LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਤੋਂ ਆਏ ਸ਼ਰਧਾਲੂਆਂ ਨੇ ਮਾਂ ਚਿੰਤਪੂਰਨੀ ਦੇ ਦਰਬਾਰ ਦੀ ਕੀਤੀ ਸਜਾਵਟ

chandi mata

ਹੁਸ਼ਿਆਰਪੁਰ- ਹਿਮਾਚਲ ਦੇ ਊਨਾ ਵਿਚ ਸਥਿਤ ਵਿਸ਼ਵ ਪ੍ਰਸਿੱਧ ਸ਼ਕਤੀ ਪੀਠ ਚਿੰਤਪੂਰਨੀ ਸਾਉਣ ਮਹੀਨੇ ਲਈ ਮਾਂ ਦਾ ਦਰਬਾਰ ਰੰਗ-ਬਿਰੰਗੇ ਫੁੱਲ ਅਤੇ ਪੱਤਿਆਂ ਨਾਲ ਸਜਨਾ ਸ਼ੁਰੂ ਹੋ ਗਿਆ ਹੈ। ਜਿੱਥੇ ਅੱਜ ਸੰਕ੍ਰਾਂਤੀ ਦੇ ਦਿਨ ਮਾਂ ਦਾ ਦਰਬਾਰ ਸਜਾ ਦਿੱਤਾ ਗਿਆ ਹੈ, ਉਥੇ ਹੀ ਸਾਉਣ ਮਹੀਨੇ ਵਿਚ ਮਾਂ ਦੇ ਦਰਬਾਰ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਮਾਂ ਦਾ ਦਰਬਾਰ ਆਪਣੀ ਅਨੋਖੀ ਛਟਾ ਬਿਖੇਰ ਰਿਹਾ ਹੈ। ਪੰਜਾਬ ਤੋਂ ਆਏ ਸਜਾਵਟਕਰਤਾਵਾਂ ਨੇ ਮੰਦਰ ਦੀ ਸਜਾਵਟ ਕੀਤੀ। ਦੱਸ ਦਈਏ ਕਿ ਸਾਉਣ ਮਹੀਨੇ ਵਿਚ ਚਿੰਤਪੂਰਨੀ ਮੰਦਰ ਵਿਚ ਮਾਤਾ ਦੇ ਮੇਲੇ ਲੱਗਦੇ ਹਨ ਜੋ ਕਿ 29 ਜੁਲਾਈ ਤੋਂ 6 ਅਗਸਤ ਤੱਕ ਚੱਲਣਗੇ। ਇਸ ਵਿਚ ਪੂਰੇ ਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ। ਉਥੇ ਹੀ ਮੇਲਿਆਂ ਤੋਂ ਇਲਾਵਾ ਵੀ ਸਾਉਣ ਦੇ ਪੂਰੇ ਮਹੀਨੇ ਇਥੇ ਭਗਤਾਂ ਦੀ ਭੀੜ ਰਹਿੰਦੀ ਹੈ। ਮਾਂ ਦੇ ਦਰਸ਼ਨਾਂ ਲਈ ਜਿੱਥੇ ਲੋਕ ਆਪਣੀਆਂ ਗੱਡੀਆਂ ਅਤੇ ਬੱਸਾਂ ਆਦਿ ਵਿਚ ਪਹੁੰਚਦੇ ਹਨ, ਉਥੇ ਹੀ ਇਸ ਮਹੀਨੇ ਵਿਚ ਦੋਪਹੀਆ ਵਾਹਨਾਂ ਸਾਈਕਲ, ਸਕੂਟਰ, ਬਾਈਕ ਅਤੇ ਪੈਦਲ ਆਉਣ ਵਾਲੇ ਸ਼ਰਧਾਲੂਆਂ ਦੀ ਕਾਫੀ ਗਿਣਤੀ ਰਹਿੰਦੀ ਹੈ। 
ਮਾਤਾ ਚਿੰਤਪੂਰਨੀ ਦੇ ਮੰਦਰ ਨੂੰ ਸਾਹੁਣ ਮਹੀਨੇ ਦੇ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਸ਼ਰਧਾਲੂ ਵਰੁਣ ਬਜਾਜ ਵਲੋਂ ਸਜਾਇਆ ਜਾ ਰਿਹਾ ਹੈ। ਦੂਜੀ ਵਾਰ ਸ਼ਰਧਾਲੂ ਨੇ ਮਾਂ ਦੇ ਦਰਬਾਰ ਨੂੰ ਸਜਾਇਆ ਹੈ। ਇਸ ਵਿਚ 15 ਤਰ੍ਹਾੰ ਦੇ ਫੁੱਲ ਅਤੇ ਪੱਤੇ ਲਗਾਏ ਜਾ ਰਹੇ ਹਨ। ਮੰਦਰ ਸਜਾਉਣ ਲਈ ਲਗਭਗ ਇਕ ਲੱਖ ਰੁਪਏ ਦਾ ਖਰਚ ਸ਼ਰਧਾਲੂ ਵਰੁਣ ਬਜਾਜ ਵਲੋਂ ਕੀਤਾ ਜਾ ਰਿਹਾ ਹੈ।

In The Market