ਮਿਸਰ ‘ਚ ਬੱਸ ਅਤੇ ਕਾਰ ਵਿਚਾਲੇ ਟੱਕਰ, 7 ਹਲਾਕ

ਕਾਹਿਰਾ– ਉੱਤਰ-ਪੂਰਬੀ ਮਿਸਰ ਵਿਚ ਇਸਮਾਈਲੀਆ-ਸੁਏਜ਼ ਰੇਗਿਸਤਾਨੀ ਸੜਕ ‘ਤੇ ਮਿੰਨੀ ਬੱਸ ਅਤੇ ਕਾਰ ਦੀ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਅਹਿਰਾਮ ਅਖ਼ਬਾਰ ਨੇ…

ਕਾਹਿਰਾ– ਉੱਤਰ-ਪੂਰਬੀ ਮਿਸਰ ਵਿਚ ਇਸਮਾਈਲੀਆ-ਸੁਏਜ਼ ਰੇਗਿਸਤਾਨੀ ਸੜਕ ‘ਤੇ ਮਿੰਨੀ ਬੱਸ ਅਤੇ ਕਾਰ ਦੀ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਅਹਿਰਾਮ ਅਖ਼ਬਾਰ ਨੇ ਇਹ ਰਿਪਰੋਟ ਦਿੱਤੀ ਹੈ। ਅਖ਼ਬਾਰ ਮੁਤਾਬਕ ਸ਼ੁੱਕਰਵਾਰ ਨੂੰ ਹੋਈ ਇਸ ਟੱਕਰ ਵਿਚ ਕਾਰ ਦੇ ਅੰਦਰ ਆਕਸੀਜਨ ਸਿਲੰਡਰ ਅਤੇ ਮਿੰਨੀ ਬੱਸ ਦੇ ਗੈਸ ਸਿਲੰਡਰ ਵਿਚ ਧਮਾਕਾ ਹੋ ਗਿਆ।

Also Read: ਮਾਨ ਸਰਕਾਰ ਦਾ ਸੁਰੱਖਿਆ ‘ਚ ‘ਕੱਟ’, ਮੂਸੇਵਾਲਾ, ਰਾਣਾ ਕੇਪੀ ਸਣੇ 424 VIPs ਤੋਂ ਸੁਰੱਖਿਆ ਲਈ ਵਾਪਸ

ਹਾਦਸੇ ਵਿਚ 7 ਲੋਕ ਵਾਹਨਾਂ ਦੇ ਅੰਦਰ ਸੜ ਗਏ। ਲਾਸ਼ਾਂ ਨੂੰ ਸਥਾਨਕ ਹਸਪਤਾਲਾਂ ਵਿਚ ਲਿਜਾਇਆ ਗਿਆ। ਅਧਿਕਾਰੀਆਂ ਦੇ ਇਕ ਦਲ ਨੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ। ਸ਼ੁਰੂਆਤੀ ਖ਼ਬਰਾਂ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਕਾਰ ਦੇ ਡਰਾਈਵਰ ਨੇ ਸੜਕ ਦੇ ਦੂਜੇ ਪਾਸੇ ਮੁੜਨ ਦੀ ਕੋਸ਼ਿਸ਼ ਕੀਤੀ। ਮਿਸਰ ਵਿਚ ਖ਼ਰਾਬ ਸੜਕਾਂ ਅਤੇ ਅਣਉਚਿਤ ਟ੍ਰੈਫਿਕ ਨਿਯਮਾਂ ਕਾਰਨ ਅਕਸਰ ਸੜਕ ਹਾਦਸੇ ਹੁੰਦੇ ਰਹਿੰਦੇ ਹਨ।

Leave a Reply

Your email address will not be published. Required fields are marked *