LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ, ਪੰਚ-ਤੱਤਾਂ 'ਚ ਜਾ ਮਿਲਿਆ 'ਟਿੱਬਿਆਂ ਦਾ ਪੁੱਤ'

31 may sidhu moosewala

ਮਾਨਸਾ- ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪੰਚਤੱਤਾਂ ਵਿੱਚ ਵਿਲੀਨ ਹੋ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਮੂਸਾਗੜ੍ਹ ਵਿਖੇ ਖੇਤਾਂ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੂਸੇਵਾਲਾ ਦੇ ਅੰਤਿਮ ਸੰਸਕਾਰ ਵਿੱਚ ਉਸਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਜੁੜੀ, ਜੋ ਉਸਦੀ ਇੱਕ ਆਖਰੀ ਝਲਕ ਵੇਖਣਾ ਚਾਹੁੰਦੇ ਸਨ। ਸਸਕਾਰ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਕਾਫੀ ਭਾਵੁਕ ਹੋਏ। ਪਿਤਾ ਨੇ ਆਪਣੀ ਪੱਗ ਉਤਾਰ ਦਿੱਤੀ ਅਤੇ ਆਪਣੇ ਪੁੱਤਰ ਨੂੰ ਇੰਨਾ ਪਿਆਰ ਦੇਣ ਲਈ ਉਥੇ ਮੌਜੂਦ ਲੋਕਾਂ ਦਾ ਧੰਨਵਾਦ ਕੀਤਾ।

 

Also Read: ਜਦੋਂ ਪੁਲਿਸ ਕਸਟਡੀ 'ਚ ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਦਿੱਤੀ ਸੀ ਜਾਨੋਂ ਮਾਰਨ ਦੀ ਧਮਕੀ

ਮੂਸੇਵਾਲਾ ਦੇ ਅੰਤਿਮ ਸੰਸਕਾਰ ਅਤੇ ਸਸਕਾਰ ਵਾਲੀ ਥਾਂ 'ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਸੁਰੱਖਿਆ ਹਟਾਏ ਜਾਣ ਅਤੇ ਜਾਣਕਾਰੀ ਜਨਤਕ ਕੀਤੇ ਜਾਣ 'ਤੇ ਸਰਕਾਰ ਤੋਂ ਨਾਰਾਜ਼ਗੀ ਜ਼ਾਹਰ ਕੀਤੀ।

ਅੰਤਿਮ ਯਾਤਰਾ ਲਈ ਮਾਂ ਨੇ ਆਖਰੀ ਵਾਰ ਪੁੱਤਰ ਦੇ ਵਾਲਾਂ ਨੂੰ ਸਜਾਇਆ। ਪਿਤਾ ਨੇ ਪੱਗ ਬੰਨ੍ਹੀ। ਮਾਂ-ਬਾਪ ਤਾਬੂਤ ਵਿੱਚ ਪਏ ਪੁੱਤਰ ਵੱਲ ਤੱਕਦੇ ਰਹੇ। ਇਹ ਦੇਖ ਕੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।

Also Read: ਆਖਰੀ ਸਫਰ 'ਤੇ ਸਿੱਧੂ ਮੂਸੇਵਾਲਾ: 5911 ਟਰੈਕਟਰ 'ਤੇ ਨਿਕਲੇਗੀ ਸ਼ਵਯਾਤਰਾ, ਖੇਤ 'ਚ ਕੀਤਾ ਜਾਵੇਗਾ ਅੰਤਿਮ ਸੰਸਕਾਰ

In The Market