LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਪੰਜਾਬ 'ਚ ਸ਼ਾਮ 5 ਵਜੇ ਤਕ ਹੀ ਖੁਲ੍ਹਣਗੇ ਪੈਟਰੋਲ ਪੰਪ, ਜਾਣੋ ਕੀ ਹੈ ਵਜ੍ਹਾ

24 oct petrol pump

ਲੁਧਿਆਣਾ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਨਾਲ, ਲਾਗਤ ਵੀ ਨਾਲੋ ਨਾਲ ਵਧ ਰਹੀ ਹੈ। ਪਿਛਲੇ 5 ਸਾਲਾਂ ਤੋਂ ਕੀਮਤਾਂ 2 ਗੁਣਾ ਵਧੀਆਂ ਹਨ ਪਰ ਸਰਕਾਰ ਦੁਆਰਾ ਆਮਦਨੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਕਾਰਨ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੇ ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਦੀ ਅਗਵਾਈ ਵਿੱਚ ਲੁਧਿਆਣਾ ਵਿੱਚ ਇੱਕ ਮੀਟਿੰਗ ਕੀਤੀ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 7 ਨਵੰਬਰ ਤੋਂ 21 ਨਵੰਬਰ ਤੱਕ 15 ਦਿਨਾਂ ਲਈ ਪੈਟਰੋਲ ਪੰਪ ਖੋਲ੍ਹੇ ਜਾਣਗੇ। ਪੈਟਰੋਲ ਪੰਪ ਖੋਲ੍ਹਣ ਦਾ ਸਮਾਂ ਵੀ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।

Also Read : ਆਰਿਅਨ ਖਾਨ ਮਾਮਲੇ 'ਚ ਪ੍ਰਾਈਮ ਵਿਟਨੈਸ ਦਾ ਵੱਡਾ ਖੁਲਾਸਾ, NCB ਨੇ ਖਾਲੀ ਕਾਗਜ਼ 'ਤੇ ਜ਼ਬਰਦਸਤੀ ਕਰਵਾਏ ਦਸਤਖ਼ਤ

ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜੇਕਰ 15 ਦਿਨਾਂ ਤੱਕ ਕੋਈ ਹੱਲ ਨਾ ਨਿਕਲਿਆ ਤਾਂ 22 ਨਵੰਬਰ ਨੂੰ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ। ਜੇਕਰ ਹੜਤਾਲ ਤੋਂ ਬਾਅਦ ਵੀ ਇਹ ਮੰਗ ਪੂਰੀ ਨਾ ਹੋਈ ਤਾਂ ਡੀਲਰ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰੱਖਣਗੇ। ਇਹ ਜਾਣਕਾਰੀ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦਿੱਤੀ। ਇਸ ਦੌਰਾਨ ਲੁਧਿਆਣਾ, ਜਲੰਧਰ, ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ, ਮੋਹਾਲੀ, ਹੁਸ਼ਿਆਰਪੁਰ, ਮਾਨਸਾ, ਮੋਗਾ ਸਮੇਤ ਪੰਜਾਬ ਭਰ ਤੋਂ 50 ਦੇ ਕਰੀਬ ਪੈਟਰੋਲ ਪੰਪ ਮਾਲਕਾਂ ਨੇ ਸ਼ਮੂਲੀਅਤ ਕੀਤੀ।

In The Market