LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫ਼ਿਰੋਜ਼ਪੁਰ 'ਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਭਾਰੀ ਮਾਤਰਾ 'ਚ ਲਾਹਣ ਬਰਾਮਦ

24 nov 3

ਫ਼ਿਰੋਜ਼ਪੁਰ  : ਅੱਜ ਆਬਕਾਰੀ ਵਿਭਾਗ (Excise Department) ਨੇ ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ (Indo-Pak Border) 'ਤੇ ਸਥਿਤ ਸਤਲੁਜ ਦਰਿਆ ਦੇ ਇਲਾਕੇ 'ਚ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਦੌਰਾਨ ਸਰਹੱਦੀ ਪਿੰਡਾਂ ਅਲੀ ਕੇ, ਚੰਦੀਵਾਲਾ ਅਤੇ ਹਬੀਬ ਤੋਂ ਨਜਾਇਜ਼ ਸ਼ਰਾਬ (Illicit alcohol) ਸਮੇਤ ਲਾਹਣ ਅਤੇ ਹੋਰ ਸਾਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Also Read : ਖੇਤੀ ਕਾਨੂੰਨ ਵਾਪਿਸ ਲੈਣ ਤੋਂ ਨਾਰਾਜ਼ ਨੇ SC ਪੈਨਲ ਦੇ ਮੈਂਬਰ, CJI ਨੂੰ ਪੱਤਰ ਲਿੱਖ ਕੀਤੀ ਇਹ ਮੰਗ

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਇੰਸਪੈਕਟਰ ਸਤਿੰਦਰ ਮੱਲੀ (Satinder Malli) ਨੇ ਦੱਸਿਆ ਕਿ ਆਬਕਾਰੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਰਿਆ ਦੇ ਇਲਾਕੇ ਵਿੱਚ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ।

Also Read : ਕੇਂਦਰੀ ਕੈਬਨਿਟ ਦੀ ਬੈਠਕ ਅੱਜ, ਖੇਤੀ ਕਾਨੂੰਨੀ ਦੀ ਵਾਪਸੀ 'ਤੇ ਲੱਗ ਸਕਦੀ ਹੈ ਮੋਹਰ !

ਇਸ ਗੁਪਤ ਸੂਚਨਾ ਦੇ ਆਧਾਰ 'ਤੇ ਆਬਕਾਰੀ ਵਿਭਾਗ  (Excise Department) ਦੀ ਟੀਮ ਨੇ ਛਾਪਾ ਮਾਰ ਕੇ 24 ਹਜ਼ਾਰ ਲੀਟਰ ਲਾਹਣ, 1900 ਬੋਤਲਾਂ ਨਾਜਾਇਜ਼ ਸ਼ਰਾਬ, 13 ਤਰਪਾਲਾਂ, ਰਬੜ ਨਾਲ ਭਰੀਆਂ 13 ਟਿਊਬਾਂ, 4 ਖਾਲੀ ਟਿਊਬਾਂ, 4 ਐਲੂਮੀਨੀਅਮ ਦੇ ਡਰੰਮ ਅਤੇ ਇਕ ਡਿਸਟਿਲਰੀ ਬਣਾਉਣ ਵਾਲੀ ਲਾਹਣ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਨੂੰ ਦੇਖ ਕੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਉਥੋਂ ਭੱਜ ਗਏ ਅਤੇ ਉਥੇ ਮੌਜੂਦ ਲਾਹਣ ਅਤੇ ਨਾਜਾਇਜ਼ ਸ਼ਰਾਬ (Illicit alcohol) ਨੂੰ ਨਸ਼ਟ ਕਰ ਦਿੱਤਾ।

In The Market