LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

5000 ਕੁੜੀਆਂ ਦੀ ਤਸਕਰੀ, 10 ਵਿਆਹ ਤੇ 100 ਸਹੇਲੀਆਂ ਵਾਲਾ ਬੰਗਲਾਦੇਸ਼ੀ ਤਸਕਰ ਗ੍ਰਿਫਤਾਰ

24n smugle

ਇੰਦੌਰ- 25 ਸਾਲ ਪਹਿਲੇ ਬੰਗਲਾਦੇਸ਼ (Bangladesh) ਤੋਂ ਆਇਆ ਤੇ ਮੁੰਬਈ ਦੇ ਨਾਲਾ ਸੁਪਾਰਾ ਖੇਤਰ ਦੀ ਤੰਗ ਬਸਤੀ ਵਿਚ ਰਹਿਣ ਵਾਲਾ ਮਨੁੱਖੀ ਤਸਕਰੀ ਤੇ ਦੇਹ ਵਪਾਰ ਦੇ ਧੰਦੇ ਦਾ ਮੁੱਖ ਦੋਸ਼ੀ ਵਿਜੇ ਕੁਮਾਰ ਦੱਤ (Vijay Kumar Dutt) ਮੱਧ ਪ੍ਰਦੇਸ਼ (Madhya Pradesh) ਦੇ ਇੰਦੌਰ ਵਿਚ ਸਾਥੀ ਬਬਲੂ ਨਾਲ ਸੋਮਵਾਰ ਦੇਰ ਰਾਤ ਫੜ ਲਿਆ ਗਿਆ ਹੈ। SIT ਨੇ ਦੋਵਾਂ ਨੂੰ ਬਾਣਗੰਗਾ ਖੇਤਰ ਦੀ ਕਾਲਿੰਦੀ ਗੋਲਡ ਸਿਟੀ ਵਿਚ ਰਹਿਣ ਵਾਲੇ ਉਵਿੰਲ ਠਾਕੁਰ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ। 

Also Read: ਅੰਤਰਰਾਸ਼ਟਰੀ ਉਡਾਣਾਂ ਤੋਂ ਜਲਦ ਹਟੇਗੀ ਪਾਬੰਦੀ, ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਖਿੱਚੀ ਤਿਆਰੀ

ਦੋਸ਼ੀ ਨੇ ਪੁੱਛਗਿੱਛ ਵਿਚ ਸਵੀਕਾਰ ਕੀਤਾ ਕਿ ਉਹ ਮੁਸਲਿਮ ਹੈ ਤੇ ਉਸਦਾ ਮੂਲ ਨਾਂ ਵਿਜੇ ਕੁਮਾਰ ਦੱਤ ਨਹੀਂ, ਕੁਝ ਹੋਰ ਹੈ। ਵਿਜੇ ਨੇ ਪੰਜ ਹਜ਼ਾਰ ਤੋਂ ਜ਼ਿਆਦਾ ਕੁੜੀਆਂ ਦੀ ਖ਼ਰੀਦੋ-ਫਰੋਖਤ 'ਤੇ ਉਨ੍ਹਾਂ ਤੋਂ ਦੇਹ ਵਪਾਰ ਕਰਵਾਉਣ ਦੀ ਗੱਲ ਸਵੀਕਾਰ ਕੀਤੀ ਹੈ। ਮੁੰਬਈ ਤੇ ਸੂਰਤ ਵਿਚ ਦਲਾਲ ਜ਼ਿਆਦਾ ਹੋਣ ਕਾਰਨ ਇੰਦੌਰ ਵਿਚ ਉਹ ਦੇਹ ਵਪਾਰ ਦਾ ਮੁੱਖ ਅੱਡਾ ਬਣਾਉਣਾ ਚਾਹੁੰਦਾ ਸੀ। ਉਹ ਇੰਦੌਰ ਤੋਂ ਸੂਰਤ, ਰਾਜਸਥਾਨ, ਮੁੰਬਈ ਸਮੇਤ ਹੋਰ ਸੈਰ-ਸਪਾਟਾ ਵਾਲੀਆਂ ਥਾਵਾਂ ’ਤੇ ਕੁੜੀਆਂ ਦੀ ਸਪਲਾਈ ਚੇਨ ਬਣਾਉਣ ਦੀ ਤਿਆਰੀ ਵਿਚ ਸੀ। 

Also Read: ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

ਆਈਜੀ ਹਰੀਨਾਰਾਇਣਾਚਾਰੀ ਮਿਸ਼ਰ ਮੁਤਾਬਕ ਦੋਸ਼ੀ ਦੇ ਮੁਸਲਿਮ ਹੋਣ ਦੀ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਸਵੀਕਾਰ ਕੀਤਾ ਹੈ ਕਿ ਫਰਜ਼ੀ ਵੋਟਰ ਆਈਡੀ 'ਤੇ ਆਧਾਰ ਕਾਰਡ ਨਾਲ ਉਸ ਨੇ ਪਾਸਪੋਰਟ ਬਣਵਾਇਆ ਤੇ ਪਤਨੀ ਨਾਲ ਮਿਲਣ ਦੇ ਬਹਾਨੇ ਬੰਗਲਾਦੇਸ਼ ਜਾਣਾ ਸ਼ੁਰੂ ਕਰ ਦਿੱਤਾ। ਉਹ ਬੰਗਲਾਦੇਸ਼ ਦੀ ਸ਼ਬਾਨਾ ਤੇ ਬਖਤਿਆਰ ਜ਼ਰੀਏ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਨੌਕਰੀ ਦੇ ਬਹਾਨੇ ਭਾਰਤ ਬੁਲਾ ਕੇ ਦੇਹ ਵਪਾਰ ਵਿਚ ਧਕੇਲ ਦਿੰਦਾ ਸੀ। ਦੋਸ਼ੀ ਵਿਜੇ ਕੁਮਾਰ ਕਰੀਬ 10 ਮੁਟਿਆਰਾਂ ਨਾਲ ਵਿਆਹ ਕਰ ਚੁੱਕਾ ਹੈ, ਜਦਕਿ 100 ਤੋਂ ਜ਼ਿਆਦਾ ਉਸਦੀਆਂ ਪ੍ਰ੍ਰੇਮਿਕਾਵਾਂ ਹਨ। ਸਾਰਿਆਂ ਨੂੰ ਉਹ ਦੇਹ ਵਪਾਰ ਵਿਚ ਧਕੇਲ ਚੁੱਕਾ ਹੈ। ਦੋਸ਼ੀ ਨੇ ਇਹ ਵੀ ਦੱਸਿਆ ਕਿ ਉਸ ਨੇ ਇੰਦੌਰ, ਧਾਰ, ਆਲੀਰਾਜਪੁਰ, ਝਾਬੂਆ, ਸੂਰਤ, ਅਹਿਮਦਾਬਾਦ, ਜੈਪੁਰ, ਬੈਂਗਲੁਰੂ ਸਮੇਤ ਵੱਖ-ਵੱਖ ਸ਼ਹਿਰਾਂ ਦੇ ਦਲਾਲਾਂ ਦੀ ਚੇਨ ਬਣਾ ਲਈ ਸੀ। ਆਈਜੀ ਮੁਤਾਬਕ, ਸੈਂਕੜੇ ਕੁੜੀਆਂ ਦਾ ਪਤਾ ਚੱਲਿਆ ਹੈ, ਜਿਨ੍ਹਾਂ ਨੂੰ ਵਿਜੇ ਨੇ ਦਲਾਲਾਂ ਜ਼ਰੀਏ ਵੱਖ-ਵੱਖ ਸ਼ਹਿਰਾਂ ਵਿਚ ਭੇਜਿਆ ਹੈ।

Also Read: ਰੇਲਵੇ 'ਚ 10ਵੀਂ ਪਾਸ ਨੌਜਵਾਨਾਂ ਲਈ ਨਿਕਲੀ ਭਰਤੀ, ਇਸ ਵੈੱਬਸਾਈਟ 'ਤੇ ਕਰੋ ਅਪਲਾਈ

In The Market