LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦਾ ਵਿਵਾਦਤ ਬਿਆਨ, ਭਾਜਪਾ ਆਗੂ ਨੇ ਈ.ਸੀ. ਨੂੰ ਕੀਤੀ ਸ਼ਿਕਾਇਤ

22janmustafa

ਚੰਡੀਗੜ੍ਹ: ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ (Former DGP Muhammad Mustafa) ਦੀ ਵਿਵਾਦਿਤ ਵੀਡੀਓ ਵਾਇਰਲ (Controversial video goes viral) ਹੋ ਰਹੀ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਜੇਕਰ ਹਿੰਦੂਆਂ ਨੂੰ ਉਨ੍ਹਾਂ ਦੇ ਜਲਸੇ ਦੇ ਬਰਾਬਰ ਇਜਾਜ਼ਤ ਦਿੱਤੀ ਤਾਂ ਅਜਿਹੇ ਹਾਲਾਤ ਪੈਦਾ ਕਰਾਂਗਾ ਕਿ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਮੁਸਤਫਾ ਪੰਜਾਬ ਸਰਕਾਰ ਵਿਚ ਮੰਤਰੀ (Mustafa is a Minister in the Punjab Government) ਅਤੇ ਮਲੇਰਕੋਟਲਾ ਤੋਂ ਕਾਂਗਰਸ ਦੇ ਕੈਂਡੀਡੇਟ ਰਜ਼ੀਆ ਸੁਲਤਾਨਾ (Congress candidate Razia Sultana from Malerkotla) ਦੇ ਪਤੀ ਹਨ। ਇਸ ਨੂੰ ਲੈ ਕੇ ਹੁਣ ਭਾਜਪਾ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਦੰਗੇ ਭੜਕਾਉਣ ਦੀ ਸਾਜ਼ਿਸ਼ ਹੈ। ਹਾਲਾਂਕਿ ਇਸ ਬਾਰੇ ਮੁਸਤਫਾ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। Also Read : ਭਗਵੰਤ ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Punjab Congress chief Navjot Singh Sidhu makes ex-IPS officer Mohammad  Mustafa his strategic advisor.
ਸਾਬਕਾ ਡੀ.ਜੀ.ਪੀ. ਮੁਸਤਫਾ ਕਹਿੰਦੇ ਹਨ ਕਿ ਮੈਂ ਅੱਲਾਹ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਇਨ੍ਹਾਂ ਦਾ ਕੋਈ ਜਲਸਾ ਨਹੀਂ ਹੋਣ ਦਿਆਂਗਾ। ਮੈਂ ਕੌਮੀ ਫੌਜੀ ਹਾਂ। ਮੈਂ ਆਰ.ਐੱਸ.ਐੱਸ. ਦਾ ਏਜੰਟ ਨਹੀਂ ਹਾਂ, ਜੋ ਡਰ ਕੇ ਘਰ ਵਿਚ ਵੜ ਜਾਵਾਂ। ਜੇਕਰ ਦੁਬਾਰਾ ਇਨ੍ਹਾਂ ਨੇ ਅਜਿਹੀ ਹਰਕਤ ਕੀਤੀ ਤਾਂ ਖੁਦਾ ਦੀ ਕਸਮ ਘਰ ਵਿਚ ਦਾਖਲ ਹੋ ਕੇ ਮਾਰਾਂਗਾ। ਅੱਜ ਮੈਂ ਸਿਰਫ ਵਾਰਨਿੰਗ ਦੇ ਰਿਹਾ ਹਾਂ। ਮੈਂ ਵੋਟਾਂ ਲਈ ਨਹੀਂ ਲੜ ਰਿਹਾ। ਮੈਂ ਕੌਮ ਲਈ ਲੜ ਰਿਹਾ ਹਾਂ। ਮੈਂ ਜ਼ਿਲਾ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਦੁਬਾਰਾ ਅਜਿਹੀ ਹਰਕਤ ਕੀਤੀ, ਮੇਰੇ ਜਲਸੇ ਦੇ ਬਰਾਬਰ ਹਿੰਦੂਆਂ ਨੂੰ ਇਜਾਜ਼ਤ ਦਿੱਤੀ ਤਾਂ ਅਜਿਹੇ ਹਾਲਾਤ ਪੈਦਾ ਕਰਾਂਗਾ ਕਿ ਸੰਭਾਲਣੇ ਮੁਸ਼ਕਲ ਹੋ ਜਾਣਗੇ। Also Read : ਬਿਕਰਮ ਮਜੀਠੀਆ ਵਲੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੇ ਗਏ ਕਈ ਖੁਲਾਸੇ 

मुस्तफा की बातें सुनकर जोश में नारे लगाती भीड़
ਭਾਜਪਾ ਦੀ ਰਾਸ਼ਟਰੀ ਬੁਲਾਰਣ ਸ਼ਾਜ਼ੀਆ ਇਲਮੀ ਨੇ ਵੀਡੀਓ ਟਵੀਟ ਕਰਦੇ ਹੋਏ ਕਿਹਾ ਕਿ ਇਹ ਹੇਟ ਸਪੀਚ ਹੈ। ਜੋ ਮੁਸਤਫਾ ਨੇ ਮਾਲੇਰਕੋਟਲਾ ਦੇ ਮੁਸਲਿਮ ਵੱਧ ਗਿਣਤੀ ਵਾਲੇ ਇਲਾਕੇ ਵਿਚ ਦਿੱਤੀ ਹੈ। ਮੁਸਤਫਾ ਦੰਗੇ ਭੜਕਾ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਦਾ ਨੋਟਿਸ ਲਿਆ ਜਾਵੇ ਅਤੇ ਰਜ਼ੀਆ ਸੁਲਤਾਨਾ ਨੂੰ ਮਾਲੇਰਕੋਟਲਾ ਵਿਚ ਚੋਣ ਲੜਣ ਤੋਂ ਰੋਕਣ। ਇਸ ਬਾਰੇ ਵਿਚ ਮੁਹੰਮਦ ਮੁਸਤਫਾ ਨੇ ਕਿਹਾ ਕਿ ਮੈਂ ਕਿਸੇ ਦੇ ਘਰ ਚਾਹ ਪੀਣ ਗਿਆ ਸੀ ਤਾਂ ਉਥੇ ਝਾੜੂ ਵਾਲਿਆਂ ਦੇ ਇਕ ਗਰੁੱਪ ਨੇ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। 50 ਗਜ ਦੀ ਦੂਰੀ 'ਤੇ ਕਾਂਗਰਸ ਦੇ ਲੜਕਿਆਂ ਨੇ ਸੰਗੀਤ ਚਲਾਇਆ ਹੋਇਆ ਸੀ। ਉਥੇ ਜਾ ਕੇ ਮੈਂ ਇਹ ਗੱਲ ਕਹੀ ਕਿ ਜੇਕਰ ਉਨ੍ਹਾਂ ਨੇ ਦੁਬਾਰਾ ਅਜਿਹਾ ਕੀਤਾ ਤਾਂ ਸਬਕ ਸਿਖਾਵਾਂਗਾ। ਮੁਸਤਫਾ ਨੇ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਉਸ ਦੀ ਡਿਊਟੀ ਯਾਦ ਦਿਵਾ ਰਹੇ ਹਨ।


ਮੁਸਤਫਾ ਨੇ ਕਿਹਾ ਕਿ ਮੇਰੇ ਨਾਲ ਹਰ ਧਰਮ ਦੇ ਲੋਕ ਹਨ। ਉਸ ਵਿਚ ਚੰਗੇ ਹਿੰਦੂ ਵੀ ਹਨ। ਜੋ ਹਿੰਦੂਤਵਵਾਦੀ ਤਾਕਤਾਂ ਦੇਸ਼ ਦਾ ਅਮਨ ਕਾਨੂੰਨ ਖਰਾਬ ਕਰਨਾ ਚਾਹੁੰਦੀ ਹੈ, ਮੈਂ ਉਨ੍ਹਾਂ ਤੋਂ ਵੋਟ ਮੰਗਣ ਨਹੀਂ ਜਾਵਾਂਗਾ। ਮੈਂ ਹਿੰਦੂ ਸ਼ਬਦ ਦੀ ਵਰਤੋਂ ਨਹੀਂ ਕੀਤੀ। ਮੁਸਤਫਾ ਨੇ ਕਿਹਾ ਕਿ ਮੈਂ ਦੇਸ਼ ਲਈ ਗੋਲੀਆਂ ਖਾਦੀਆਂ ਹਨ। ਦੇਸ਼ ਦੀ ਗੱਲ ਆਈ ਤਾਂ ਪਾਕਿਸਤਾਨ ਨਾਲ ਲੜਾਈ ਲੜੀ। ਮੈਂ ਦੇਸ਼ ਨੂੰ ਤੋੜਣ ਵਾਲੀਆਂ ਤਾਕਤਾਂ ਕੋਲ ਵੋਟ ਮੰਗਣ ਨਹੀਂ ਜਾਵਾਂਗਾ। ਕੌਮੀ ਸਿਪਾਹੀ ਤੋਂ ਮੇਰਾ ਮਤਲਬ ਦੇਸ਼ ਦੇ ਸਿਪਾਹੀ ਨਾਲ ਸੀ। ਜੇਕਰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਤਾਂ ਮੈਂ ਉਸ ਦਾ ਜਵਾਬ ਜ਼ਰੂਰ ਦਿਆਂਗਾ।

In The Market