LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਗਵੰਤ ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

22jan bhagwant

ਅੰਮ੍ਰਿਤਸਰ: ਆਮ ਆਦਮੀ ਪਾਰਟੀ (Aam Aadmi Party) ਵਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਗਏ ਭਗਵੰਤ ਮਾਨ (Bhagwant Mann) ਨੇ ਅੱਜ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਤੋਂ ਬਾਅਦ ਉਹ ਜਲਿਆਂਵਾਲਾ ਬਾਗ (Jallianwala Bagh) ਵੀ ਜਾਣਗੇ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਲਈ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਭਗਵੰਤ ਮਾਨ ਹਲਕਾ ਧੂਰੀ ਤੋਂ ਵਿਧਾਨ ਸਭਾ ਦੀ ਚੋਣ ਲੜਨਗੇ। ਇਸ ਪਿੱਛੇ ਤਿੰਨ ਕਾਰਨ ਮੰਨੇ ਜਾ ਰਹੇ ਹਨ। ਪਹਿਲਾ ਤਾਂ ਇਹ ਸੰਗਰੂਰ ਲੋਕ ਸਭਾ ਹਲਕੇ ਦਾ ਹਿੱਸਾ ਹੈ ਜਿੱਥੋਂ ਭਗਵੰਤ ਮਾਨ ਮੌਜੂਦਾ ਐੱਮਪੀ ਹਨ ਅਤੇ ਲਗਾਤਾਰ ਦੋ ਵਾਰ ਜਿੱਤ ਚੁੱਕੇ ਹਨ।


ਭਗਵੰਤ ਦੇ ਮੁਕਾਬਲੇ ਵਿਚ ਕੌਣ-ਕੌਣ ਹਨ ਉਮੀਦਵਾਰ
ਭਗਵੰਤ ਮਾਨ ਜਿਸ ਹਲਕੇ ਤੋਂ ਚੋਣ ਲੜ ਰਹੇ ਹਨ ਉਥੇ ਮੌਜੂਦਾ ਵਿਧਾਇਕ ਕਾਂਗਰਸ ਵੱਲੋਂ ਇਸ ਵਾਰ ਫਿਰ ਦਲਵੀਰ ਸਿੰਘ ਗੋਲਡੀ ਹੀ ਚੋਣ ਲੜ ਰਹੇ ਹਨ। ਜਦਕਿ ਭਗਵੰਤ ਮਾਨ ਦੇ ਇੱਥੋਂ ਚੋਣ ਲੜਨ ਨਾਲ ਇਹ ਹੌਟ ਸੀਟ ਬਣ ਜਾਵੇਗੀ ਕਿਉਂਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਹਨ ਅਤੇ ਕੱਦਾਵਾਰ ਨੇਤਾ ਹਨ। ਜਦਕਿ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਨੂੰ ਧੂਰੀ ਤੋਂ ਉਮੀਦਵਾਰ ਬਣਾਇਆ ਗਿਆ ਹੈ। 

In The Market