LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ’ਚ ਬੁੱਢਾ ਨਾਲਾ ਹੋਇਆ ਓਵਰਫਲੋ, ਲੋਕਾਂ ਦੇ ਘਰਾਂ ’ਚ ਵੜਿਆ ਗੰਦਾ ਪਾਣੀ

luf5

ਲੁਧਿਆਣਾ: ਦੇਸ਼ ਭਰ ਵਿਚ ਬਾਰਿਸ਼ (Rain) ਦਾ ਦੌਰ ਲਗਾਤਾਰ ਜਾਰੀ ਹੈ। ਪਾਣੀ ਦੇ ਤੇਜ ਵਾਹ ਕਰਕੇ ਹਰ ਸਾਲ ਬਰਸਾਤਾਂ ਦੇ ਮੌਸਮ ਦੇ ਵਿੱਚ ਘਰਾਂ ਵਿਚ ਪਾਣੀ ਵੜਨਾ ਸ਼ੁਰੂ ਹੋ ਜਾਂਦਾ ਹੈ। ਇਸ ਵਿਚਕਾਰ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਓਵਰਫਲੋਅ ਹੋਣ ਕਰਕੇ ਲੁਧਿਆਣਾ ਦਾ ਬੁੱਢਾ ਨਾਲੇ ਵਿਚੋਂ ਗੰਦਾ ਸੀਵਰੇਜ ਦਾ ਪਾਣੀ ਨਿਕਲ ਕੇ ਲੋਕਾਂ ਦੇ ਘਰਾਂ ਵਿਚ ਜਾ ਰਿਹਾ ਹੈ। ਘਰਾਂ 'ਚ ਗੰਦਾ ਸੀਵਰੇਜ ਦਾ ਪਾਣੀ ਕਰਕੇ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। 

Read this- 15 ਅਗਸਤ ਤੋਂ ਪਹਿਲਾਂ ਦਿੱਲੀ ਵਿਚ ਅੱਤਵਾਦੀ ਹਮਲੇ ਦਾ ਅਲਰਟ! ਵਧਾਈ ਸੁਰੱਖਿਆ

ਦੱਸ ਦੇਈਏ ਕਿ ਲੁਧਿਆਣਾ ਵਿੱਚ ਅੱਜ (monsoon) ਮੌਨਸੂਨ ਦੀ ਪਹਿਲੀ ਤਕੜੀ ਬਾਰਿਸ਼ ਤੋਂ ਬਾਅਦ ਲੁਧਿਆਣਾ ਦੇ ਬੁੱਢੇ ਨਾਲੇ ਦੀ ਪੋਲ ਖੁੱਲ੍ਹ ਗਈ ਅਤੇ ਬੁੱਢਾ ਨਾਲਾ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਚ ਸੜਕ ਤੇ ਆ ਗਿਆ। ਇਸ ਦੇ ਨਾਲ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ ਹੈ।  ਵਿਧਾਇਕ ਸਾਹਿਬ ਆਪਣੇ ਘਰਾਂ 'ਚ ਬੈਠੇ ਨੇ ਅਤੇ ਉਨ੍ਹਾਂ ਨੂੰ ਆਮ ਲੋਕਾਂ ਦੀ ਕੋਈ ਚਿੰਤਾ ਨਹੀਂ। 

ਸਥਾਨਕ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨਗਰ ਨਿਗਮ ਦੀ ਪੋਲ ਖੁੱਲ੍ਹ ਗਈ ਹੈ।  ਸਮਾਰਟ ਸਿਟੀ ਦੇ ਹਾਲ ਵੇਖ ਸਕਦੇ ਹੋ ਕੇ ਪਹਿਲੀ ਬਰਸਾਤ ਤੋਂ ਬਾਅਦ ਹੀ ਬੁੱਢਾ ਨਾਲਾ ਸੜਕ ਤੇ ਅਤੇ ਲੋਕਾਂ ਦੇ ਘਰਾਂ ਵਿਚ ਆ ਗਿਆ। ਉਨ੍ਹਾਂ ਕਿਹਾ ਕਿ ਇਹ ਗੰਦੇ ਨਾਲੇ ਦਾ ਪਾਣੀ ਹੈ ਇੱਥੇ ਜਾਨਵਰ ਮਰੇ ਹੁੰਦੇ ਹਨ ਅਤੇ ਇਹ ਗੰਦਾ ਪਾਣੀ ਉਨ੍ਹਾਂ ਦੇ ਘਰਾਂ 'ਚ ਆ ਵੜਦਾ ਹੈ ਜਿਸ ਨਾਲ ਕਈ ਕਈ ਦਿਨ ਤੱਕ ਬਦਬੂ ਨਹੀਂ ਜਾਂਦੀ।

ਇਨ੍ਹਾਂ ਹੀ ਨਹੀ ਪਾਣੀ ਮਜਬੂਰੀ ਵੱਸ ਉਨ੍ਹਾਂ ਨੂੰ ਪੀਣਾ ਵੀ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਇਸ ਦਾ ਕਰੜਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਨ ਦੀ ਨਲਾਇਕੀ ਹੈ ਅਤੇ ਵੱਡੀਆਂ ਵੱਡੀਆਂ ਕੋਠੀਆਂ 'ਚ ਬੈਠੇ ਵਿਧਾਇਕਾਂ ਨੂੰ ਆਮ ਲੋਕਾਂ ਦੀ ਕੋਈ ਚਿੰਤਾ ਨਹੀਂ। 

Read this- ਨਵਜੋਤ ਸਿੰਘ ਸਿੱਧੂ ਦੇ ਲੱਗੀ ਸੱਟ, ਪਹੁੰਚੇ ਹਸਪਤਾਲ

In The Market