LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਦੀ ਪਠਾਨਕੋਟ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ

16f modi1

ਪਠਾਨਕੋਟ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਪ੍ਰਚਾਰ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਪੀਐਮ ਮੋਦੀ ਬੁੱਧਵਾਰ ਨੂੰ ਪਠਾਨਕੋਟ 'ਚ NDA ਉਮੀਦਵਾਰਾਂ ਦੇ ਪ੍ਰਚਾਰ ਲਈ ਰੈਲੀ ਕਰਨਗੇ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਪੀਐਮ ਮੋਦੀ ਤਿੰਨ ਰੈਲੀਆਂ ਕਰਨ ਜਾ ਰਹੇ ਹਨ।

Also Read: PM ਮੋਦੀ ਕਰੋਲ ਬਾਗ ਸਥਿਤ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਹੋਏ ਨਤਮਸਤਕ

ਪਠਾਨਕੋਟ ਵਿੱਚ ਹੋਣ ਵਾਲੀ ਮੀਟਿੰਗ ਪੀਐਮ ਮੋਦੀ ਦੀ ਦੂਜੀ ਰੈਲੀ ਹੋਵੇਗੀ। ਐਤਵਾਰ 14 ਫਰਵਰੀ ਨੂੰ ਪੀਐਮ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਰੈਲੀ ਕੀਤੀ ਸੀ। ਪੀਐਮ ਮੋਦੀ ਦੀ ਤੀਜੀ ਰੈਲੀ ਵੀਰਵਾਰ ਨੂੰ ਪੰਜਾਬ ਵਿੱਚ ਹੋਣੀ ਹੈ। ਬੀਜੇਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 17 ਨੂੰ ਅਬਹੋਰ ਵਿੱਚ ਪੀਐਮ ਮੋਦੀ ਦੀ ਰੈਲੀ ਹੋਵੇਗੀ। ਪੀਐਮ ਮੋਦੀ ਦੀ ਰੈਲੀ ਲਈ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਡੀਸੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਬੋਹਰ ਤੋਂ ਮਲੋਟ ਤੱਕ ਸੜਕ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਰਸਤੇ ਤੋਂ ਜਾਣ ਵਾਲੇ ਲੋਕਾਂ ਲਈ ਡੱਬਵਾਲੀ ਤੋਂ ਅਬੋਹਰ ਤੱਕ ਰਾਹ ਬਣਾਇਆ ਗਿਆ ਹੈ।

Also Read: ਦੇਸ਼ 'ਚ ਕੋਰੋਨਾ ਦੇ ਇੰਨੇ ਮਾਮਲੇ ਆਏ ਸਾਹਮਣੇ, ਐਕਟਿਵ ਕੇਸਾਂ 'ਚ ਆਈ ਹੋਰ ਗਿਰਾਵਟ

ਐਲਾਨਿਆ ਗਿਆ ਨੋ ਫਲਾਈ ਜ਼ੋਨ
ਫਾਜ਼ਿਲਕਾ ਵਿੱਚ ਵੀ ਪੰਜਾਬ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਫਾਜ਼ਿਲਕਾ ਵਿੱਚ 15 ਤੋਂ 17 ਫਰਵਰੀ ਤੱਕ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਇਸ ਦੌਰਾਨ ਡ੍ਰੋਨ ਉਡਾਉਣ 'ਤੇ ਪਾਬੰਦੀ ਰਹੇਗੀ। ਪੀਐਮ ਮੋਦੀ ਦੇ ਪਿਛਲੇ ਦੋ ਪੰਜਾਬ ਦੌਰੇ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਹੈ। 14 ਫਰਵਰੀ ਨੂੰ ਪੀਐਮ ਮੋਦੀ ਦੀ ਰੈਲੀ ਕਾਰਨ ਸੀਐਮ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਨਹੀਂ ਦਿੱਤਾ ਗਿਆ ਸੀ। ਇਹ ਮੁੱਦਾ ਕਾਂਗਰਸ ਪਾਰਟੀ ਨੇ ਉਠਾਇਆ ਸੀ।

In The Market