕੁੰਡੀ' ਲਾਉਣ ਵਾਲਿਆਂ 'ਤੇ ਸਖਤੀ, ਲੱਗੇ ਵੱਡੇ ਜੁਰਮਾਨੇ

28may bijli

ਚੰਡੀਗੜ੍ਹ: ਪਾਵਰਕਾਮ ਵੱਲੋਂ ਪਿਛਲੇ ਦੋ ਦਿਨਾਂ ਦੌਰਾਨ ਬਿਜਲੀ ਚੋਰੀ ਰੋਕਣ ਲਈ ਸੂਬੇ ਭਰ ਵਿੱਚ ਵੱਖ-ਵੱਖ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ। ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਜਾਂਚ ਦੌਰਾਨ ਬਿਜਲੀ ਚੋਰੀ ਕਰਦੇ ਫੜੇ ਗਏ 19 ਖਪਤਕਾਰਾਂ ਨੂੰ 72 ਲੱਖ 67 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

Also Read: ਮਿਸਰ 'ਚ ਬੱਸ ਅਤੇ ਕਾਰ ਵਿਚਾਲੇ ਟੱਕਰ, 7 ਹਲਾਕ

ਬਿਜਲੀ ਮੰਤਰੀ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਤੋਂ ਇਨਫੋਰਸਮੈਂਟ ਵਿਗ ਦੀ ਟੀਮ ਨੇ ਅਟਾਰੀ ਸਰਹੱਦ ਨੇੜੇ ਇਕ ਹੋਟਲ ਦੀ ਜਾਂਚ ਕੀਤੀ ਅਤੇ ਖਪਤਕਾਰਾਂ ਨੂੰ 15.70 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਖਪਤਕਾਰ ਦਾ ਪ੍ਰਵਾਨਿਤ ਪਾਵਰ ਲੋਡ 12.130 ਕਿਲੋਵਾਟ ਸੀ ਜਦੋਂ ਕਿ ਇਸ ਦੇ ਉਲਟ ਉਹ 30.456 ਕਿਲੋਵਾਟ ਲੋਡ ਵਰਤ ਰਿਹਾ ਸੀ। ਪਾਵਰਕੌਮ ਨੇ ਵੇਰਕਾ ਪੁਲੀਸ ਨੂੰ ਖਪਤਕਾਰ ਖ਼ਿਲਾਫ਼ ਰਿਪੋਰਟ ਦਰਜ ਕਰਨ ਲਈ ਲਿਖਿਆ ਹੈ। ਦੂਜੇ ਪਾਸੇ ਬਠਿੰਡਾ ਵਿੱਚ ਇੱਕ ਮਛੇਰੇ ਨੂੰ 11.81 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਖਪਤਕਾਰ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਗਈ ਹੈ। ਚੈਕਿੰਗ ਦੌਰਾਨ ਪਾਇਆ ਗਿਆ ਕਿ ਖਪਤਕਾਰ ਮੀਟਰ ਦੇ ਨਿਊਟਰਲ ਰਾਹੀਂ ਅਤੇ ਓਵਰ ਸਵਿੱਚ ਬਦਲ ਕੇ ਬਿਜਲੀ ਚੋਰੀ ਕਰ ਰਿਹਾ ਸੀ।

ਮੌੜ ਮੰਡੀ ਨੇੜਲੇ ਪਿੰਡ ਗਹਿਰੀ ਦੇ ਡੇਰਾ ਰੋਮੀਵਾਲਾ ਵਿਖੇ ਛਾਪੇਮਾਰੀ ਕੀਤੀ ਗਈ ਤਾਂ ਪਤਾ ਲੱਗਾ ਕਿ ਡੇਰੇ ਦੀ ਬਿਜਲੀ ਸਪਲਾਈ 20.3 ਕਿਲੋਵਾਟ ਦੇ ਕਨੈਕਟਿਡ ਲੋਡ ’ਤੇ ਚੱਲ ਰਹੀ ਸੀ ਜਦਕਿ ਡੇਰੇ ਦਾ ਮਨਜ਼ੂਰ ਲੋਡ 5.24 ਕਿਲੋਵਾਟ ਸੀ। ਉਸ 'ਤੇ 3.13 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪਾਵਰਕਾਮ ਦੀਆਂ ਟੀਮਾਂ ਨੇ ਜਲਾਲਾਬਾਦ ਵਿੱਚ ਤਹਿਸੀਲ ਕੰਪਲੈਕਸ ਜਲਾਲਾਬਾਦ ਅਤੇ ਸਿਟੀ ਪੁਲੀਸ ਕਲੋਨੀ ਵਿੱਚ ਸਥਿਤ ਫੋਟੋ ਅਸਟੇਟ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ। ਇੱਥੇ 15 ਵੱਖ-ਵੱਖ ਮਾਮਲਿਆਂ ਵਿੱਚ ਬਿਜਲੀ ਚੋਰੀ ਫੜੀ ਗਈ ਅਤੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ 5.30 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।

Also Read: ਮਾਨ ਸਰਕਾਰ ਦਾ ਸੁਰੱਖਿਆ 'ਚ 'ਕੱਟ', ਮੂਸੇਵਾਲਾ, ਰਾਣਾ ਕੇਪੀ ਸਣੇ 424 VIPs ਤੋਂ ਸੁਰੱਖਿਆ ਲਈ ਵਾਪਸ

ਜਲੰਧਰ ਵਿੱਚ ਇੱਕ ਮੱਧਮ ਸਪਲਾਈ ਕੁਨੈਕਸ਼ਨ ਦੀ ਜਾਂਚ ਕੀਤੀ ਅਤੇ ਪਾਇਆ ਕਿ ਮੀਟਰ ਰਿਕਾਰਡਿੰਗ ਊਰਜਾ ਅਸਲ ਖਪਤ ਨਾਲੋਂ 50 ਪ੍ਰਤੀਸ਼ਤ ਘੱਟ ਸੀ। ਇਹ ਕੁਨੈਕਸ਼ਨ ਅਪ੍ਰੈਲ, 2017 ਵਿੱਚ ਜਾਰੀ ਕੀਤਾ ਗਿਆ ਸੀ ਅਤੇ ਖਪਤਕਾਰ ਨੂੰ 36.73 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਸੀ। ਇਸ ਲਾਪ੍ਰਵਾਹੀ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਬਿਜਲੀ ਮੰਤਰੀ ਨੇ ਕਿਹਾ ਕਿ ਕੋਈ ਵੀ ਖਪਤਕਾਰ, ਨਾਗਰਿਕ ਬਿਜਲੀ ਚੋਰੀ ਦੇ ਮਾਮਲੇ ਵਿੱਚ ਵਟਸਐਪ ਨੰਬਰ 96461-75770 'ਤੇ ਫੀਡਬੈਕ ਦੇ ਸਕਦਾ ਹੈ।

In The Market