LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਬਕਾ ਕੌਂਸਲਰ ਦੀ ਪਤਨੀ ਦੀ ਹਾਦਸੇ 'ਚ ਮੌਤ, ਮਾਤਾ ਵੈਸ਼ਨੋ ਦੇਵੀ ਤੋਂ ਪਰਤਦੇ ਸਮੇਂ ਹੋਇਆ ਸੜਕ ਹਾਦਸਾ

former councilor dead

ਜਲੰਧਰ- ਜਲੰਧਰ ਨਗਰ ਕੌਂਸਲ ਵਿਚ ਲੰਬੇ ਸਮੇਂ ਤੱਕ ਕੌਂਸਲਰ ਰਹੇ ਕਾਂਗਰਸ ਨੇਤਾ ਕੁਲਦੀਪ ਮਿੰਟੂ ਦੀ ਪਤਨੀ ਗੁਰਵਿੰਦਰ ਕੌਰ ਮਿੰਟੂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਪਰਿਵਾਰ ਦੇ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਮੱਥਾ ਟੇਕਣ ਗਈ ਸੀ। ਵਾਪਸੀ ਵਿਚ ਉਨ੍ਹਾਂ ਦੀ ਗੱਡੀ ਨੂੰ ਮੁਕੇਰੀਆਂ ਦੇ ਕੋਲ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਉਨ੍ਹਾਂ ਦੀ ਧੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਹੈ। ਜਿਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂ ਕਿ ਦੂਜੀ ਧੀ ਦੀ ਲੱਤ ਟੁੱਟ ਗਈ ਹੈ।
ਹਾਦਸਾ ਦੇਰ ਰਾਤ ਪਠਾਨਕੋਟ-ਜਲੰਧਰ ਹਾਈਵੇ 'ਤੇ ਵਾਪਰਿਆ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੀ ਫਾਰਚੂਨਰ ਗੱਡੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਤੋਂ ਬਾਅਦ ਫਾਰਚੂਨਰ ਗੱਡੀ ਬੇਕਾਬੂ ਹੋ ਗਈ। ਗੱਡੀ ਅੱਗੇ ਚੱਲ ਰਹੇ ਵਾਹਨ ਨਾਲ ਟਕਰਾਈ ਅਤੇ ਪਿੱਛੋਂ ਫਿਰ ਟਰੱਕ ਨੇ ਟੱਕਰ ਮਾਰੀ ਤਾਂ ਕਾਰ ਦੋ ਵਾਹਨਾਂ ਵਿਚਾਲੇ ਫੱਸ ਗਈ। ਮਿੰਟੂ ਦੀ ਪਤਨੀ ਅਤੇ ਧੀਆਂ ਬੈਕ ਸੀਟ 'ਤੇ ਬੈਠੀ ਹੋਈ ਸੀ।
ਸਾਬਕਾ ਕੌਂਸਲਰ ਮਿੰਟੂ ਦੀ ਪਤਨੀ ਆਪਣੇ ਪੁੱਤਰ ਸੁਮਿਤ, ਜਵਾਈ ਅਤੇ ਧੀਆਂ ਦੇ ਨਾਲ ਮੱਥਾ ਟੇਕਣ ਲਈ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਗਈ ਹੋਈ ਸੀ। ਵਾਪਸ ਪਰਤਦੇ ਹੋਏ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਫਾਰਚੂਨਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਉਥੇ ਲੋਕਾਂ ਨੇ ਫਾਰਚੂਨਰ ਗੱਡੀ ਵਿਚੋਂ ਜ਼ਖਮੀਆਂ ਨੂੰ ਕੱਢਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਮਿੰਟੂ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੀ ਇਕ ਧੀ ਬੇਸੁੱਧ ਸੀ।
ਜਦੋਂਕਿ ਛੋਟੀ ਧੀ ਦੀ ਲੱਤ ਟੁੱਟ ਗਈ ਪਰ ਉਹ ਹੋਸ਼ ਵਿਚ ਹੀ ਸੀ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਗੰਭੀਰ ਰੂਪ ਨਾਲ ਜ਼ਖਮੀ ਕੁਲਦੀਪ ਮਿੰਟੂ ਦੀ ਧੀ ਨੂੰ ਮੁਕੇਰੀਆਂ ਤੋਂ ਡੀ.ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਉਥੇ ਵੀ ਉਹ ਬੇਸੁੱਧ ਹੈ ਅਤੇ ਉਨ੍ਹਾਂ ਹੀ ਹਾਲਤ ਨਾਜ਼ੁਕ ਬਣੀ ਹੋਈ ਹੈ।

In The Market