LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਦੀ ਪੰਜਾਬ ਫੇਰੀ ਦੌਰਾਨ ਸਖ਼ਤ ਸੁਰੱਖਿਆ, ਮੋਹਾਲੀ 'ਚ 2 ਕਿਲੋਮੀਟਰ ਦਾ ਇਲਾਕਾ ਸੀਲ

23 aug modi

ਮੋਹਾਲੀ- ਪਿਛਲੀ ਵਾਰ ਦੀ ਸੁਰੱਖਿਆ ਕੁਤਾਹੀ ਤੋਂ ਸਬਕ ਲੈਂਦੇ ਹੋਏ ਪੰਜਾਬ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ ਪੰਜਾਬ ਫੇਰੀ ਲਈ ਮੁਹਾਲੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪ੍ਰਧਾਨ ਮੰਤਰੀ ਇੱਥੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਸਮਾਗਮ ਵਾਲੀ ਥਾਂ ਦੇ 2 ਕਿਲੋਮੀਟਰ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਲਾਕੇ ਨੂੰ ਨੋ ਫਲਾਈ ਜ਼ੋਨ ਬਣਾ ਦਿੱਤਾ ਗਿਆ ਹੈ। ਪੂਰੇ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪਿਛਲੀ ਵਾਰ ਸੁਰੱਖਿਆ ਦੀ ਢਿੱਲ ਦੇ ਚੱਲਦੇ ਇਸ ਵਾਰ 7 ਹਜ਼ਾਰ ਦੇ ਕਰੀਬ ਜਵਾਨ ਡਿਊਟੀ 'ਤੇ ਤਾਇਨਾਤ ਹਨ।

Also Read: ਖੁਸ਼ਖਬਰੀ! ਕੇਂਦਰੀ ਮੁਲਾਜ਼ਮਾਂ ਦੇ DA ਵਾਧੇ 'ਤੇ ਲੱਗੀ ਮੋਹਰ, ਇੰਨੀ ਵਧੇਗੀ ਤਨਖਾਹ

ਪੰਜਾਬ ਪੁਲਿਸ ਤੋਂ ਇਲਾਵਾ ਵਿਸ਼ੇਸ਼ ਸੁਰੱਖਿਆ ਬਲ (ਐੱਸਐੱਸਐੱਫ) ਦੇ ਅਧਿਕਾਰੀ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੇ ਅਧਿਕਾਰੀ ਵੀ ਮੋਹਾਲੀ ਪਹੁੰਚ ਗਏ ਹਨ। ਪੁਲਿਸ ਤੋਂ ਇਲਾਵਾ ਐੱਸਐੱਸਐੱਫ ਦੇ ਗਾਰਡ ਅਤੇ ਸਨਾਈਪਰ ਕਮਾਂਡੋ ਵੀ ਇਲਾਕੇ ਵਿੱਚ ਤਾਇਨਾਤ ਕੀਤੇ ਗਏ ਹਨ। ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਨੂੰ ਵੀ ਸਟੈਂਡਬਾਏ 'ਤੇ ਰੱਖਿਆ ਗਿਆ ਹੈ।

3 ਹੈਲੀਪੈਡ ਬਣਾਏ ਗਏ
ਪੀਐਮ ਮੋਦੀ ਲਈ ਹਸਪਤਾਲ ਦੇ ਸਾਹਮਣੇ 3 ਹੈਲੀਪੈਡ ਬਣਾਏ ਗਏ ਹਨ। ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਬਿਜਲੀ ਦੇ ਖੰਭੇ ਹਟਾ ਦਿੱਤੇ ਗਏ ਹਨ। ਇਸ ਦੇ ਆਲੇ-ਦੁਆਲੇ ਫੁੱਟਪਾਥ ਤੋੜ ਕੇ ਸੜਕ ਬਣਾਈ ਗਈ ਹੈ। ਮੁੱਲਾਪੁਰ ਵਿਖੇ ਮੀਟਿੰਗ ਵਾਲੀ ਥਾਂ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਕੀਤੀ ਗਈ ਹੈ। ਫਿਲਹਾਲ ਪੀਐੱਮ ਦਾ ਹੈਲੀਕਾਪਟਰ ਰਾਹੀਂ ਆਉਣ-ਜਾਣ ਦਾ ਪ੍ਰੋਗਰਾਮ ਹੈ। ਹਾਲਾਂਕਿ ਪੀਐਮ ਸੁਰੱਖਿਆ ਦੀ ਬਲੂ ਬੁੱਕ ਮੁਤਾਬਕ ਪ੍ਰਸ਼ਾਸਨ ਵੱਲੋਂ ਬਦਲਵਾਂ ਰਸਤਾ ਵੀ ਤਿਆਰ ਕੀਤਾ ਗਿਆ ਹੈ।

Also Read: ਬੰਬੀਹਾ ਗੈਂਗ ਦੇ ਨਿਸ਼ਾਨੇ 'ਤੇ ਗੋਲਡੀ ਬਰਾੜ ਤੇ ਮਨਕੀਰਤ ਔਲਖ, ਸੋਸ਼ਲ ਮੀਡੀਆ 'ਤੇ ਪਾਈ ਪੋਸਟ

ਸੁਰੱਖਿਆ ਦੀ ਕਮੀ ਕਾਰਨ ਪ੍ਰਧਾਨ ਮੰਤਰੀ ਪਿਛਲੀ ਵਾਰ ਵਾਪਸ ਪਰਤੇ
ਪ੍ਰਧਾਨ ਮੰਤਰੀ ਨੇ ਪਿਛਲੀ ਵਾਰ ਅਜਿਹਾ ਦੌਰਾ 5 ਜਨਵਰੀ ਨੂੰ ਕੀਤਾ ਸੀ। ਉਹ ਫਿਰੋਜ਼ਪੁਰ 'ਚ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕਰਨ ਦੇ ਨਾਲ-ਨਾਲ ਰੈਲੀ 'ਚ ਹਿੱਸਾ ਲੈਣ ਵਾਲੇ ਸਨ। ਹਾਲਾਂਕਿ ਕਿਸਾਨਾਂ ਦੇ ਧਰਨੇ ਕਾਰਨ ਉਨ੍ਹਾਂ ਦਾ ਕਾਫਲਾ ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਦੇ ਫਲਾਈਓਵਰ 'ਤੇ 15 ਮਿੰਟ ਤੱਕ ਖੜ੍ਹਾ ਰਿਹਾ।

ਇਸ ਨੂੰ ਸੁਰੱਖਿਆ ਦੀ ਕਮੀ ਦੱਸਦਿਆਂ ਪ੍ਰਧਾਨ ਮੰਤਰੀ ਉਥੋਂ ਦਿੱਲੀ ਪਰਤ ਗਏ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੀਐਮ ਦਾ ਇਹ ਪਹਿਲਾ ਦੌਰਾ ਹੈ। ਇਸ ਪ੍ਰੋਗਰਾਮ 'ਚ ਪੀਐੱਮ ਦੇ ਨਾਲ ਸੀਐੱਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ।

Also Read: ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਸਾਬਕਾ CM ਚੰਨੀ ਸਣੇ ਰਾਡਾਰ 'ਤੇ 4 ਹੋਰ ਸਾਬਕਾ ਮੰਤਰੀ, ਜਾਣੋਂ ਕਿਸ 'ਤੇ ਕੀ ਹੈ ਇਲਜ਼ਾਮ

In The Market