LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੀਪ ਸਿੱਧੂ ਦੇ ਭਰਾ ਦੇ ਬਿਆਨਾਂ ਉੱਤੇ ਡਰਾਈਵਰ ਖਿਲਾਫ FIR ਦਰਜ 

16f sidu deep

ਚੰਡੀਗੜ੍ਹ- ਲੰਘੀ ਰਾਤ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਦਿੱਲੀ ਦੇ ਕੁੰਡਲੀ ਮਾਨੇਸਰ ਹਾਈ-ਵੇ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਖਰਖੌਦਾ (ਹਰਿਆਣਾ) ਪੁਲਿਸ ਦੇ ਵੱਲੋਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆ ਅਣਪਛਾਤੇ ਟਰੱਕ ਡਰਾਇਵਰ ਖਿਲਾਫ਼ ਧਾਰਾ 279, 337, 354-ਏ ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

Also Read: PM ਮੋਦੀ ਦੀ ਪਠਾਨਕੋਟ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ

ਮਨਦੀਪ ਦੇ ਮੁਤਾਬਿਕ, ਜਿਹੜੇ ਟਰੱਕ ਆਰ.ਜੇ.-32-ਜੀ.ਬੀ.-8377 ਨਾਲ ਦੀਪ ਸਿੱਧੂ ਦੀ ਗੱਡੀ ਦਾ ਹਾਦਸਾ ਹੋਇਆ, ਉਹ ਟਰੱਕ ਬਿਲਕੁਲ ਠੀਕ ਸੀ ਅਤੇ ਡਰਾਈਵਰ ਦੀ ਪੂਰੀ ਤਰ੍ਹਾਂ ਦੀ ਲਾਪਰਵਾਹੀ ਇਹ ਹਾਦਸੇ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਦੱਸਿਆ ਕਿ, ਦੀਪ ਸਿੱਧੂ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਟਰੱਕ ਚਾਲਕ (ਆਰ.ਜੇ.-32-ਜੀ.ਬੀ.-8377) ਦੇ ਖਿਲਾਫ ਧਾਰਾ 279, 337, 354-ਏ ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

Also Read: PM ਮੋਦੀ ਕਰੋਲ ਬਾਗ ਸਥਿਤ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਹੋਏ ਨਤਮਸਤਕ

ਦੀਪ ਸਿੱਧੂ ਦੀ ਲਾਸ਼ ਦਾ ਅੱਜ ਪੋਸਟਮਾਰਟਮ ਸੋਨੀਪਤ ਦੇ ਇੱਕ ਹਸਪਤਾਲ ਵਿੱਚ ਹੋਇਆ, ਜਿਸ ਤੋਂ ਬਾਅਦ ਦੀ ਮ੍ਰਿਤਕ ਦੇਹ ਦੀਪ ਸਿੱਧੂ ਦੇ ਪਿੰਡ ਉਦੇਕਰਨ (ਮੁਕਤਸਰ ਸਾਹਿਬ) ਵਿਖੇ ਲਿਜਾਈ ਜਾਵੇਗੀ। 

In The Market