LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਮੇਤ ਬਾਕੀ ਜਿਲ੍ਹਿਆਂ 'ਚ ਮਾਨਸੂਨ ਦੀ ਪਹਿਲੀ ਬਾਰਿਸ਼, ਲੋਕਾਂ ਦੇ ਚਿਹਰੇ 'ਤੇ ਆਈ ਰੋਣਕ

mson555

ਚੰਡੀਗੜ੍ਹ:  ਪੰਜਾਬ ਸਮੇਤ ਬਾਕੀ ਸੂਬਿਆਂ ਵਿਚ ਕਾਫੀ ਲੰਮੇ ਸਮੇਂ ਤੋਂ ਭਿਆਨਕ ਗਰਮੀ ਪੈ ਰਹੀ ਹੈ। ਲੋਕਾਂ ਨੂੰ ਉਸ ਸਮੇਂ ਰਾਹਤ ਮਹਿਸੂਸ ਹੋਈ ਜਦ ਮਾਨਸੂਨ ਦੀ ਪਹਿਲੀ ਬਾਰਿਸ਼ ਹੋਈ। ਮੌਸਮ (Punjab monsoon) ਵਧੀਆ ਹੋਣ ਕਰਕੇ ਹਰ ਇੱਕ ਦੇ ਚਿਹਰੇ 'ਤੇ ਰੋਣਕ ਆ ਗਈ ਹੈ। ਗਰਮੀ ਤੋਂ ਅੱਜ ਉਸ ਸਮੇਂ ਰਾਹਤ ਮਹਿਸੂਸ ਹੋਈ ਜਦੋਂ ਬਾਅਦ ਦੁਪਹਿਰ ਅਸਮਾਨ ਵਿੱਚ ਬੱਦਲ ਛਾ ਗਏ ਅਤੇ ਦੇਖਦੇ ਹੀ ਦੇਖਦੇ ਪੂਰੇ ਇਲਾਕੇ ਵਿੱਚ (monsoon)ਮਾਨਸੂਨ ਦੀ ਪਹਿਲੀ ਬਾਰਿਸ਼ ਸ਼ੁਰੂ ਹੋ ਗਈ ਅਤੇ ਸਾਰੇ ਪਾਸੇ ਮੌਸਮ ਬੜਾ ਸੁਹਾਵਣਾ ਬਣ ਗਿਆ। 

Read this- ਅੰਬਾਲਾ ਚ ਪੈਸਿਆਂ ਨੂੰ ਲੈ ਕੇ ਨੌਜਵਾਨ ਨੂੰ ਕੀਤਾ ਅਗਵਾ, ਕੀਤੀ ਕੁੱਟਮਾਰ

ਅੱਜ ਦੀ ਬਾਰਿਸ਼ ਤੋਂ ਬਾਅਦ ਚਾਰੇ ਪਾਸੇ ਇੱਕ ਵੱਖਰਾ ਹੀ ਨਜਾਰਾ ਵੇਖਣ ਨੂੰ ਮਿਲਿਆ ਜਿਸ ਵਿੱਚ ਪੰਛੀਆਂ ਦੀ ਚਹਿ-ਚਹਾਕ ਅਤੇ ਬੱਚਿਆਂ ਦੇ ਮੀਂਹ ਵਿੱਚ ਨਹਾਉਣ ਦੀਆਂ ਖੁਸ਼ੀਆਂ ਨੂੰ ਵੇਖਦੇ ਹੋਏ ਅਲੱਗ ਹੀ ਆਨੰਦ ਮਹਿਸੂਸ ਹੋ ਰਿਹਾ ਸੀ।  ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ, ਚੌਲਾਂ ਦੇ ਜੱਗ ਅਤੇ ਹੋਰ ਵੀ ਕਈ ਤਰ੍ਹਾਂ ਦੇ ਪੁੰਨ ਦਾਨ ਕਰਕੇ ਪਰਮਾਤਮਾ ਦੀ ਕ੍ਰੋਪੀ ਨੂੰ ਦੂਰ ਕਰਨ ਲਈ ਅਨੇਕਾਂ ਹੀ ਉਪਰਾਲੇ ਕੀਤੇ ਗਏ।

Read this- ਮੱਧ ਪ੍ਰਦੇਸ਼ : ਮਹਿਲਾ ਸਣੇ 3 ਬੱਚਿਆਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ, ਪੁਲਸ ਜਾਂਚ ਜਾਰੀ

ਅੱਜ ਪੂਰੇ ਦੇਸ਼ ਵਿੱਚ ਹੋ ਰਹੇ ਪੁੰਨ ਦਾਨ ਦਾ ਫਲ ਲੋਕਾਂ ਨੂੰ ਰੱਬ ਨੇ ਮੀਂਹ ਦੇ ਰੂਪ ਵਿੱਚ ਦਿੱਤਾ। ਕਿਸਾਨਾਂ ਦੀਆਂ ਫਸਲਾਂ ਵੀ ਖੇਤਾਂ ਵਿੱਚ ਖਿੜ-ਖਿੜਾਉਣ ਲੱਗ ਪਈਆਂ ਅਤੇ ਫਸਲਾਂ ਨੂੰ ਵੇਖ ਕੇ ਕਿਸਾਨਾਂ ਦੇ ਚਿਹਰੇ 'ਤੇ ਵੀ ਅੱਜ ਖੁਸ਼ੀ ਦੇਖਣ ਨੂੰ ਮਿਲੀ। 

ਮੌਸਮ ਵਿਭਾਗ ਅਨੁਸਾਰ ਮੌਨਸੂਨ 24 ਘੰਟਿਆਂ ਅੰਦਰ ਪੂਰੇ ਪੰਜਾਬ ਨੂੰ ਕਵਰ ਸਕਦਾ ਹੈ। ਉੱਤਰੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹੋਰ ਬਾਰਸ਼ ਹੋਏਗੀ। ਝਾਰਖੰਡ ਵਿੱਚ ਬਣੇ ਮੌਸਮ ਪ੍ਰਣਾਲੀ ਦੀ ਤੇਜ਼ ਰਫਤਾਰ ਕਾਰਨ ਰਾਜਸਥਾਨ ਆਉਣ ਤੋਂ ਬਾਅਦ ਮਾਨਸੂਨ ਕਮਜ਼ੋਰ ਹੋ ਗਿਆ ਹੈ।

In The Market