LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਾਹੌਲ-ਸਪਿਤੀ ਵਿਖੇ ਅਜੇ ਵੀ ਫੱਸੇ ਹੋਏ ਹਨ 200 ਤੋਂ ਵਧੇਰੇ ਯਾਤਰੀ, ਮੁੱਖ ਮੰਤਰੀ ਜੈਰਾਮ ਕਰਣਗੇ ਹਵਾਈ ਦੌਰਾ

lahol

ਨਵੀਂ ਦਿੱਲੀ (ਇੰਟ.)- ਹਿਮਾਚਲ ਪ੍ਰਦੇਸ਼ (Himachal Pardesh) ਦੇ ਲਾਹੌਲ ਸਪਿਤੀ (Lahaul Spiti) ਵਿਚ ਪਿਛਲੇ ਦਿਨੀਂ ਬੱਦਲ ਫੱਟਣ ਕਾਰਣ (cloudburst) ਆਏ ਹੜ੍ਹ  (Flood) ਤੋਂ ਬਾਅਦ ਕਈ ਪੁਲ ਰੁੜ ਗਏ ਹਨ। ਜਿਸ ਦੀ ਵਜ੍ਹਾ ਨਾਲ ਦੂਜੀਆਂ ਥਾਵਾਂ ਦਾ ਸੰਪਰਕ ਟੁੱਟ ਗਿਆ ਹੈ। ਤਕਰੀਬਨ 204 ਯਾਤਰੀ ਅਤੇ ਸਥਾਨਕ ਲੋਕ ਇਕ ਹੀ ਥਾਂ 'ਤੇ ਫੱਸ ਗਏ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਮਨਾਲੀ-ਲੇਹ ਹਾਈਵੇ ਕੇਲਾਂਗ (Manali-Leh Highway Keylong) ਦੇ ਨੇੜੇ ਰਸਤਾ ਫਿਰ ਤੋਂ ਬਹਾਲ ਹੋ ਗਿਆ ਹੈ, ਜਿਸ ਦੀ ਵਜ੍ਹਾ ਨਾਲ ਫਸੇ ਹੋਏ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਜ਼ਰੂਰ ਮਿਲੀ ਹੈ।

Himachal Weather: लाहौल-स्‍पीति में अब भी फंसे हैं 200 से ज्यादा टूरिस्‍ट,  CM जयराम ठाकुुर करेंगे हवाई दौरा | lahaul 204 tourist stuck after flyover  break during rain or flood | TV9 ...

read this- ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਕੇ ਕੀਤਾ ਸੀਰੀਜ਼ 'ਤੇ ਕਬਜ਼ਾ
ਫਸੇ ਹੋਏ ਸੈਲਾਨੀਆਂ ਨੂੰ ਵਾਪਸ ਘਰ ਭੇਜਣ ਦੀ ਵਿਵਸਥਾ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਹੈ। ਅੱਜ ਸੀ.ਐੱਮ. ਜੈਰਾਮ ਠਾਕੁਰ ਪ੍ਰਭਾਵਿਤ ਇਲਾਕੇ ਦਾ ਹੈਲੀਕਾਪਟਰ ਤੋਂ ਦੌਰਾ ਕਰਣਗੇ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਉਹ ਮੁਲਾਕਾਤ  ਵੀ ਕਰਣਗੇ। ਦੱਸ ਦਈਏ ਕਿ ਪਿਛਲੇ ਦਿਨੀਂ ਲਾਹੌਲ ਦੇ ਉਦੈਪੁਰ ਵਿਚ ਮੀਂਹ ਅਤੇ ਹੜ੍ਹ ਕਾਰਣ ਲਾਪਤਾ 10 ਲੋਕਾਂ ਵਿਚੋਂ 7 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸਰਚ ਅਤੇ ਰੈਸਕਿਊ ਆਪ੍ਰੇਸ਼ਨ ਅਜੇ ਵੀ ਜਾਰੀ ਹੈ।

Manali road blocked, tourists stranded

read this- ਓਲੰਪਿਕਸ ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀ ਦੀਪਿਕਾ ਬਣੀ ਪਹਿਲੀ ਤੀਰਅੰਦਾਜ਼

ਲਾਪਤਾ 3 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਲਾਹੌਲ-ਸਪਿਤੀ ਦੇ ਡੀ.ਸੀ. ਨੀਰਜ ਕੁਮਾਰ ਦਾ ਕਹਿਣਾ ਹੈ ਕਿ ਉਦੈਪੁਰ ਨੂੰ ਪਾਂਗੀ ਘਾਟੀ ਨਾਲ ਜੋੜਣ ਵਾਲੇ ਮਡਗ੍ਰਾਂ ਪੁਲ ਨੂੰ ਫਿਰ ਤੋਂ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀ.ਆਰ.ਓ. ਇਸ ਕੰਮ ਵਿਚ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਸ਼ਾਂਸ਼ਾ ਅਤੇ ਥਿਰੋਟ ਪੁਲਿਸ ਤੱਕ ਜਾਣ ਵਾਲੀ ਸੜਕ ਨੂੰ ਵੀ ਬਹਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਥੇ ਹੜ੍ਹ ਦਾ ਪਾਣੀ ਘੱਟ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਬੱਦਲ ਫੱਟਣ ਕਾਰਣ ਆਏ ਹੜ੍ਹ ਵਿਚ ਜਾਹਮਲਾ ਪੁਲ ਪੂਰੀ ਤਰ੍ਹਾਂ ਨਾਲ ਰੁੜ੍ਹ ਗਿਆ ਹੈ।

Flash floods due to heavy rainfall sweep away cars in Himachal Pradesh's  Dharamshala - Hindustan Times


ਆਵਾਜਾਈ ਲਈ ਬਦਲ ਦੇ ਤੌਰ 'ਤੇ ਰੱਜੂ ਮਾਰਗ ਅਤੇ ਪੈਦਲ ਰਸਤੇ ਦੇ ਕੰਮ ਨੂੰ ਪੂਰਾ ਕੀਤਾ ਜਾਵੇਗਾ। ਮੀਂਹ ਅਤੇ ਹੜ੍ਹ ਕਾਰਣ ਪੱਟਣ ਘਾਟੀ ਵੀ ਪ੍ਰਭਾਵਿਤ ਹਓਈ ਹੈ। ਜਿਸ ਦੀ ਵਜ੍ਹਾ ਨਾਲ ਫੈਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੜ੍ਹ ਕਾਰਣ ਲਾਹੌਲ ਵਿਚ 72 ਯਾਤਰੀ ਫੱਸ ਗਏ ਸਨ। ਫਿਲਹਾਲ ਸਾਰੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ। ਸਾਰਿਆਂ ਨੂੰ ਸੁਰੱਖਿਆ ਦੇ ਤੌਰ 'ਤੇ ਤ੍ਰਿਲੋਕੀਨਾਥ ਮੰਦਰ ਕੰਪਲੈਕਸ ਵਿਚ ਰੱਖਿਆ ਗਿਆ ਹੈ। ਮੰਦਰ ਟਰੱਸਟ ਵਲੋਂ ਹੀ ਉਨ੍ਹਾਂ ਨੇ ਖਾਣ-ਪੀਣ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਡਗ੍ਰਾਂ ਪੁਲ ਬਹਾਲ ਹੋਣ ਤੋਂ ਬਾਅਦ ਪਾਂਗੀ ਇਲਾਕੇ ਦੇ ਲੋਕ ਆਸਾਨੀ ਨਾਲ ਵਾਪਸ ਜਾ ਸਕਣਗੇ। ਲੋਕਾਂ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਜਦੋਂ ਤੱਕ ਪੁਲ ਫਿਰ ਤੋਂ ਸ਼ੁਰੂ ਨਹੀਂ ਹੋ ਜਾਂਦੇ ਉਹ ਆਪਣੇ ਵਾਹਨਾਂ ਨੂੰ ਇਥੇ ਛੱਡ ਦੇਣਗੇ।

In The Market