LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

AAP ਉਮੀਦਵਾਰ ਗੁਰਪ੍ਰੀਤ ਗੋਗੀ ਨੇ ਕੀਤੇ ਸਟ੍ਰਾਂਗ ਰੂਮ ਦਾ ਦੌਰਾ, ਜਤਾਇਆ ਇਹ ਸ਼ੱਕ

21j ludhiana

ਲੁਧਿਆਣਾ- 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਬੇਸ਼ੱਕ ਖ਼ਤਮ ਹੋ ਚੁੱਕੀ ਹੈ ਪਰ ਉਮੀਦਵਾਰਾਂ ਨੂੰ ਅਜੇ ਵੀ ਵਿਹਲ ਨਹੀਂ ਹੈ ਕਿਉਂਕਿ ਉਮੀਦਵਾਰ ਈਵੀਐਮ ਮਸ਼ੀਨਾਂ ਦੇ ਸੈਂਟਰ ਉਪਰ ਚੱਕਰ ਲਗਾ ਰਹੇ ਹਨ ਅਤੇ ਉਥੇ ਹੀ ਬਾਹਰ ਸੁਰੱਖਿਆ ਪ੍ਰਬੰਧਾਂ ਵਾਸਤੇ ਪੱਕੇ ਟੈਂਟ ਲਗਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ। ਇਸ ਲੜੀ ਵਿਚ ਅੱਜ ਗੁਰਪ੍ਰੀਤ ਸਿੰਘ ਗੋਗੀ ਜੋ ਕਿ ਹਲਕਾ ਪੱਛਮੀ ਤੋਂ ਉਮੀਦਵਾਰ ਹਨ ਆ ਜੀਵੇਂ ਸੈਂਟਰ ਪਹੁੰਚੇ ਅਤੇ ਸੁਰੱਖਿਆ ਦਾ ਜਾਇਜ਼ਾ ਲਿਆ।

Also Read: ਲਾਲੂ ਯਾਦਵ ਨੂੰ ਚਾਰਾ ਘੋਟਾਲਾ ਦੇ ਇਕ ਹੋਰ ਮਾਮਲੇ 'ਚ 5 ਸਾਲ ਦੀ ਸਜ਼ਾ, 60 ਲੱਖ ਦਾ ਜੁਰਮਾਨਾ

ਹਲਕਾ ਪੱਛਮੀ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਨੇ ਅੱਜ ਸਟ੍ਰਾਂਗ ਰੂਮ ਦਾ ਦੌਰਾ ਕੀਤਾ। ਇਸ ਦੌਰਾਨ ਉਹ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਨ੍ਹਾਂ ਵੋਟਾਂ ਦੇ ਅਖੀਰਲੇ ਸਮੇਂ ਘਪਲਾ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਤੇ ਚੋਣ ਅਧਿਕਾਰੀ ਤੋਂ ਵੀਡੀਓ ਫੁਟੇਜ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਹੈ ਈਵੀਐੱਮ ਸੈਂਟਰ ਬਾਹਰ ਇਹ ਨਿਗਰਾਨੀ ਲਈ ਪੱਕਾ ਟੈਂਟ ਲਾਉਣਗੇ।

Also Read: ਸੰਗਰੂਰ 'ਚ ਹੋਈ ਬੰਪਰ ਵੋਟਿੰਗ, ਡਿਪਟੀ ਕਮਿਸ਼ਨਰ ਨੇ ਵੋਟਰਾਂ ਦਾ ਕੀਤਾ ਧੰਨਵਾਦ

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨਾਂ ਨੇ ਕਿਹਾ ਕਿ ਉਹ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਪਹੁੰਚੇ ਸਨ। ਇਕ ਪਾਸੇ ਜਿਥੇ ਉਨ੍ਹਾਂ ਨੇ ਸੁਰੱਖਿਆ ਉੱਪਰ ਭਰੋਸਾ ਜਤਾਇਆ ਉਥੇ ਹੀ ਈਵੀਐਮ ਸੈਂਟਰ ਦੇ ਬਾਹਰ ਟੈਂਟ ਲਗਾ ਕੇ ਨਿਗਰਾਨੀ ਦੀ ਗੱਲ ਵੀ ਕੀਤੀ ਤੇ ਉਨ੍ਹਾਂ ਨੇ ਆਖਰੀ ਸਮੇਂ ਵਿਚ ਹੋਈ ਵੋਟਿੰਗ ਉੱਪਰ ਵੀ ਸਵਾਲ ਖੜੇ ਕੀਤੇ ਅਤੇ ਵੀਡੀਓਗਰਾਫੀ ਦਿਖਾਉਣ ਦੀ ਵੀ ਮੰਗ ਕੀਤੀ।

In The Market