LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਵਿਚ ਬੀਤੇ 24 ਘੰਟਿਆਂ ਵਿਚ ਆਏ 44 ਹਜ਼ਾਰ ਤੋਂ ਵਧੇਰੇ ਮਾਮਲੇ, 555 ਦੀ ਹੋਈ ਮੌਤ

corona update case

ਨਵੀਂ ਦਿੱਲੀ (ਇੰਟ.)- ਭਾਰਤ (India) ਵਿਚ ਫਿਲਹਾਲ 40,000 ਤੋਂ ਉਪਰ ਹੀ ਕੋਰੋਨਾ (Corona) ਦੇ ਨਵੇਂ ਮਾਮਲੇ ਬਣੇ ਹੋਏ ਹਨ। ਕੁਝ ਦਿਨ ਪਹਿਲਾਂ ਇਹ ਅੰਕੜਾ 29,000 ਦੇ ਨੇੜੇ ਪਹੁੰਚਿਆ ਸੀ, ਪਰ ਫਿਰ ਤੋਂ ਮਾਮਲਿਆਂ ਵਿਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ (Union Ministry of Health) ਮੁਤਾਬਕ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 (Covid-19) ਦੇ 44,230 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 42,360 ਲੋਕ ਠੀਕ ਹੋਏ ਹਨ। ਉਥੇ ਹੀ ਪਿਛਲੇ 24 ਘੰਟਿਆਂ ਵਿਚ 555 ਲੋਕਾਂ ਦੀ ਮੌਤ ਵੀ ਹੋਈ ਹੈ। 

Patna town will be almost free from the threat of corona virus through  vaccination By October November

read this- 2 ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ, 3 ਜ਼ਖਮੀ

ਭਾਰਤ ਵਿਚ ਨਵੇਂ ਮਾਮਲਿਆਂ ਦੇ ਨਾਲ ਹੀ ਕੁਲ ਇਨਫੈਕਟਿਡਾਂ ਦੀ ਗਿਣਤੀ 3,15,72,344 ਤੱਕ ਪਹੁੰਚ ਗਈ ਹੈ। ਇਸ ਸਰਗਰਮ ਮਾਮਲੇ 4,05,155 ਹੈ। ਉਥੇ ਹੀ ਹੁਣ ਤੱਕ 3,07,43,972 ਲੋਕ ਕੋਰੋਨਾ ਨੂੰ ਮਾਤ ਦੇ ਕੇ ਡਿਸਚਾਰਜ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਦੇਸ਼ ਵਿਚ ਕੋਰੋਨਾ ਸਬੰਧੀ 4,23,217 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲਾ ਮੁਤਾਬਕ, ਦੇਸ਼ ਵਿਚ ਹੁਣ ਤੱਕ 45,60,33,754 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ 45.55 ਕਰੋੜ ਤੋਂ ਵਧੇਰੇ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿਚ 51,83,180 ਟੀਕੇ ਦੀ ਖੁਰਾਕ ਦਿੱਤੀ ਗਈ। ਉਥੇ 1,06,88,664 ਲੋਕਾਂ ਨੂੰ ਹੁਣ ਤੱਕ ਪੂਰੀ ਤਰ੍ਹਾਂ ਵੈਕਸੀਨੇਸ਼ਨ ਦੇ ਨਾਲ ਸੂਬਿਆਂ ਦੀ ਸੂਚੀ ਵਿਚ ਮਹਾਰਾਸ਼ਟਰ ਚੋਟੀ 'ਤੇ ਹੈ।

Corona Update: केरल का दौरा करेगी केंद्र की 6 सदस्यीय टीम, कोरोना से निपटने  में करेगी राज्य सरकार की मदद | Six member Central team to visit Kerala to  help State government

read this- ਲਾਹੌਲ-ਸਪਿਤੀ ਵਿਖੇ ਅਜੇ ਵੀ ਫੱਸੇ ਹੋਏ ਹਨ 200 ਤੋਂ ਵਧੇਰੇ ਯਾਤਰੀ, ਮੁੱਖ ਮੰਤਰੀ ਜੈਰਾਮ ਕਰਣਗੇ ਹਵਾਈ ਦੌਰਾ
ਸਰਕਾਰ ਮੁਤਾਬਕ ਹਫਤਾਵਾਰੀ ਹਾਂ ਪੱਖੀ ਦਰ 2.43 ਫੀਸਦੀ ਹੈ ਅਤੇ ਰੋਜ਼ਾਨਾ ਹਾਂ ਪੱਖੀ ਦਰ 2.44 ਫੀਸਦੀ ਹੈ। ਬੀਤੇ ਦਿਨ ਕੋਵਿਡ ਲਈ 18 ਲੱਖ ਤੋਂ ਵਧੇਰੇ ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ। ਭਾਰਤ ਦੀ ਕੋਵਿਡ-19 ਟੈਲੀ ਨੇ ਪਿਛਲੇ ਸਾਲ 7 ਅਗਸਤ ਨੂੰ 20 ਲੱਖ ਦਾ ਅੰਕੜਾ 23 ਅਗਸਤ ਨੂੰ 30 ਲੱਖ ਦਾ ਅੰਕੜਾ ਪਾਰ ਕਰ ਲਿਆ ਸੀ। ਪਿਛਲੇ ਸਾਲ 28 ਸਤੰਬਰ ਨੂੰ ਇਹ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ, 20 ਨਵੰਬਰ ਨੂੰ 90 ਲੱਖ ਅਤੇ 19 ਦਸੰਬਰ ਨੂੰ ਇਕ ਕਰੋੜ ਦਾ ਅੰਕੜਾ ਪਾਰ ਕਰ ਗਈ ਸੀ। ਦੇਸ਼ ਨੇ ਇਸ ਸਾਲ 4 ਮਈ ਨੂੰ ਦੋ ਕਰੋੜ ਕੋਵਿਡ-19 ਮਾਮਲਿਆਂ ਦੀ ਵੱਡੀ ਗਿਣਤੀ ਨੂੰ ਪਾਰ ਕਰ ਲਿਆ ਸੀ ਅਤੇ 23 ਜੂਨ ਨੂੰ ਤਿੰਨ ਕਰੋੜ ਦਾ ਅੰਕੜਾ ਪਾਰ ਕਰ ਲਿਆ। 

In The Market