LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਰਾਂਸ ਤੋਂ ਬ੍ਰਿਟੇਨ ਜਾ ਰਹੇ 31 ਸ਼ਰਨਾਰਥੀਆਂ ਦੀ ਮੌਤ, ਬ੍ਰਿਟੇਨ ਦੇ PM ਜਾਨਸਨ ਨੇ ਪ੍ਰਗਟਾਇਆ ਅਫਸੋਸ

25n2

ਪੈਰਿਸ- ਫਰਾਂਸ (France) ਤੋਂ ਬ੍ਰਿਟੇਨ (Britain) ਜਾਣ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ 31 ਸ਼ਰਨਾਰਥੀਆਂ (Refugees) ਦੀ ਬੁੱਧਵਾਰ ਨੂੰ ਮੌਤ ਹੋ ਗਈ। ਇਹ ਸਾਰੇ ਇੰਗਲਿਸ਼ ਚੈਨਲ ਪਾਰ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਕਿਸ਼ਤੀ (Boat) ਪਲਟ ਗਈ। ਫਰਾਂਸ ਦੇ ਸਥਾਨਕ ਮੇਅਰ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ਰਨਾਰਥੀਆਂ ਨਾਲ ਹੋਏ ਇਸ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Prime Minister Boris Johnson) ਨੇ ਐਮਰਜੈਂਸੀ ਮੀਟਿੰਗ (Emergency meeting) ਬੁਲਾਈ ਅਤੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ।

Also Read: ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਕੈਲੇਸ ਬੰਦਰਗਾਹ 'ਤੇ ਪਹੁੰਚ ਗਈਆਂ ਹਨ। ਮਛੇਰਿਆਂ ਮੁਤਾਬਕ ਇਸ ਸਮੇਂ ਸ਼ਾਂਤ ਸਮੁੰਦਰਾਂ ਦਾ ਫਾਇਦਾ ਉਠਾਉਣ ਲਈ ਬਰਤਾਨੀਆ ਜਾਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਆਮ ਨਾਲੋਂ ਵੱਧ ਰਹੀ ਸੀ। ਹਾਲਾਂਕਿ ਪਾਣੀ ਕਾਫੀ ਠੰਡਾ ਹੈ। ਜਦੋਂ ਇਕ ਮਛੇਰੇ ਨੇ ਖਾਲੀ ਕਿਸ਼ਤੀ ਨੂੰ ਪਾਣੀ 'ਚ ਤੈਰਦਿਆਂ ਦੇਖਿਆ ਤੇ ਨੇੜੇ ਕਈ ਲੋਕ ਪਾਣੀ ਵਿਚ ਸਨ ਪਰ ਉਹ ਹਿੱਲ ਨਹੀਂ ਰਹੇ ਸਨ।

Also Read: 5000 ਕੁੜੀਆਂ ਦੀ ਤਸਕਰੀ, 10 ਵਿਆਹ ਤੇ 100 ਸਹੇਲੀਆਂ ਵਾਲਾ ਬੰਗਲਾਦੇਸ਼ੀ ਤਸਕਰ ਗ੍ਰਿਫਤਾਰ

ਸਥਾਨਕ ਤੱਟ ਰੱਖਿਅਕਾਂ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਅਤੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ 20 ਲੋਕਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ, ਜਿਨ੍ਹਾਂ ਵਿੱਚੋਂ ਸਿਰਫ਼ ਦੋ ਹੋਸ਼ ਵਿੱਚ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸ਼ਤੀ ਵਿੱਚ 34 ਲੋਕ ਸਵਾਰ ਸਨ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮਨ ਨੇ ਕਿਹਾ ਕਿ ਉਹ ਅਜੇ ਵੀ ਘਟਨਾ ਵਾਲੀ ਥਾਂ 'ਤੇ ਜਾ ਰਹੇ ਹਨ।

In The Market