LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰਦੁਆਰਾ ਕਮੇਟੀ ਮੈਬਰਾਂ ‘ਚ ਜਮ ਕੇ ਚੱਲੇ ਘਸੁੰਨ-ਮੁੱਕੇ, ਘਟਨਾ ਸੀਸੀਟੀਵੀ 'ਚ ਕੈਦ

22 ladai

ਮਜੀਠਾ: ਪੁਲਿਸ ਥਾਣਾ ਮਜੀਠਾ ਪਿੰਡ ਨਾਗ ਨਵੇਂ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੋ ਗਰੁੱਪਾਂ ਦੇ ਗੁਰਦੁਆਰਾ ਕਮੇਟੀ ਮੈਂਬਰਾਂ ਅਤੇ ਗ੍ਰੰਥੀ ਸਿੰਘ ਵਿਚਕਾਰ ਹੱਥੋਪਾਈ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਗ੍ਰੰਥੀ ਪਲਵਿੰਦਰ ਸਿੰਘ ਵੱਲੋਂ ਥਾਣਾ ਮਜੀਠਾ ਵਿਖੇ ਦਰਖਾਸਤ ਦਿੰਦਿਆਂ ਕਿਹਾ ਕਿ ਉਹ ਪਿਛਲੇ ਕਰੀਬ 4 ਸਾਲ ਤੋਂ ਪਿੰਡ ਨਾਗ ਨਵੇਂ ਗੁਰਦੁਆਰਾ ਕੰਬੋਜ ਵਿਖੇ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਹਨ।

ਪੜੋ ਹੋਰ ਖਬਰਾਂ: ਕਰਤਾਰਪੁਰ ਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨਾਂ ਲਈ ਖੁਸ਼ਖਬਰੀ!

 

ਬੀਤੇ ਦਿਨ ਜਦ ਉਹ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸੀ ਕਿ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਕੁਝ ਮੈਂਬਰ  ਗੁਰਦੁਆਰਾ ਸਾਹਿਬ ਵਿਖੇ ਆਏ ਅਤੇ ਚੱਲ ਰਹੀ ਗੱਲਬਾਤ ਦੌਰਾਨ ਉਨ੍ਹਾਂ ਦੇ ਗਲ੍ਹ ਪੈ ਗਏ, ਇਸ ਦੌਰਾਨ ਉਨ੍ਹਾਂ ਦਸਤਾਰ ਉਤਾਰ ਦਿੱਤੀ, ਕੇਸ ਅਤੇ ਦਾੜ੍ਹੀ ਪੁੱਟ ਕੇ ਕੇਸਾਂ ਦੀ ਬੇਅਦਬੀ ਕੀਤੀ, ਸ੍ਰੀ ਸਾਹਿਬ ਉਤਾਰ ਦਿੱਤਾ ਤੇ ਉਨ੍ਹਾਂ ਨਾਲ ਮਾਰ ਕੁਟਾਈ ਕੀਤੀ, ਜਿਸ ਦੌਰਾਨ ਮੈਨੂੰ ਕਾਫੀ ਸੱਟਾਂ ਵੀ ਲੱਗੀਆਂ।

ਪੜੋ ਹੋਰ ਖਬਰਾਂ: ਤੁਹਾਡਾ ਵੀ ਹੈ ਇਨ੍ਹਾਂ ਬੈਂਕਾਂ ਵਿਚ ਖਾਤਾ ਤਾਂ ਜਾਣ ਲਓ ਨਿਕਾਸੀ ਹੱਦ

 

ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਰਿਕਾਰਡ ਹੋ ਗਈ ਹੈ, ਜਿਸ ਸਬੰਧੀ ਪੀੜਤ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਓਧਰ ਦੂਸਰੇ ਪਾਸੇ ਸਰਪੰਚ ਸਤਨਾਮ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੋ ਵੀ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿਚ ਹੋਇਆ ਬਹੁਤ ਹੀ ਮੰਦਭਾਗਾ ਹੈ ਉਨ੍ਹਾਂ ਦੱਸਿਆ ਕਿ ਸਵਰਨ ਸਿੰਘ ਖਾਲਸਾ ਅਤੇ ਗ੍ਰੰਥੀ ਪਲਵਿੰਦਰ ਸਿੰਘ ਦੇ ਵਿਚਕਾਰ ਪਹਿਲਾਂ ਤੋਂ ਹੀ ਕਿਸੇ ਗੱਲ ਨੂੰ ਲੈ ਕੇ ਮਨ ਮੁਟਾਵ ਸੀ ਜੋ ਕਿ ਲੜਾਈ ਦਾ ਮੁੱਖ ਕਾਰਨ ਰਿਹਾ। ਕਮੇਟੀ ਦੀਆਂ ਦੋਹਾਂ ਧਿਰਾਂ ਨੇ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ

ਪੜੋ ਹੋਰ ਖਬਰਾਂ: ਸੁਖਬੀਰ ਸਿੰਘ ਬਾਦਲ ਖਾਸ ਤੌਰ 'ਤੇ ਰੱਖੜੀ ਬਨਵਾਉਣ ਪਹੁੰਚੇ ਜ਼ੀਰਕਪੁਰ

 

ਇਸ ਘਟਨਾ ਸਬੰਧੀ ਥਾਣਾ ਮਜੀਠਾ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਵਲੋਂ ਦਰਖਾਸਤ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਖੰਗਾਲ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਜੋ ਵੀ ਮਾਮਲਾ ਸਾਹਮਣੇ ਆਏ ਉਸ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

In The Market