LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਦਲ ਸਰਕਾਰ ਵਿਚ ਜਿੰਨੀਆਂ ਵੀ ਸਕੀਮਾਂ ਲਿਆਂਦੀਆਂ ਗਈਆਂ, ਕਾਂਗਰਸ ਨੇ ਸਭ ਬੰਦ ਕਰ ਦਿੱਤੀਆਂ

16feb sukhbir

ਬੱਧਨੀ ਕਲਾਂ : ਕਸਬਾ ਬੱਧਨੀ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਨੇ ਵਿਰੋਧੀ ਪਾਰਟੀਆਂ 'ਤੇ ਤਨਜ਼ ਕਸਦਿਆਂ ਉਨ੍ਹਾਂ ਨੂੰ ਗੁੰਮਰਾਹਕੁੰਨ ਪਾਰਟੀਆਂ ਕਰਾਰ ਦਿੱਤਾ। ਉਨ੍ਹਾਂ ਕਿਹਾ ਜਦੋਂ ਵੀ ਸੂਬੇ ਦਾ ਵਿਕਾਸ ਹੋਇਆ ਸਿਰਫ਼ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਸਮੇਂ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ (Parkash Singh Badal) ਵਲੋਂ ਜੋ ਵੀ ਸਕੀਮਾਂ ਸੂਬੇ ਦੇ ਲੋਕਾਂ ਲਈ ਲਾਗੂ ਕੀਤੀਆਂ ਗਈਆਂ ਸਨ ਕਾਂਗਰਸ ਪਾਰਟੀ (Congress Party) ਨੇ ਸਾਰੀਆਂ ਬੰਦ ਕਰ ਕੇ ਲੋਕਾਂ ਨਾਲ ਧਰੋਹ ਕਮਾਇਆ ਹੈ। ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ (Nihal Singh Wala) ਤੋਂ ਕਾਮਰੇਡ ਅਜੈਬ ਸਿੰਘ ਰੌਂਤਾ (Comrade Ajeeb Singh Ronta) ਸਾਬਕਾ ਵਿਧਾਇਕ ਦੇ ਸਪੁੱਤਰ ਸੇਵਕ ਸਿੰਘ ਰੌਂਤਾ ਅਤੇ ਸੁਰਜੀਤ ਸਿੰਘ ਮਧੇਕੇ ਮੌਜੂਦਾ ਬਲਾਕ ਸੰਮਤੀ ਮੈਂਬਰ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕੀਤਾ ਗਿਆ। Also Read : ਰੂਸ ਨੇ ਯੁਕਰੇਨ ਸਰਹੱਦ ਤੋਂ ਫੌਜੀਆਂ ਦੀ ਵਾਪਸੀ ਦਾ ਕੀਤਾ ਐਲਾਨ


ਇਸ ਦੌਰਾਨ ਸੁਖਬੀਰ ਬਾਦਲ ਨੇ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਰਸੋਈ ਸਕੀਮ ਚਲਾਈ ਜਾਵੇਗੀ ਜਿਸ ਤਹਿਤ ਜਿਹੜੀ ਔਰਤ ਘਰ ਦੀ ਰਸੋਈ ਚਲਾਉਂਦੀ ਹੈ ਉਸ ਨੂੰ 2 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ 400 ਯੁਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ ਅਤੇ ਜੇ ਕੋਈ ਯੁਨਿਟ 400 ਤੋਂ ਉਪਰ ਆਈ ਤਾਂ ਉਸ ਦਾ ਹੀ ਬਿੱਲ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ 2500 ਤੋਂ 3100 ਕੀਤੀ ਜਾਵੇਗੀ, ਸ਼ਗਨ ਸਕੀਮ 75 ਹਜ਼ਾਰ ਰੁਪਏ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਕਿਸਾਨਾਂ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਿਨ੍ਹਾਂ ਕੋਈ ਕੋਈ ਟਿਊਬਵੈੱਲ ਕੁਨੈਕਸ਼ਨ ਨਹੀਂ ਹੈ। ਉਨ੍ਹਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਵਲੋਂ ਪਿਛਲੀ ਵਾਰ ਭਾਈ ਘਨੱਈਆ ਸਕੀਮ ਰਾਹੀਂ 2 ਲੱਖ ਰੁਪਏ ਤੱਕ ਇਲਾਜ ਕਰਵਾਇਆ ਜਾ ਰਿਹਾ ਸੀ, ਜਿਸ ਨੂੰ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਇਹ ਸਕੀਮ ਲਿਆਂਦੀ ਜਾਵੇਗੀ ਅਤੇ ਸਕੀਮ ਤਹਿਤ 10 ਲੱਖ ਰੁਪਏ ਤੱਕ ਇਲਾਜ ਲੋਕ ਕਰਵਾ ਸਕਣਗੇ। Also Read : 'ਹੱਸਦਾ, ਵੱਸਦਾ, ਨੱਚਦਾ ਪੰਜਾਬ ਬਣਾਉਣ ਸਾਡਾ ਸੰਕਲਪ' (ਵੀਡੀਓ)

ਉਨ੍ਹਾਂ ਕਿਹਾ ਕਿ 25000 ਦੀ ਆਬਾਦੀ ਵਾਲੇ ਦੋ ਤੋਂ 3 ਪਿੰਡਾਂ ਵਿਚ ਸਰਕਾਰੀ ਸਕੂਲ ਬਣਾਏ ਜਾਣਗੇ ਜਿੱਥੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਜਿਹੜੇ ਬੱਚੇ ਦੂਰੋਂ ਆਉਣਗੇ ਉਨ੍ਹਾਂ ਨੂੰ ਬੱਸਾਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਸਕੂਲ ਆਉਣ-ਜਾਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਇਸ ਦੇ ਨਾਲ ਹੀ ਜਿਹੜੇ ਬੱਚੇ ਵਿਦੇਸ਼ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਹਨ ਉਨ੍ਹਾਂ ਲਈ ਸਟੂਡੈਂਟ ਕਾਰਡ ਸਕੀਮ ਲਿਆਂਦੀ ਜਾਵੇਗੀ ਜਿਸ ਤਹਿਤ ਉਨ੍ਹਾਂ ਨੂੰ 10 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਵੇਗਾ। ਜਿਹੜੇ ਬੱਚੇ ਆਪਣਾ ਕੰਮ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ 5 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ 3 ਸਾਲ ਕਰਜ਼ਾ ਮੋੜਣ ਦੀ ਚਿੰਤਾ ਨਹੀਂ ਕਰਨੀ ਹੋਵੇਗੀ ਅਤੇ ਉਸ ਤੋਂ ਬਾਅਦ 10 ਸਾਲ ਵਿਚ ਕਰਜ਼ਾ ਮੋੜ ਸਕਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਇਕ ਰੇਲ ਗੱਡੀ ਵਰਗੀ ਹੁੰਦੀ ਹੈ। ਉਸ ਦਾ ਇੰਜਣ ਅਕਾਲੀ ਦਲ ਪੂਰੀ ਤਰ੍ਹਾਂ ਘੈਂਟ ਹੈ ਕਿਉਂਕਿ ਅਕਾਲੀ ਦਲ ਨੇ ਪੰਜਾਬ ਦਾ ਬਹੁਤ ਵਿਕਾਸ ਕੀਤਾ ਜੇ ਪੰਜ ਸਾਲ ਪਿਛਲੇ ਵੀ ਮਿਲ ਜਾਂਦੇ ਤਾਂ ਪੰਜਾਬ ਦਾ ਬਹੁਤ ਵਿਕਾਸ ਹੋ ਜਾਣਾ ਸੀ। 

In The Market