LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੋਲਡੀ ਬਰਾੜ ਬੋਲਿਆ- ਜਾਨ ਬਚਾਉਣ ਨੂੰ 2 ਕਰੋੜ ਆਫਰ ਕੀਤੇ, ਅਸੀਂ ਭਰਾ ਦੇ ਖੂਨ ਦਾ ਬਦਲਾ ਲਿਆ

july121212111111

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਤੋਂ ਬਾਅਦ ਗੈਂਗਸਟਰ ਲਾਰੈਂਸ ਅਤੇ ਉਸ ਦੀ ਗੈਂਗ 'ਤੇ ਸ਼ਿਕੰਜਾ ਕੱਸਦਾ ਦੇਖ ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਭੜਕਿਆ ਹੋਇਆ ਹੈ। ਉਹ ਮੂਸੇਵਾਲਾ ਨੂੰ ਮਿਲ ਰਹੇ ਸਮਰਥਨ ਤੋਂ ਵੀ ਗੁੱਸੇ ਵਿਚ ਹੈ। ਗੋਲਡੀ ਨੇ ਇਕ ਚੈਨਲ ਨੂੰ ਭੇਜੀ ਵੀਡੀਓ ਵਿਚ ਕਿਹਾ ਕਿ ਉਹ ਜੀਉਂਦੇ ਜੀ 95 ਫੀਸਦੀ ਲੋਕ ਉਸ ਨੂੰ ਗਾਲਾਂ ਕੱਢਦੇ ਸਨ। ਮੌਤ ਤੋਂ ਬਾਅਦ ਅਚਾਨਕ ਸਭ ਉਸ ਦੀ ਹਮਾਇਤ ਵਿਚ ਆ ਗਏ।
ਗੋਲਡੀ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਨੇ ਜਾਨ ਬਚਾਉਣ ਲਈ 2 ਕਰੋੜ ਦਾ ਆਫਰ ਦਿੱਤਾ ਸੀ। ਅਸੀਂ ਭਰਾ ਦੇ ਖੂਨ ਦਾ ਬਦਲਾ ਲੈਣਾ ਸੀ, ਇਸ ਲਈ ਉਸ ਨੂੰ ਮਾਰ ਦਿੱਤਾ। ਗੋਲਡੀ ਦੀ ਇਹ ਵੀਡੀਓ ਮੂਸੇਵਾਲਾ ਨੂੰ ਦੇਸ਼-ਵਿਦੇਸ਼ ਤੋਂ ਮਿਲ ਰਹੇ ਸਮਰਥਨ ਤੋਂ ਬਾਅਦ ਉਸ ਨੂੰ ਬਦਨਾਮ ਕਰਨ ਜਾਂ ਫਿਰ ਹਮਦਰਦੀ ਟੋਰਣ ਦੇ ਮਕਸਦ ਨਾਲ ਜਾਰੀ ਕੀਤੀ ਮੰਨੀ ਜਾ ਰਹੀ ਹੈ। ਫਿਲਹਾਲ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ। ਗੋਲਡੀ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਚੋਣਾਂ ਦੌਰਾਨ ਮੂਸੇਵਾਲਾ ਨੇ 2 ਕਰੋੜ ਦਾ ਆਫਰ ਦਿੱਤਾ ਸੀ। ਮੁਕਤਸਰ ਦੇ ਪਿੰਡ ਭੰਗਾਚਿੜੀ ਦੇ ਕੁਝ ਮੁੰਡੇ ਸਨ, ਜੋ 24 ਘੰਟੇ ਮੂਸੇਵਾਲਾ ਦੇ ਨਾਲ ਰਹਿੰਦੇ ਸਨ। ਉਨ੍ਹਾਂ ਰਾਹੀਂ ਹੀ ਇਹ ਆਫਰ ਦਿੱਤਾ ਗਿਆ। ਮੈਨੂੰ ਕਿਹਾ ਗਿਆ ਕਿ ਰੁਪਏ ਲੈਣ ਤੋਂ ਬਾਅਦ ਗੁਰਦੁਆਰਾ ਸਾਹਿਬ ਜਾ ਕੇ ਕਸਮ ਖਾ ਲਓ ਕਿ ਉਸ ਤੋਂ ਬਾਅਦ ਮੂਸੇਵਾਲਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ। ਅਸੀਂ ਭਰਾ ਦੇ ਖੂਨ ਦਾ ਬਦਲਾ ਲੈਣਾ ਸੀ, ਇਸ ਲਈ ਕਹਿ ਕੇ ਉਸ ਨੂੰ ਮਾਰਿਆ।
ਗੋਲਡੀ ਬਰਾੜ ਨੇ ਕਿਹਾ ਕਿ ਮੇਰਾ ਨਾਂ ਮੂਸੇਵਾਲਾ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਸ ਦੀ ਜ਼ਿੰਮੇਵਾਰੀ ਲੈ ਚੁੱਕੇ ਹਾਂ। ਸਾਨੂੰ ਮੂਸੇਵਾਲਾ ਦੇ ਕਤਲ ਦਾ ਕੋਈ ਅਫਸੋਸ ਨਹੀਂ ਹੈ। ਸਾਡੇ ਭਰਾਵਾਂ ਦਾ ਨੁਕਸਾਨ ਹੋਇਆ ਸੀ। 2 ਭਰਾਵਾਂ ਦੇ ਕਤਲ ਵਿਚ ਅਸਿੱਧੇ ਤੌਰ 'ਤੇ ਇਸ ਦਾ ਹੱਥ ਸੀ। ਉਸ ਨੇ ਆਪਣੇ ਗੀਤਾਂ ਵਾਲੀ ਇਮੇਜ ਨੂੰ ਸਹੀ ਸਾਬਿਤ ਕਰਨ ਲਈ ਇਹ ਸਭ ਕੀਤਾ। ਸਿੱਧੂ ਦਾ 2 ਭਰਾਵਾਂ ਦੇ ਕਤਲ ਵਿਚ ਹੱਥ ਸੀ। ਇਸ ਦੀਆਂ ਗਲਤੀਆਂ ਭੁੱਲਣ ਲਾਇਕ ਨਹੀਂ ਸਨ। ਸਾਨੂੰ ਇਨਸਾਫ ਦਾ ਬਹੁਤ ਇੰਤਜ਼ਾਰ ਸੀ ਪਰ ਕੁਝ ਨਹੀਂ ਹੋਇਆ। ਸਾਡੇ ਕੋਲ ਕੋਈ ਦੂਜਾ ਆਪਸ਼ਨ ਨਹੀਂ ਸੀ। ਜੋ ਆਪਸ਼ਨ ਸੀ, ਉਹ ਅਸੀਂ ਕਰ ਦਿੱਤਾ।

In The Market