LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ MP ਪ੍ਰਨੀਤ ਕੌਰ ਨੇ ਲਿਖੀ ਚਿੱਠੀ, ਕਿਸਾਨਾਂ ਲਈ ਕੀਤੀ ਇਹ ਮੰਗ

1221212121

ਪਟਿਆਲਾ- ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Union Agriculture Minister Narinder Singh Tomar) ਨੂੰ ਪਟਿਆਲਾ ਤੋਂ ਸੰਸਦ ਮੈਂਬਰ (Member of Parliament from Patiala) ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ (Former External Affairs Minister Preneet Kaur) ਨੇ ਪੱਤਰ ਲਿਖ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਪੰਜਾਬ ਵਿੱਚ ਅੱਤ ਦੀ ਗਰਮੀ ਕਾਰਨ ਕਣਕ ਦੇ ਝਾੜ ਵਿੱਚ ਕਮੀ ਆਈ ਹੈ, ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ (Significant loss to farmers) ਹੋਇਆ ਹੈ। ਆਪਣੀ ਚਿੱਠੀ 'ਚ ਉਨ੍ਹਾਂ ਨੇ ਲਿਖਿਆ, "ਬਾਰਿਸ਼ ਨਾ ਹੋਣ ਕਾਰਨ ਗਰਮੀ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਕਾਰਨ ਕਣਕ ਦੀ ਫ਼ਸਲ (Wheat crop) ਬਹੁਤ ਪ੍ਰਭਾਵਿਤ ਹੋਈ ਹੈ। ਹਰ ਕਿਸਾਨ ਨੂੰ ਪ੍ਰਤੀ ਏਕੜ 5-7 ਕੁਇੰਟਲ ਕਣਕ (5-7 quintals of wheat per acre) ਦਾ ਨੁਕਸਾਨ ਹੋ ਰਿਹਾ ਹੈ।" Also Read : ਆਸ਼ਿਕ ਮਿਜਾਜ਼ ਪਾਕਿ ਦੇ ਨਵੇਂ PM, ਪਤਨੀਆਂ ਦੇ ਮਾਮਲੇ 'ਚ ਕਪਤਾਨ ਇਮਰਾਨ ਦਾ ਤੋੜਿਆ ਰਿਕਾਰਡ 

MP Preneet Kaur writes to Jaishankar over rising cases of contract marriage  fraud for PR purposes - TheFactNews
ਪਟਿਆਲਾ ਸੰਸਦ ਮੈਂਬਰ ਨੇ ਅੱਗੇ ਦੱਸਿਆ, "ਪਹਿਲਾਂ ਪ੍ਰਤੀ ਏਕੜ ਝਾੜ 20 ਤੋਂ 22 ਕੁਇੰਟਲ ਹੁੰਦਾ ਸੀ ਪਰ ਇਸ ਵਾਰ ਜਲਦੀ ਅਤੇ ਤੇਜ਼ ਗਰਮੀ ਪੈਣ ਕਾਰਨ ਕਣਕ ਦਾ ਝਾੜ 15 ਤੋਂ 17 ਕੁਇੰਟਲ ਹੀ ਨਿਕਲਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 5-7 ਕੁਇੰਟਲ ਪ੍ਰਤੀ ਏਕੜ ਕਣਕ ਦਾ ਝਾੜ ਘੱਟਣਾ ਮਤਲਬ ਹਰ ਕਿਸਾਨ ਨੂੰ ਪ੍ਰਤੀ ਏਕੜ 10-15 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ।"
ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮੰਗ ਕੀਤੀ, "ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਲਈ ਆਰਥਿਕ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਖੇਤੀ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਹੈ ਅਤੇ ਪੰਜਾਬ ਦਾ ਇੱਕ ਵੱਡਾ ਤਬਕਾ ਖੇਤੀਬਾੜੀ 'ਤੇ ਨਿਰਭਰ ਹੈ।"

In The Market