LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੁਹਾਡਾ ਵੀ ਹੈ ਇਨ੍ਹਾਂ ਬੈਂਕਾਂ ਵਿਚ ਖਾਤਾ ਤਾਂ ਜਾਣ ਲਓ ਨਿਕਾਸੀ ਹੱਦ

22 money

ਨਵੀਂ ਦਿੱਲੀ : ਕਿਸੇ ਵੀ ਬੈਂਕ 'ਚ ਬਚਤ ਖਾਤਾ ਖੋਲ੍ਹਣ ਸਮੇਂ ਗਾਹਕਾਂ ਵੱਲੋਂ ਵਿਆਜ ਦਰ, ਖਾਤਾ ਖੋਲ੍ਹਣ ਸਬੰਧੀ ਫੀਸ ਤੇ ਲਿਕਵਿਡਿਟੀ ਨੂੰ ਹੀ ਦੇਖਿਆ ਜਾਂਦਾ ਹੈ। ਹਾਲਾਂਕਿ ਇਸ ਤੋਂ ਇਲਾਵਾ ਨਕਦ ਨਿਕਾਸੀ ਦੀ ਹੱਦ ਬਾਰੇ ਜਾਣਨਾ ਵੀ ਓਨਾ ਹੀ ਜ਼ਰੂਰੀ ਹੈ ਤੇ ਇਕ ਬਚਤ ਖਾਤਾ ਧਾਰਕ ਨੂੰ ਆਪਣੇ ਬੈਂਕ ਵੱਲੋਂ ਲਗਾਈ ਗਈ ਨਕਦ ਨਿਕਾਸੀ ਦੀ ਲਿਮਟ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਹਾਲ ਹੀ 'ਚ State Bank of India (SBI) ਨੇ ਨਾਨ ਹੋਮ ਬ੍ਰਾਂਚ ਤੋਂ ਚੈੱਕ ਅਤੇ ਨਿਕਾਸੀ ਫਾਰਮ ਜ਼ਰੀਏ ਨਕਦੀ ਕਢਵਾਉਣ ਦੀ ਹੱਦ ਵਧਾ ਦਿੱਤੀ ਸੀ। ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਕੋਵਿਡ-19 ਮਹਾਮਾਰੀ ਦੌਰਾਨ ਗਾਹਕਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਇਹ ਫ਼ੈਸਲਾ ਕੀਤਾ ਸੀ। ਆਓ ਜਾਣਦੇ ਹਾਂ ਕਿ ਦੇਸ਼ ਦੇ ਕੁਝ ਪ੍ਰਮੁੱਖ ਬੈਂਕਾਂ ਨੇ ਆਪਣੇ ਗਾਹਕਾਂ ਲਈ ਧਨ ਨਿਕਾਸੀ ਦੀ ਕਿੰਨੀ ਲਿਮਟ ਨਿਰਧਾਰਤ ਕੀਤੀ ਹੈ।

ਪੜੋ ਹੋਰ ਖਬਰਾਂ: ਕਰਤਾਰਪੁਰ ਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨਾਂ ਲਈ ਖੁਸ਼ਖਬਰੀ!

 

State Bank of India (SBI)
SBI ਦੇ ਗਾਹਕ ਹੁਣ ਬਚਤ ਖਾਤਾ ਪਾਸਬੁੱਕ ਦੇ ਨਾਲ ਨਿਕਾਸੀ ਫਾਰਮ ਦੀ ਵਰਤੋਂ ਕਰ ਕੇ ਨਾਨ ਹੋਮ ਬ੍ਰਾਂਚ ਤੋਂ ਰੋਜ਼ਾਨਾ 25,000 ਰੁਪਏ ਤਕ ਨਕਦੀ ਕਢਵਾ ਸਕਦੇ ਹਨ। ਇਸ ਤੋਂ ਇਲਾਵਾ ਖ਼ੁਦ ਚੈੱਕ ਦੀ ਵਰਤੋਂ ਕਰਨ ਲਈ ਨਕਦ ਨਿਕਾਸੀ ਦੀ ਲਿਮਟ 1 ਲੱਖ ਰੁਪਏ ਤੈਅ ਕੀਤੀ ਗਈ ਹੈ, ਜਦਕਿ ਤੀਸਰੇ ਤਰੀਕੇ ਜ਼ਰੀਏ ਨਕਦ ਨਿਕਾਸੀ ਦੀ ਹੱਦ (ਸਿਰਫ਼ ਚੈੱਕ ਜ਼ਰੀਏ) 50,000 ਰੁਪਏ ਹੈ।

Punjab National Bank (PNB)
PNB ਆਪਣੇ ਗਾਹਕਾਂ ਨੂੰ ਤਿੰਨ ਤਰ੍ਹਾਂ ਦੇ ਡੈਬਿਟ ਕਾਰਡ, ਪਲਾਟਿਨਮ, ਕਲਾਸਿਕ ਤੇ ਗੋਲਡ ਦੀ ਸਹੂਲਤ ਮੁਹੱਈਆ ਕਰਵਾਉਂਦਾ ਹੈ। PNB ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਪਲਾਟਿਨਮ ਡੈਬਿਟ ਕਾਰਡ ਧਾਰਕਾਂ ਲਈ ਰੋਜ਼ਾਨਾ ਨਕਦ ਨਿਕਾਸੀ ਦੀ ਲਿਮਟ 50,000 ਰੁਪਏ ਹੈ। ਨਾਲ ਹੀ ਇਕਮੁਸ਼ਤ ਨਕਦ ਨਿਕਾਸੀ ਦੀ ਹੱਦ 20,000 ਰੁਪਏ ਹੈ ਤੇ ECOM/POS ਰਾਹੀਂ ਕੰਸੋਲੀਡੇਟ ਲਿਮਟ 1.25 ਲੱਖ ਰੁਪਏ ਹੈ। PNB ਕਲਾਸਿਕ ਡੈਬਿਟ ਕਾਰਡ ਧਾਰਕਾਂ ਲਈ ਰੋਜ਼ਾਨਾ ਨਕਦ ਨਿਕਾਸੀ ਦੀ ਹੱਦ 25,000 ਰੁਪਏ ਹੈ। ਨਾਲ ਹੀ ਇਕਮੁਸ਼ਤ ਨਕਦ ਨਿਕਾਸੀ ਦੀ ਹੱਦ 20,000 ਰੁਪਏ ਹੈ ਤੇ ECOM/POS ਸਮੇਕਿਤ ਹੱਦ 60,000 ਰੁਪਏ ਹੈ। PNB ਗੋਲਡ ਡੈਬਿਟ ਕਾਰਡ ਧਾਰਕਾਂ ਲਈ ਰੋਜ਼ਾਨਾ ਨਕਦ ਨਿਕਾਸੀ ਦੀ ਹੱਦ 50,000 ਰੁਪਏ ਹੈ, ਇਸ ਤੋਂ ਇਲਾਵਾ ਇਕਮੁਸ਼ਤ ਨਕਦ ਨਿਕਾਸੀ ਦੀ ਹੱਦ 20,000 ਰੁਪਏ ਹੈ ਤੇ ECOM/POS ਸਮੇਕਿਤ ਹੱਦ 1.25 ਲੱਖ ਰੁਪਏ ਹੈ।

ਪੜੋ ਹੋਰ ਖਬਰਾਂ: ਜਲਾਲਾਬਾਦ: ਰੱਖੜੀ ਮੌਕੇ ਨਹਿਰ ਦੇ ਕੰਢਿਓਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼, ਇਲਾਕੇ 'ਚ ਦਹਿਸ਼ਤ  

 

ICICI
1 ਅਗਸਤ 2021 ਤੋਂ, ICICI ਬੈੰਕ ਨੇ ਆਪਣੇ ਗਾਹਕਾਂ ਲਈ ਘਰੇਲੂ ਬ੍ਰਾਂਚ 'ਚ ਨਕਦ ਨਿਕਾਸੀ ਦੀ ਹੱਦ ਨੂੰ 1 ਲੱਖ ਰੁਪਏਪ੍ਰਤੀ ਖਾਤਾ ਪ੍ਰਤੀ ਮਹੀਨਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਗ਼ੈਰ-ਘਰੇਲੂ ਬ੍ਰਾਂਚ 'ਚ ਰੋਜ਼ਾਨਾ 25,000 ਰੁਪਏ ਤਕ ਦੇ ਨਕਦ ਲੈਣ-ਦੇਣ ਲਈ ਬੈਂਕ ਵੱਲੋਂ ਕੋਈ ਫੀਸ ਨਹੀਂ ਲਈ ਜਾਵੇਗੀ। ਤੀਸਰੇ ਪੱਖ ਦੇ ਲੈਣ-ਦੇਣ ਲਈ, ਇਹ ਹੱਦ 25,000 ਰੁਪਏ ਪ੍ਰਤੀਦਿਨ ਨਿਰਧਾਰਤ ਕੀਤੀ ਗਈ ਹੈ।

HDFC
HDFC ਬੈਂਕ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਲਿਖਿਆ ਹੈ ਕਿ, 'ਸਾਡੇ 12,000 ਤੋਂ ਜ਼ਿਆਦਾ ATM ਨੈੱਟਵਰਕ ਤੋਂ ਕਿਤੇ ਵੀ, ਕਦੀ ਵੀ ਨਕਦੀ ਪ੍ਰਾਪਤ ਕਰੋ। ਤੁਸੀਂ ਕਿਸੇ ਵੀ Non-HDFC ਬੈਂਕ ATM ਤੋਂ ਵੀ ਨਕਦੀ ਕਢਵਾ ਸਕਦੇ ਹੋ। ਤੁਸੀਂ ATM ਕਾਰਡ ਜ਼ਰੀਏ ਇਕ ਦਿਨ ਵਿਚ 10,000 ਰੁਪਏ ਤਕ ਪੈਸਾ ਕਢਵਾ ਸਕਦੇ ਹੋ। HDFC ਬੈਂਕ ਦੇ ATM ਜਾਂ ਡੈਬਿਟ ਕਾਰਡ ਦੀ ਵਰਤੋਂ ਕਰ ਕੇ 25,000 ਰੁਪਏ ਜਾਂ ਉਸ ਤੋਂ ਜ਼ਿਆਦਾ ਦੀ ਧਨ ਨਿਕਾਸੀ ਕੀਤੀ ਜਾ ਸਕਦੀ ਹੈ। ਬੈਂਕਿੰਗ ਘੰਟਿਆਂ ਦੌਰਾਨ, ਤੁਸੀਂ HDFC ਬੈਂਕ ਦੀ ਕਿਸੇ ਵੀ ਬ੍ਰਾਂਚ ਜ਼ਰੀਏ ਨਿਕਾਸੀ ਪਰਚੀ ਦੀ ਵਰਤੋਂ ਕਰ ਕੇ ਨਕਦੀ ਕਢਵਾ ਸਕਦੇ ਹੋ। ਨਾਲ ਹੀ ਤੁਸੀਂ ਜਮ੍ਹਾਂ ਪਰਚੀ ਭਰਨ ਤੋਂ ਬਾਅਦ ਚੈੱਕ ਜਾਂ ਨਕਦੀ ਜਮ੍ਹਾਂ ਕਰ ਸਕਦੇ ਹਨ। ਤੁਸੀਂ ਸਾਡੀ ਕਿਸੇ ਵੀ ਬ੍ਰਾਂਚ ਜਾਂ ਏਟੀਐੱਮ 'ਚ ਵੀ ਨਕਦੀ ਜਮ੍ਹਾਂ ਕਰ ਸਕਦੇ ਹੋ।'

ਪੜੋ ਹੋਰ ਖਬਰਾਂ: ਚੰਡੀਗੜ੍ਹ 'ਚ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ, ਭਲਕੇ ਜਲੰਧਰ 'ਚ ਹੋਵੇਗੀ ਮੀਟਿੰਗ

 

ਐੱਚਡੀਐੱਫਸੀ ਬੈਂਕ ਦੀ ਵੈੱਬਸਾਈਟ ਨੇ ਕਿਹਾ ਕਿ ਗ਼ੈਰ-ਘਰੇਲੂ ਬ੍ਰਾਂਚ 'ਚ ਨਕਦ ਨਿਕਾਸੀ ਦੀ ਲਿਮਟ ਪ੍ਰਤੀ ਦਿਨ 1 ਲੱਖ ਰੁਪਏ ਤਕ ਮੁਫ਼ਤ ਹੈ, ਥਰਡ ਪਾਰਟੀ ਕੈਸ਼ ਵਿਡਰਾਲ ਲਿਮਟ 50,000 ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਹੈ।

In The Market