LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਮਰਨਜੀਤ ਮਾਨ ਦੇ ਭਗਤ ਸਿੰਘ ਬਿਆਨ 'ਤੇ ਕੁਮਾਰ ਵਿਸ਼ਵਾਸ ਨੇ ਕੀਤਾ ਟਵੀਟ

kumar 17vishvash

ਚੰਡੀਗੜ੍ਹ- ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਦੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੀ ਦੇ ਬਵਾਲ ਵਿਚ ਕਵੀ ਕੁਮਾਰ ਵਿਸ਼ਵਾਸ ਵੀ ਆ ਗਏ ਹਨ। ਕੁਮਾਰ ਨੇ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦੀ ਵੀਡੀਓ ਟਵੀਟ ਕੀਤੀ। ਜਿਸ ਤੋਂ ਉਪਰ ਉਨ੍ਹਾਂ ਨੇ ਕਿਹਾ ਕਿ ਚਿੰਗਾਰੀ ਸੁਲਗਾ ਦਿੱਤੀ ਗਈ ਹੈ। ਅੱਗ ਫੈਲ ਰਹੀ ਹੈ। ਪਹਿਲਾਂ ਸੁਚੇਤ ਕੀਤਾ ਤਾਂ ਸਭ ਮੇਰੇ 'ਤੇ ਹੱਸ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਦੋ ਦਿਨ ਪਹਿਲਾਂ ਕਰਨਾਲ ਵਿਚ ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਅੱਤਵਾਦੀ ਸਨ। ਮਾਨ ਨੇ ਕਿਹਾ ਕਿ ਭਗਤ ਸਿੰਘ ਨੇ ਬੇਕਸੂਰ ਲੋਕਾਂ ਦਾ ਕਤਲ ਕੀਤਾ। ਅਸੈਂਬਲੀ ਵਿਚ ਬੰਬ ਸੁੱਟਿਆ। ਇਸ ਲਈ ਉਹ ਅੱਤਵਾਦੀ ਹੈ।
ਕੁਮਾਰ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਅਸੀਂ ਸ਼ਰਮਿੰਦਾ ਹਾਂ। ਸ਼ਾਇਦ ਅਸੀਂ ਸਵਾਰਥੀ ਲੋਕ ਤੁਹਾਡੇ ਬਲਿਦਾਨ ਦੇ ਅਧਿਕਾਰੀ ਨਹੀਂ ਸਨ। ਚਿੰਗਾਰੀ ਸੁਲਗਾ ਦਿੱਤੀ ਗਈ ਹੈ, ਅੱਗ ਫੈਲ ਰਹੀ ਹੈ ਅਤੇ ਸਭ ਆਪੋ-ਆਪਣੇ ਲੋਭ ਅਤੇ ਡਰ ਤੋਂ ਚੁੱਪ ਹਨ। ਜਦੋਂ ਸੁਚੇਤ ਕੀਤਾ ਸੀ ਤਾਂ ਲੋਕ ਮੇਰੇ 'ਤੇ ਹੱਸ ਰਹੇ ਸਨ। ਜਿੰਨਾ ਆਮ ਜਨਤਾ ਸੋਚ ਰਹੀ ਹੈ, ਹਾਲਾਤ ਉਸ ਤੋਂ ਕਿਤੇ ਜ਼ਿਆਦਾ ਖਰਾਬ ਹੈ, ਹੋਣਗੇ।
ਕੁਮਾਰ ਵਿਸ਼ਵਾਸ 'ਤੇ ਪੰਜਾਬ ਵਿਚ ਕੇਸ ਦਰਜ ਹਨ। ਉਨ੍ਹਾਂ 'ਤੇ ਆਮ ਆਦਮੀ ਪਾਰਟੀ ਦੇ ਚੀਫ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨ ਹਮਾਇਤੀ ਦੱਸਣ ਦਾ ਇਲਜ਼ਾਮ ਹੈ। ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਉਨ੍ਹਾਂ ਨੂੰ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੋਈ ਹੈ।

In The Market