LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਦੇ ਪੁਲਿਸ 'ਤੇ ਵਿਵਾਦਿਤ ਬਿਆਨ 'ਤੇ ਸੁਣਵਾਈ 12 ਅਪ੍ਰੈਲ ਤੱਕ ਟਲੀ, ਜਾਰੀ ਹੋ ਸਕਦੈ ਨੋਟਿਸ

21f sidhu

ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ 'ਪੁਲਿਸ ਵਾਲਿਆਂ ਦੀ ਪੈਂਟ ਗਿੱਲੀ' ਵਾਲੇ ਬਿਆਨ ਦੇ ਖਿਲਾਫ ਦਾਇਰ ਪਟੀਸ਼ਨ ਉੱਤੇ ਅੱਜ ਜ਼ਿਲਾ ਅਦਾਲਤ ਵਿਚ ਸੁਣਵਾਈ ਚੱਲੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੇ ਬਾਅਦ ਲੰਚ ਤੋਂ ਬਾਅਦ ਲਈ ਮਾਮਲਾ ਰੱਖਿਆ ਸੀ। ਹਾਲਾਂਕਿ ਮਾਮਲੇ ਵਿਚ ਪਟੀਸ਼ਨਕਰਤਾ ਦਿਲਸ਼ੇਰ ਸਿੰਘ ਚੰਦੇਲ ਆਪਣੀ ਡਿਊਟੀ ਦੇ ਚੱਲਦੇ ਜ਼ਰੂਰੀ ਕੰਮ ਕਾਰਨ ਨਹੀਂ ਆ ਸਕੇ। ਅਜਿਹੇ ਵਿਚ ਹੁਣ ਮਾਮਲੇ ਦੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ।

Also Read: ਲਖੀਮਪੁਰ ਹਿੰਸਾ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖਿਲਾਫ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਵੀ ਪਹੁੰਚੇ ਸੁਪਰੀਮ ਕੋਰਟ

ਪਟੀਸ਼ਨਕਰਤਾ ਦੇ ਪੱਖ ਵਲੋਂ ਡਾ. ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ੁਰੂਆਤੀ ਸਬੂਤਾਂ ਨਾਲ ਜੇਕਰ ਅਦਾਲਤ ਸਹਿਮਤ ਹੁੰਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜਾ ਸਕਦਾ ਹੈ। ਯੂਟੀ ਪੁਲਿਸ ਦੇ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਇਹ ਕੇਸ ਦਾਇਰ ਕੀਤਾ ਹੈ। ਉਨ੍ਹਾਂ ਨੇ ਸਿੱਧੂ ਦੇ ਖਿਲਾਫ ਅਪਰਾਧਿਕ ਕਾਰਵਾਈ ਦੀ ਮੰਗ ਕੀਤੀ ਹੈ। ਮੰਗ ਕੀਤੀ ਗਈ ਹੈ ਕਿ ਸਿੱਧੂ ਨੇ ਆਈਪੀਸੀ ਦੀ ਧਾਰਾ 500 ਦੇ ਤਹਿਤ ਅਪਰਾਧ ਕੀਤਾ ਹੈ। ਇਸ ਦੇ ਤਹਿਤ ਹੀ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਕੋਰਟ ਵਿਚ ਇਹ ਕੇਸ ਦਾਇਰ ਕੀਤਾ ਗਿਆ ਹੈ। ਸਿੱਧੂ ਇਸ ਸਮੇਂ ਅੰਮ੍ਰਿਤਸਰ ਈਸਟ ਤੋਂ ਵਿਧਾਇਕ ਹਨ। ਉਥੇ ਹੀ 58 ਸਾਲਾ ਦਿਲਸ਼ੇਰ ਸਿੰਘ ਚੰਦੇਲ ਚੰਡੀਗੜ੍ਹ ਪੁਲਿਸ ਵਿਚ ਡੀਐੱਸਪੀ ਹਨ।

Also Read: AAP ਉਮੀਦਵਾਰ ਗੁਰਪ੍ਰੀਤ ਗੋਗੀ ਨੇ ਕੀਤੇ ਸਟ੍ਰਾਂਗ ਰੂਮ ਦਾ ਦੌਰਾ, ਜਤਾਇਆ ਇਹ ਸ਼ੱਕ

ਚੰਦੇਲ ਵਲੋਂ ਮਾਮਲੇ ਵਿਚ ਪੁਲਿਸ ਦੇ ਅਕਸ ਨੂੰ ਖਰਾਬ ਹੋਣ ਦਾ ਕੋਈ ਹਰਜਾਨਾ ਨਹੀਂ ਮੰਗਿਆ ਗਿਆ ਸੀ, ਜਿਸ ਦੇ ਪਿੱਛੇ ਕਿਹਾ ਗਿਆ ਕਿ ਪੁਲਿਸ ਦੇ ਅਕਸ ਦੀ ਭਰਪਾਈ ਪੈਸੇ ਨਾਲ ਨਹੀਂ ਕੀਤੀ ਜਾ ਸਕਦੀ। ਚੰਦੇਲ ਨੇ ਸਿੱਧੂ ਨੂੰ ਕਿਹਾ ਸੀ ਕਿ ਜੇਕਰ ਉਹ ਜਨਤਕ ਤੌਰ ਉੱਤੇ ਬਿਨਾਂ ਸ਼ਰਤ ਆਪਣੇ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖਿਲਾਫ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਚੰਦੇਲ ਨੇ ਇਹ ਕੇਸ ਦਾਇਰ ਕੀਤਾ ਹੈ।

In The Market