LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੁਸ਼ਖਬਰੀ! ਕੇਂਦਰੀ ਮੁਲਾਜ਼ਮਾਂ ਦੇ DA ਵਾਧੇ 'ਤੇ ਲੱਗੀ ਮੋਹਰ, ਇੰਨੀ ਵਧੇਗੀ ਤਨਖਾਹ

23 aug da

ਨਵੀਂ ਦਿੱਲੀ- ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤੇ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਸ ਬਾਰੇ ਭਾਰਤ ਸਰਕਾਰ ਵੱਲੋਂ ਜਲਦੀ ਹੀ ਐਲਾਨ ਕੀਤਾ ਜਾਵੇਗਾ। ਸਰਕਾਰ ਵੱਲੋਂ 28 ਸਤੰਬਰ ਨੂੰ ਮਹਿੰਗਾਈ ਭੱਤੇ ਦਾ ਐਲਾਨ ਕੀਤਾ ਜਾਵੇਗਾ। ਇਸ ਦਾ ਭੁਗਤਾਨ ਸਤੰਬਰ ਦੀ ਤਨਖਾਹ ਨਾਲ ਕੀਤਾ ਜਾਵੇਗਾ। ਇਸ ਦੌਰਾਨ ਮੁਲਾਜ਼ਮਾਂ ਨੂੰ ਜੁਲਾਈ-ਅਗਸਤ ਦੇ ਬਕਾਏ ਵੀ ਮਿਲ ਜਾਣਗੇ।

Also Read: ਬੰਬੀਹਾ ਗੈਂਗ ਦੇ ਨਿਸ਼ਾਨੇ 'ਤੇ ਗੋਲਡੀ ਬਰਾੜ ਤੇ ਮਨਕੀਰਤ ਔਲਖ, ਸੋਸ਼ਲ ਮੀਡੀਆ 'ਤੇ ਪਾਈ ਪੋਸਟ

ਡੀਏ ਵਿੱਚ ਕੀ ਵਾਧਾ ਹੋਵੇਗਾ
ਸਰਕਾਰੀ ਮੁਲਾਜ਼ਮਾਂ ਦਾ ਡੀਏ ਕਿੰਨਾ ਵਧੇਗਾ? ਸਰਕਾਰ ਇਸ ਲਈ AICPI-IW ਸੂਚਕਾਂਕ ਦੇ ਅੰਕੜਿਆਂ ਦੀ ਵਰਤੋਂ ਕਰਦੀ ਹੈ। AICPI-IW ਦੇ ਪਹਿਲੇ ਅੱਧ ਦੇ ਅੰਕੜੇ ਜਾਰੀ ਕੀਤੇ ਗਏ ਹਨ। ਜੂਨ 'ਚ ਸੂਚਕ ਅੰਕ 129.2 'ਤੇ ਰਿਹਾ। ਸੂਚਕਾਂਕ 'ਚ ਵਾਧੇ ਕਾਰਨ ਮਹਿੰਗਾਈ ਭੱਤੇ 'ਚ 4 ਫੀਸਦੀ ਵਾਧਾ ਹੋਣਾ ਤੈਅ ਹੈ। ਇਸ ਵਾਧੇ ਦਾ ਇੱਕ ਕਰੋੜ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।

ਡੀਏ ਦੇ ਪੈਸੇ ਕਦੋਂ ਆਉਣਗੇ
ਮਹਿੰਗਾਈ ਭੱਤੇ ਵਿੱਚ ਵਾਧੇ ਤੋਂ ਬਾਅਦ ਮੁਲਾਜ਼ਮਾਂ ਦਾ ਡੀਏ 38 ਫੀਸਦੀ ਹੋ ਗਿਆ ਹੈ। ਵਧੇ ਹੋਏ ਡੀਏ ਦਾ ਭੁਗਤਾਨ ਸਤੰਬਰ 2022 ਦੀ ਤਨਖਾਹ ਵਿੱਚ ਕੀਤਾ ਜਾਵੇਗਾ। ਨਵਾਂ ਡੀਏ 1 ਜੁਲਾਈ ਤੋਂ ਲਾਗੂ ਹੋਵੇਗਾ। ਇਸ ਵਿੱਚ ਜੁਲਾਈ ਅਤੇ ਅਗਸਤ ਦੇ ਬਕਾਏ ਵੀ ਸ਼ਾਮਲ ਹੋਣਗੇ।

Also Read: ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਸਾਬਕਾ CM ਚੰਨੀ ਸਣੇ ਰਾਡਾਰ 'ਤੇ 4 ਹੋਰ ਸਾਬਕਾ ਮੰਤਰੀ, ਜਾਣੋਂ ਕਿਸ 'ਤੇ ਕੀ ਹੈ ਇਲਜ਼ਾਮ

ਕਿੰਨਾ ਹੋਵੇਗਾ ਮਹਿੰਗਾਈ ਭੱਤਾ
ਮਹਿੰਗਾਈ ਭੱਤੇ ਵਿੱਚ 4 ਫੀਸਦੀ ਵਾਧੇ ਨਾਲ ਇਹ ਵਧ ਕੇ 38 ਫੀਸਦੀ ਹੋ ਜਾਵੇਗਾ। ਇਸ ਸਮੇਂ ਕੇਂਦਰੀ ਮੁਲਾਜ਼ਮਾਂ ਨੂੰ 34 ਫੀਸਦੀ ਡੀ.ਏ. ਦਿੱਤਾ ਜਾ ਰਿਹਾ ਹੈ। ਡੀਏ 38 ਫੀਸਦੀ ਹੋਣ ਨਾਲ ਤਨਖਾਹ ਵਿੱਚ ਜ਼ਬਰਦਸਤ ਵਾਧਾ ਹੋਵੇਗਾ।

In The Market