LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਬਰ ਜਨਾਹ ਮਾਮਲੇ 'ਚ ਬੈਂਸ ਨੂੰ ਪੁਲਿਸ ਨੇ ਅਦਾਲਤ 'ਚ ਕੀਤਾ ਪੇਸ਼, 4 ਮੁਲਜ਼ਮ ਭੇਜੇ ਜੇਲ

bains mla

ਲੁਧਿਆਣਾ- ਜਬਰ ਜਨਾਹ ਮਾਮਲੇ ਵਿਚ ਮੁਲਜ਼ਮ ਸਾਬਕਾ ਵਿਧਾਇਕ ਸਿਰਮਜੀਤ ਬੈਂਸ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਬਾਕੀ 4 ਮੁਲਜ਼ਮਾਂ ਨੂੰ 14 ਦਿਨ ਲਈ ਜੂਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ 11 ਜੁਲਾਈ ਨੂੰ 4 ਸਾਥੀਆਂ ਸਣੇ ਅਦਾਲਤ ਵਿਚ ਸਰੰਡਰ ਕੀਤਾ ਸੀ। ਪੁਲਿਸ ਨੇ ਪਹਿਲਾਂ ਬੈਂਸ ਅਤੇ ਉਸ ਦੇ ਸਾਥੀਆਂ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਲਿਆ ਸੀ। ਹੁਣ ਪੁਲਿਸ ਨੇ ਦੂਜੀ ਵਾਰ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਕਿਆਸ ਲੱਗ ਰਹੇ ਸਨ ਕਿ ਸ਼ਾਇਦ ਬੈਂਸ ਨੂੰ ਅਦਾਲਤ ਨਿਆਇਕ ਹਿਰਾਸਤ ਵਿਚ ਭੇਜ ਸਕਦੀ ਹੈ। ਰਿਮਾਂਡ ਦੌਰਾਨ ਬੈਂਸ ਕੋਲੋਂ ਪੁੱਛਗਿੱਛ ਹੋਵੇਗੀ। ਸ਼ਨੀਵਾਰ ਨੂੰ ਕੋਰਟ ਵਿਚ ਬੈੰਸ ਨੇ ਵੀ ਬਹਿਸ ਕੀਤੀ ਅਤੇ ਆਪਣੀਆਂ ਦਲੀਲਾਂ ਰੱਖੀਆਂ।
ਉਥੇ ਹੀ ਬੈਂਸ 'ਤੇ ਇਕ ਹੋਰ ਮਾਮਲੇ ਵਿਚ ਵੀ ਕਾਰਵਾਈ ਦੀ ਤਿਆਰੀ ਹੋ ਰਹੀ ਹੈ। ਵੇਰਕਾ ਮਿਲਕ ਪਲਾਂਟ ਦੇ ਮਹਾਪ੍ਰਬੰਧਕ ਵਲੋਂ 2018 ਵਿਚ ਥਾਣਾ ਸਰਾਭਾ ਨਗਰ ਵਿਚ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿਚ ਦੋਸ਼ ਸੀ ਕਿ ਬੈਂਸ ਅਣਅਧਿਕਾਰਤ ਰੂਪ ਨਾਲ ਮਿਲਕ ਪਲਾਂਟ ਵਿਚ ਦਾਖਲ ਹੋਏ। ਮਾਮਲੇ ਵਿਚ ਕੋਰਟ ਦੇ ਸਮਨ ਦੀ ਬੈਂਸ ਨੇ ਅਣਦੇਖੀ ਕੀਤੀ ਸੀ। ਇਸ ਤੋਂ ਬਾਅਦ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੋਰਟ ਨੇ ਭਗੌੜਾ ਕਰਾਰ ਦਿੱਤਾ ਸੀ।
ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਮੱਕੜ ਦੇ ਹੁਕਮ 'ਤੇ ਧਾਰਾ 174ਏ ਤਹਿਤ ਸਿਮਰਜੀਤ ਸਿੰਘ ਬੈਂਸ 'ਤੇ ਮਾਮਲਾ ਦਰਜ ਕੀਤਾ ਗਿਆ ਹੈ। 52 ਸਾਲ ਦੇ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਖਿਲਾਫ 12 ਜੂਨ 2018 ਨੂੰ ਲੁਧਿਆਣਾ ਦੇ ਸਰਾਭਾ ਨਗਰ ਪੁਲਿਸ ਸਟੇਸ਼ਨ ਵਿਚ ਵੇਰਕਾ ਮਿਲਕ ਪਲਾਂਟ ਵਿਚ ਅਣਅਧਿਕਾਰਤ ਰੂਪ ਨਾਲ ਐਂਟਰ ਕਰਨ, ਮੁਲਾਜ਼ਮਾਂ ਦੇ ਨਾਲ ਬਦਸਲੂਕੀ ਕਰਨ ਆਦਿ ਦੀਆਂ ਸ਼ਿਕਾਇਤਾਂ 'ਤੇ ਮਾਮਲਾ ਦਰਜ ਕੀਤਾ ਸੀ। ਮਾਮਲੇ ਵਿਚ ਵੀ ਆਉਣ ਵਾਲੇ ਸਮੇਂ ਵਿਚ ਪੁਲਿਸ ਰਿਮਾਂਡ ਦੀ ਮੰਗ ਕਰੇਗੀ।

In The Market