LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

6 ਤੇ 7 ਅਗਸਤ ਨੂੰ 3 ਘੰਟੇ ਬੰਦ ਰਹਿਣਗੀਆਂ SBI ਦੀਆਂ ਇਹ ਸੇਵਾਵਾਂ, ਦੇਖੋ ਟਾਈਮਿੰਗ

sbi

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆਂ (SBI) ਨੇ ਆਪਣੇ 44 ਕਰੋੜ ਖਾਤਾਧਾਰਕਾਂ ਦੇ ਲਈ ਮਹੱਤਵਪੂਰਨ ਸੂਚਨਾ (SBI Important Notice) ਜਾਰੀ ਕੀਤੀ ਹੈ। ਬੈਂਕ ਨੇ ਟਵੀਟ ਕਰ ਕੇ ਆਪਣੇ ਗਾਹਕਾਂ ਨੂੰ ਅਲਰਟ ਕੀਤਾ ਹੈ ਤੇ ਉਨ੍ਹਾਂ ਨੂੰ ਆਪਣੀ ਲੋੜ ਮੁਤਾਬਕ ਬੈਂਕਿੰਗ ਸਬੰਧੀ ਕੰਮਾਂ ਨੂੰ ਪਹਿਲਾਂ ਹੀ ਨਿਪਟਾ ਲੈਣ ਦੀ ਅਪੀਲ ਕੀਤੀ ਹੈ। ਬੈਂਕ ਨੇ ਆਪਣੇ ਗਾਹਕਾਂ ਦੇ ਲਈ ਇਹ ਜ਼ਰੂਰੀ ਸੂਚਨਾ ਜਾਰੀ ਕਰ ਕੇ ਕਿਹਾ ਹੈ ਕਿ ਬੈਂਕ ਦੀਆਂ ਕੁਝ ਸਰਵਿਸਸ ਅੱਜ ਤੇ ਕੱਲ ਬੰਦ ਰਹਿਣਗੀਆਂ।

ਪੜੋ ਹੋਰ ਖਬਰਾਂ: ਅਜੇ ਦੇਵਗਨ ਨੇ ਦਿੱਤੀ ਪਤਨੀ ਕਾਜੋਲ ਨੂੰ ਜਨਮ ਦਿਨ ਦੀ ਖਾਸ ਵਧਾਈ

ਦਰਅਸਲ ਐੱਸ.ਬੀ.ਆਈ. ਨੇ ਟਵਿੱਟਰ ਉੱਤੇ ਕਿਹਾ ਕਿ ਸਿਸਟਮ ਮੈਂਟੇਨੈਂਸ ਦੇ ਕਾਰਨ 6 ਤੇ 7 ਅਗਸਤ ਨੂੰ ਬੈਂਕ ਦੀਆਂ ਕੁਝ ਸੇਵਾਵਾਂ ਬੰਦ ਰਹਿਣਗੀਆਂ। ਇਨ੍ਹਾਂ ਸੇਵਾਵਾਂ ਵਿਚ ਇੰਟਰਨੈੱਟ ਬੈਂਕਿੰਗ, ਯੋਨੋ, ਯੋਨਾ ਲਾਈਟ ਤੇ ਯੂਪੀਆਈ ਸਰਵਿਸ ਸ਼ਾਮਲ ਰਹੇਗੀ। ਐੱਸ.ਬੀ.ਆਈ. ਨੇ ਟਵੀਟ ਰਾਹੀਂ ਕਿਹਾ ਕਿ ਇਹ ਸੇਵਾਵਾਂ 6 ਤੋਂ 7 ਅਗਸਤ ਦੀ ਰਾਤ ਦੇ 10:45 ਵਜੇ ਤੋਂ ਰਾਤ 1:45 ਵਜੇ ਤੱਕ ਦੇ ਲਈ ਇਹ ਸੇਵਾਵਾਂ ਬੰਦ ਰਹਿਣਗੀਆਂ।

ਪੜੋ ਹੋਰ ਖਬਰਾਂ: 135 ਦੇਸ਼ਾਂ 'ਚ ਫੈਲਿਆ 'ਡੈਲਟਾ', ਗਲੋਬਲ ਇਨਫੈਕਸ਼ਨ ਦਾ ਅੰਕੜਾ 20 ਕਰੋੜ ਪਾਰ

ਐੱਸ.ਬੀ.ਆਈ. ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਜਿਹਾ ਇਸ ਲਈ ਕਿਉਂਕਿ ਬੈਂਕ ਅੱਜ ਆਪਣੇ UPI ਪਲੇਟਫਾਰਮਾਂ ਨੂੰ ਅਪਗ੍ਰੇਡ ਕਰੇਗਾ ਤਾਂਕਿ ਕਸਟਮਰ ਐਕਸਪੀਰੀਅੰਸ ਨੂੰ ਬਿਹਤਰ ਕੀਤਾ ਜਾ ਸਕੇ। ਇਸ ਦੌਰਾਨ ਗਾਹਕਾਂ ਨੂੰ ਯੂ.ਪੀ.ਆਈ. ਟ੍ਰਾਂਜ਼ੈਕਸ਼ਨ ਬੰਦ ਰਹਿਣਗੇ।

ਇਸ ਤੋਂ ਪਹਿਲਾਂ ਵੀ ਸੇਵਾਵਾਂ ਬੰਦ ਸਨ
ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਐੱਸ.ਬੀ.ਆਈ. ਪਹਿਲੀ ਵਾਰ ਕਿਸੇ ਸੇਵਾ ਨੂੰ ਬੰਦ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬੈਂਕ ਨੇ 16 ਤੇ 17 ਜੁਲਾਈ ਨੂੰ ਰਾਤੀ ਇਸੇ ਤਰ੍ਹਾਂ ਸੇਵਾਵਾਂ ਬੰਦ ਕੀਤੀਆਂ ਸਨ।

In The Market