LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਠਿੰਡਾ 'ਚ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ, ਪਰਿਵਾਰ ਵਾਲਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

bathida23

ਬਾਲਿਆਂਵਾਲੀ- ਇਥੋਂ ਦੇ ਨੇੜਲੇ ਪਿੰਡ ਡਿੱਖ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 

ਪੜੋ ਹੋਰ ਖਬਰਾਂ: ਡਰਾਈਵਿੰਗ ਲਾਈਸੈਂਸ ਬਣਾਉਣਾ ਹੋਵੇਗਾ ਆਸਾਨ, ਨਹੀਂ ਲਾਉਣੇ ਪੈਣਗੇ RTO ਦੇ ਚੱਕਰ

ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜਗਸੀਰ ਸਿੰਘ ਸੀਰਾ (35) ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਮਾਂ ਤੋਂ 6 ਭੈਣ-ਭਰਾ ਹਨ ਅਤੇ ਜਗਸੀਰ ਸਿੰਘ ਸਾਰਿਆਂ ਤੋਂ ਵੱਡਾ ਸੀ। ਪਰਸੋਂ ਹੀ ਜਗਸੀਰ ਸਿੰਘ ਆਪਣੇ ਸਹੁਰੇ ਘਰ ਤੋਂ ਵਾਪਸ ਪਿੰਡ ਆਇਆ ਸੀ ਅਤੇ ਬੀਤੀ ਰਾਤ ਘਰੇ ਕੁਝ ਦੱਸੇ ਬਗੈਰ ਹੀ ਬਾਹਰ ਚਲਾ ਗਿਆ। ਜਗਸੀਰ ਵਿਆਇਆ ਹੋਇਆ ਸੀ ਅਤੇ ਉਸ ਦੀ ਇਕ ਧੀ ਹੈ। 

ਪੜੋ ਹੋਰ ਖਬਰਾਂ: ਕੇਂਦਰ ਦੀ ਤਰਜ਼ 'ਤੇ ਇਨ੍ਹਾਂ ਸੂਬਿਆਂ ਨੇ ਵੀ ਦਿੱਤਾ ਤੋਹਫ਼ਾ, ਵਧਾਈ ਕਰਮਚਾਰੀਆਂ ਦੀ ਤਨਖਾਹ

ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਕ ਨੌਜਵਾਨ ਦੀ ਲਾਸ਼ ਭੈਣੀ ਚੂਹੜ ਪਿੰਡ ਵਾਲੇ ਰੋਡ 'ਤੇ ਟਾਵਰ ਕੋਲ ਪਈ ਹੈ। ਜਦੋਂ ਉਨ੍ਹਾਂ ਉਥੇ ਜਾ ਕੇ ਵੇਖਿਆ ਤਾਂ ਲਾਸ਼ ਜਗਸੀਰ ਸਿੰਘ ਦੀ ਸੀ, ਜੋ ਕਿ ਨਗਨ ਅਵਸਥਾ ਵਿਚ ਸੀ ਅਤੇ ਉਸ 'ਤੇ ਤੇਜ਼ ਹਥਿਆਰਾਂ ਨਾਲ ਵਾਰ ਕੀਤਾ ਗਿਆ ਸੀ। ਲਾਸ਼ ਦੇ ਕੋਲ ਹੀ ਉਸ ਦਾ ਇਕ ਪੈਰ ਵੱਢ ਕੇ ਸੁਟਿਆ ਹੋਇਆ ਸੀ। ਬਾਲਿਆਂਵਾਲੀ ਦੇ ਮੁਖੀ ਦਰਸ਼ਨ ਸਿੰਘ ਐੱਸ. ਐੱਸ. ਓ. ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

In The Market