ਚੰਡੀਗੜ੍ਹ: ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬ (Punjab) ਦੇ ਮੁੱਖ ਮੰਤਰੀ (CM) ਚਿਹਰੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਪਾਰਟੀ ਨੇ ਆਪਣੇ ਸੀ. ਐੱਮ. ਚਿਹਰੇ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਮੁਤਾਬਕ ਜਦੋਂ ਸੀ. ਐੱਮ. ਉਮੀਦਵਾਰ ਦਾ ਐਲਾਨ ਹੋ ਜਾਂਦਾ ਹੈ ਤਾਂ ਪਾਰਟੀ ਦੀ ਲਹਿਰ ਹਮੇਸ਼ਾ ਉੱਪਰ ਵੱਲ ਜਾਣੀ ਚਾਹੀਦੀ ਹੈ। ਇਸ ਲਈ ਅਸੀਂ ਛੇਤੀ ਸੀ. ਐੱਮ. ਚਿਹਰੇ ਦਾ ਐਲਾਨ ਕਰਾਂਗੇ, ਜੋ ਪੰਜਾਬ ਤੋਂ ਹੀ ਹੋਵੇਗਾ।
Also Read: ਨਵਜੋਤ ਸਿੱਧੂ ਖਿਲਾਫ ਦਾਇਰ ਪਟੀਸ਼ਨ 'ਤੇ ਅੱਜ ਹਰਿਆਣਾ ਦੇ AG ਦਫਤਰ 'ਚ ਹੋਵੇਗੀ ਸੁਣਵਾਈ
ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ ਹੈ, ਕਿਉਂਕਿ ਉਨ੍ਹਾਂ ’ਤੇ ਦਿੱਲੀ ਦੇ ਲੋਕਾਂ ਨੇ ਭਰੋਸਾ ਕੀਤਾ ਹੈ। ਇਸ ਲਈ ਉਹ ਦਿੱਲੀ ਸੰਭਾਲਣਗੇ ਅਤੇ ਪੰਜਾਬ ’ਚ ਉਨ੍ਹਾਂ ਦੀ ਲੀਡਰਸ਼ਿਪ ਸਰਕਾਰ ਨੂੰ ਸੰਭਾਲੇਗੀ। ਗਾਰੰਟੀਆਂ ’ਤੇ ਸਿਰਫ਼ ਆਪਣੇ ਨਾਂ ਦਾ ਦਾਅਵਾ ਠੋਕਣ ਦੇ ਸਵਾਲ ’ਤੇ ਕੇਜਰੀਵਾਲ ਨੇ ਜਵਾਬ ਦਿੱਤਾ ਕਿ ਮੈਂ ਲੋਕਾਂ ਨੂੰ ਆਪਣੇ ਵਾਅਦੇ ਪੂਰੇ ਕਰ ਕੇ ਦਿਖਾਏ ਹਨ। ਇਸ ਲਈ ਲੋਕ ਮੇਰੇ ’ਤੇ ਯਕੀਨ ਕਰਦੇ ਹਨ। ਇਹੀ ਕਾਰਨ ਹੈ ਕਿ ਸਾਡੇ ਐਲਾਨ ’ਤੇ ਕੇਜਰੀਵਾਲ ਦੀ ਗਾਰੰਟੀ ਲਿਖਿਆ ਗਿਆ ਹੈ।
Also Read: ਰੇਤ ਦੀ ਵਧੇਰੇ ਕੀਮਤ ਵਸੂਲਣ ਵਾਲਿਆਂ ਦੀ ਦਿਓ ਸੂਚਨਾ, ਮਿਲੇਗਾ 25,000 ਰੁਪਏ ਦਾ ਇਨਾਮ
ਪਾਰਟੀ ਛੱਡਣ ਵਾਲੇ ਵਿਧਾਇਕਾਂ ’ਤੇ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ, ਉਹ ਅਕਸਰ ਪਾਰਟੀ ਛੱਡ ਦਿੰਦੇ ਹਨ। ਮੈਨੂੰ ਹਾਸਾ ਆਉਂਦਾ ਹੈ, ਜਦੋਂ ਸੀ.ਐੱਮ. ਚੰਨੀ ਬੋਲਦੇ ਹਨ ਕਿ ‘ਆਪ’ ਦੇ ਕਈ ਵਿਧਾਇਕ ਕਾਂਗਰਸ ’ਚ ਆ ਗਏ ਹਨ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਾਂਗਰਸ ਦੇ 25 ਵਿਧਾਇਕ ਅਤੇ 3 ਸੰਸਦ ਮੈਂਬਰ ਮੇਰੇ ਸੰਪਰਕ ’ਚ ਹਨ ਪਰ ਮੈਂ ਕਾਂਗਰਸ ਦਾ ਕੂੜਾ ਨਹੀਂ ਚੁੱਕਣਾ ਹੈ। ਕੇਜਰੀਵਾਲ ਦਾ ਮੰਨਣਾ ਹੈ ਕਿ ਇਹ ਗੰਦੀ ਸਿਆਸਤ ਹੈ, ਜੋ ਨਹੀਂ ਹੋਣੀ ਚਾਹੀਦੀ। 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਬੋਲਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਪੰਜਾਬ ’ਚ ਕਿਸੇ ਵੀ ਪਾਰਟੀ ਨਾਲ ਨਹੀਂ ਹੈ। ਆਮ ਆਦਮੀ ਪਾਰਟੀ ਲਈ ਪੰਜਾਬ ਦੇ ਲੋਕ ਪਹਿਲਾਂ ਤੋਂ ਹੀ ਮਨ ਬਣਾ ਚੁੱਕੇ ਹਨ। ਅਸੀਂ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨ ਲਈ ਕੰਮ ਕਰ ਰਹੇ ਹਾਂ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਵਾਰ ‘ਆਪ’ ਨੂੰ ਬਹੁਮਤ ਨਾਲ ਸੱਤਾ ’ਚ ਲਿਆਉਣਗੇ।
Also Read: ਫਰਾਂਸ ਤੋਂ ਬ੍ਰਿਟੇਨ ਜਾ ਰਹੇ 31 ਸ਼ਰਨਾਰਥੀਆਂ ਦੀ ਮੌਤ, ਬ੍ਰਿਟੇਨ ਦੇ PM ਜਾਨਸਨ ਨੇ ਪ੍ਰਗਟਾਇਆ ਅਫਸੋਸ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Healthy Eating Habits: आज ही बंद कर दें 'गेहूं के आटे की रोटी' खाना, होंगे हैरान कर देने वाले फायदे
दर्दनाक हादसा! कार और ई-रिक्शा की टक्कर, 2 महिलाओं की मौत, बच्चा घायल
Amla Juice Benefits: आंवले का जूस पीने से कई स्वास्थ्य संबंधी समस्याएं होती है दूर, जान लें पीने का सही तरीका