LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੰਗਰੂਰ 'ਚ ਹੋਈ ਬੰਪਰ ਵੋਟਿੰਗ, ਡਿਪਟੀ ਕਮਿਸ਼ਨਰ ਨੇ ਵੋਟਰਾਂ ਦਾ ਕੀਤਾ ਧੰਨਵਾਦ

21f sangrur

ਸੰਗਰੂਰ- ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਬੀਤੇ ਦਿਨ ਪੂਰੀ ਹੋ ਚੁੱਕੀ ਹੈ। ਹੁਣ ਸਿਆਸਤਦਾਨਾਂ ਦੀ ਕਿਸਮਤ ਈਵੀਐੱਮ ਮਸ਼ੀਨਾਂ ਵਿਚ ਕੈਦ ਹੋ ਗਈ ਹੈ। ਇਸ ਦੌਰਾਨ ਸੰਗਰੂਰ ਵਿਚ ਹੋਈ ਬੰਪਰ ਵੋਟਿੰਗ ਉੱਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੇ ਚੋਣ ਅਫਸਰ ਰਾਮਵੀਰ ਨੇ ਜ਼ਿਲੇ ਦੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਇਸ ਵਾਰ ਸੰਗਰੂਰ ਵਿਚ ਵੋਟਿੰਗ 75 ਫੀਸਦੀ ਦਾ ਅੰਕੜਾ ਪਾਰ ਕਰ ਗਈ ਹੈ।

Also Read: ਅੰਮ੍ਰਿਤਸਰ 'ਚ ਡਬਲ ਮਰਡਰ ਮਾਮਲੇ 'ਚ ਪਰਿਵਾਰ ਨੇ ਲਾਸ਼ਾਂ ਸੜਕਾਂ 'ਤੇ ਰੱਖ ਕੀਤਾ ਪ੍ਰਦਰਸ਼ਨ

ਇਸ ਦੌਰਾਨ ਵਧੇਰੇ ਜਾਣਕਾਰੀ ਦਿੰਦਿਆਂ ਰਾਮਵੀਰ ਕਿਹਾ ਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਲੋਕਾਂ ਨੇ ਇੰਨਾ ਸਾਥ ਦਿੱਤਾ ਤੇ ਪੂਰੇ ਅਮਨ-ਸ਼ਾਂਤੀ ਨਾਲ ਵੋਟ ਪਾਈ। ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਨ੍ਹਾਂ ਦੱਸਿਆ ਕਿ ਸੰਗਰੂਰ ਤੇ ਮਲੇਰਕੋਟਲਾ ਜ਼ਿਲੇ ਦੀਆਂ ਸਾਰੀਆਂ ਈਵੀਐੱਮ ਮਸ਼ੀਨਾਂ ਨੂੰ ਥ੍ਰੀ ਲੇਅਰ ਸੁਰੱਖਿਆ ਦੇ ਵਿਚਾਲੇ ਧੂਰੀ ਦੇ ਦੇਸ਼ਭਗਤ ਕਾਲਜ ਵਿਚ ਰੱਖਿਆ ਜਾਵੇਗਾ ਤੇ ਇਸ ਦੀ ਲਾਈਵ ਫੁਟੇਜ ਬਾਹਰ ਦਿਖਾਈ ਜਾਵੇਗੀ। ਜੇਕਰ ਕਿਸੇ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਇਸ ਨੂੰ ਦੇਖਣਾ ਚਾਹੇ ਤਾਂ ਉਸ ਨੂੰ ਇਸ ਦਾ ਲਾਈਵ ਦਿਖਾਇਆ ਜਾਵੇਗਾ।

Also Read: ਮਸ਼ਹੂਰ ਬਾਲੀਵੁੱਡ ਅਦਾਕਾਰ ਅਰਜੁਣ ਰਾਮਪਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

In The Market