ਨਵੀਂ ਦਿੱਲੀ: ਜੁਲਾਈ ਮਹੀਨੇ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (ਡੀਏ) ਅਤੇ ਮਹਿੰਗਾਈ ਰਾਹਤ (ਡੀਆਰ) ਵਿਚ 11 ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੁਣ ਕਰਮਚਾਰੀਆਂ ਦਾ ਡੀਏ ਜਾਂ ਡੀਆਰ ਵਧ ਕੇ 28 ਫ਼ੀਸਦੀ ਹੋ ਗਿਆ ਹੈ। ਕੇਂਦਰ ਦੀ ਤਰਜ਼ 'ਤੇ ਬਹੁਤ ਸਾਰੇ ਰਾਜਾਂ ਨੇ ਆਪਣੇ ਕਰਮਚਾਰੀਆਂ ਨੂੰ ਖੁਸ਼ਖਬਰੀ ਵੀ ਦਿੱਤੀ ਹੈ।
ਪੜੋ ਹੋਰ ਖਬਰਾਂ: 6 ਤੇ 7 ਅਗਸਤ ਨੂੰ 3 ਘੰਟੇ ਬੰਦ ਰਹਿਣਗੀਆਂ SBI ਦੀਆਂ ਇਹ ਸੇਵਾਵਾਂ, ਦੇਖੋ ਟਾਈਮਿੰਗ
ਕਿਹੜੇ ਰਾਜਾਂ ਨੇ ਦਿੱਤੀ ਖੁਸ਼ਖਬਰੀ: ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਆਪਣੇ ਸਰਕਾਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵਧਾ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ ਕਰਮਚਾਰੀਆਂ ਨੂੰ 28 ਫੀਸਦੀ ਦੀ ਵਧੀ ਹੋਈ ਦਰ 'ਤੇ ਭੱਤਾ ਮਿਲਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ ਤੋਂ ਇਲਾਵਾ ਜੰਮੂ -ਕਸ਼ਮੀਰ, ਝਾਰਖੰਡ, ਕਰਨਾਟਕ, ਰਾਜਸਥਾਨ ਅਤੇ ਹਰਿਆਣਾ ਵਿਚ ਵੀ ਰਾਜ ਦੇ ਕਰਮਚਾਰੀਆਂ ਦੇ ਭੱਤਿਆਂ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਬਿਹਾਰ ਸਰਕਾਰ ਵੀ ਛੇਤੀ ਹੀ ਇਸ ਦਾ ਐਲਾਨ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ 15 ਅਗਸਤ ਤੋਂ ਪਹਿਲਾਂ ਕਰਮਚਾਰੀਆਂ ਨੂੰ ਭੱਤਾ ਮਿਲ ਜਾਵੇਗਾ। ਕਰਨਾਟਕ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਨੇ ਮਹਿੰਗਾਈ ਭੱਤੇ ਵਿੱਚ 11 ਫੀਸਦੀ ਦਾ ਵਾਧਾ ਕੀਤਾ ਹੈ। ਕਰਨਾਟਕ ਦੇ ਕਰਮਚਾਰੀਆਂ ਲਈ ਭੱਤਾ 11.25 ਫੀਸਦੀ ਤੋਂ ਵਧਾ ਕੇ 21.5 ਫੀਸਦੀ ਕਰ ਦਿੱਤਾ ਗਿਆ ਹੈ।
ਪੜੋ ਹੋਰ ਖਬਰਾਂ: ਡਰਾਈਵਿੰਗ ਲਾਈਸੈਂਸ ਬਣਾਉਣਾ ਹੋਵੇਗਾ ਆਸਾਨ, ਨਹੀਂ ਲਾਉਣੇ ਪੈਣਗੇ RTO ਦੇ ਚੱਕਰ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਕੋਰੋਨਾ ਦੇ ਕਾਰਨ ਕੇਂਦਰ ਸਰਕਾਰ ਨੇ 1 ਜਨਵਰੀ, 2020 ਤੋਂ 30 ਜੂਨ, 2021 ਤੱਕ ਕਰਮਚਾਰੀਆਂ ਦੀਆਂ ਵਾਧੂ ਤਿੰਨ ਕਿਸ਼ਤਾਂ ਰੋਕੀਆਂ ਸਨ। ਇਸ ਰੁਕੀਆਂ ਕਿਸ਼ਤਾਂ ਨੂੰ ਜੋੜ ਕੇ ਸਰਕਾਰ ਨੇ 1 ਜੁਲਾਈ ਤੋਂ 28 ਪ੍ਰਤੀਸ਼ਤ ਭੱਤਾ ਦੇਣ ਦਾ ਐਲਾਨ ਕੀਤਾ। ਹੁਣ ਕੇਂਦਰੀ ਕਰਮਚਾਰੀਆਂ ਨੂੰ 17 ਦੀ ਬਜਾਏ 28 ਫੀਸਦੀ ਦੀ ਦਰ ਨਾਲ ਭੱਤਾ ਮਿਲ ਰਿਹਾ ਹੈ। ਇਸ ਨਾਲ ਕਰਮਚਾਰੀਆਂ ਦੇ ਐੱਚਆਰਏ, ਪੀਐੱਫ ਅਤੇ ਗ੍ਰੈਚੁਟੀ ਵਿਚ ਵੀ ਵਾਧਾ ਹੋਇਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of eating papaya in winters: पपीता खरीदने से पहले इन बातों का रखें ध्यान, ऐसे करें ताजा फलों की पहचान
Thailand news: थाईलैंड में समलैंगिक विवाह को मिली कानूनी मान्यता, शादी के बंधन में बंधे जोड़े
लड़कियों की शादी की उम्र घटाकर 9 साल! संसद ने दशकों पुराने कानून में संशोधन को दी मंजूरी