LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਸ਼ਹਿਰ ਦਾ ਕੁੰਵਰ ਪ੍ਰਤਾਪ, 3.5 ਸਾਲ ਦੀ ਉਮਰ ਵਿਚ ਕਰ ਰਿਹੈ ਵੱਡੇ ਕਮਾਲ 

recordkunwar

ਲੁਧਿਆਣਾ (ਰਾਜ)- ਲੁਧਿਆਣਾ ਦੇ ਸੈਕਰੇਡ ਹਾਰਟ ਸਕੂਲ (Sacred Heart School) 'ਚ ਪੜ੍ਹਨ ਵਾਲਾ ਕੁੰਵਰ ਪ੍ਰਤਾਪ  (Kunwar Pratap) ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮਹਿਜ਼ 3.5 ਸਾਲ ਦੀ ਉਮਰ ਵਿੱਚ ਉਸ ਨੇ ਵੱਡੇ-ਵੱਡੇ ਕੀਰਤੀਮਾਨ ਸਥਾਪਿਤ ਕਰ ਦਿੱਤੇ ਹਨ। ਉਸ ਨੇ ਇੰਡੀਆ ਬੁੱਕ ਆਫ਼ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ (India Book of Records, Asia Book of Records and International Book of Records) 'ਚ ਆਪਣਾ ਨਾਂ ਦਰਜ ਕਰਵਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਕੁੰਵਰ ਪ੍ਰਤਾਪ ਨੂੰ ਭਾਰਤ ਦੇ ਹਰ ਸੂਬੇ ਦੀਆਂ ਰਾਜਧਾਨੀਆਂ ਦੇ ਨਾਂ ਪਤਾ ਹਨ। 1-40 ਤੱਕ ਦੀ ਉਸ ਨੂੰ ਸਾਰੇ ਟੇਬਲ ਮੂੰਹ ਜ਼ੁਬਾਨੀ ਯਾਦ ਹਨ ਅਤੇ 27 ਕਿਤਾਬਾਂ ਉਹ 24 ਮਿੰਟ ਵਿਚ ਪੜ੍ਹ ਲੈਂਦਾ ਹੈ ਜਿਸ ਕਰਕੇ ਉਸ ਨੂੰ ਇਹ ਐਵਾਰਡ ਮਿਲੇ ਹਨ।

read this- ਦੇਸ਼ ਵਿਚ ਬੀਤੇ 24 ਘੰਟਿਆਂ ਵਿਚ ਆਏ 44 ਹਜ਼ਾਰ ਤੋਂ ਵਧੇਰੇ ਮਾਮਲੇ, 555 ਦੀ ਹੋਈ ਮੌਤ

ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੁੰਵਰ ਪ੍ਰਤਾਪ ਦੀ ਮਾਤਾ ਨੇ ਦੱਸਿਆ ਕਿ ਛੋਟੇ ਹੁੰਦਿਆਂ ਹੀ ਉਸ ਦੀ ਯਾਦਦਾਸ਼ਤ ਕਾਫ਼ੀ ਮਜ਼ਬੂਤ ਸੀ ਉਸ ਨੂੰ ਹਰ ਚੀਜ਼ ਯਾਦ ਰਹਿੰਦੀ ਸੀ ਉਹ ਖੁਦ ਪੜ੍ਹਾਈ ਵਿੱਚ ਰੁਚੀ ਰੱਖਦਾ ਸੀ ਅਤੇ ਹਮੇਸ਼ਾ ਸਵਾਲ ਕਰਦਾ ਰਹਿੰਦਾ ਸੀ। ਜਦੋਂ ਉਹ ਵੱਡਾ ਹੋਇਆ ਤਾਂ ਉਸ ਨੇ ਜਲਦੀ-ਜਲਦੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ, ਇੱਥੋਂ ਤੱਕ ਕਿ ਉਸ ਨੂੰ 40 ਤੱਕ ਦੇ ਪਹਾੜੇ ਆਉਂਦੇ ਹਨ।

ਹੁਣ ਉਹ ਪੂਰੇ ਵਿਸ਼ਵ ਦੀ ਜਾਣਕਾਰੀ ਹਾਸਿਲ ਕਰ ਰਿਹਾ ਹੈ ਅਤੇ ਉਸ ਨੂੰ ਭਾਰਤ ਦੇ ਹਰ ਸੂਬੇ ਦੀ ਰਾਜਧਾਨੀ ਦੇ ਨਾਂ ਪਤਾ ਹਨ। ਹਾਲਾਂਕਿ ਉਹ ਚੰਚਲ ਸੁਭਾਅ ਦਾ ਹੈ। ਪ੍ਰਤਾਪ ਨੇ ਗੱਲਬਾਤ ਕਰਦਿਆਂ ਪਹਾੜੇ ਵੀ ਸੁਣਾਏ, ਵੱਖ-ਵੱਖ ਦੇਸ਼ਾਂ ਦੇ ਨਾਂ ਦੱਸੇ, ਇੱਥੋਂ ਤੱਕ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਵੀ ਦੱਸੀਆਂ। ਉਸ ਦੇ ਮਾਤਾ ਦਾ ਮੰਨਣਾ ਹੈ ਕਿ ਉਸ ਨੂੰ ਇਹ ਕੁਦਰਤ ਵੱਲੋਂ ਦੇਣ ਹੈ ਅਤੇ ਉਹ ਚਾਹੁੰਦੇ ਹਨ ਕਿ ਉਹ ਅੱਗੇ ਜਾ ਕੇ ਆਪਣੇ ਸੂਬੇ ਅਤੇ ਦੇਸ਼ ਦਾ ਨਾਂ ਹੋਰ ਰੌਸ਼ਨ ਕਰੇ।

In The Market