LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਿਸਟ੍ਰਿਕਟ ਬਿਊਰੋ ਆਫ ਇੰਪਲੀਮਐੰਟ ਦੇਵੇਗਾ 10 ਦਿਨ ਦੀ ਟ੍ਰੇਨਿੰਗ, ਇਸ ਲਿੰਕ 'ਤੇ ਕਰੋ ਰਜਿਸਟਰ

1212121111

ਮੋਹਾਲੀ -ਡਿਸਟ੍ਰਿਕਟ ਬਿਊਰੋ ਆਫ ਐਂਪਲਾਇਮੈਂਟ ਐਂਡ ਇੰਟਰਪ੍ਰਾਈਜ਼ਿਜ਼ ਅੰਮ੍ਰਿਤਸਰ ਵਲੋਂ ਨੌਜਵਾਨਾਂ ਨੂੰ ਨੂੰ ਬੀ.ਪੀ.ਓ. ਸੈਕਟਰ ਲਈ ਟ੍ਰੇਂਡ ਕੀਤਾ ਜਾਵੇਗਾ। ਇਸ ਪ੍ਰੋਗਰਾਮ ਤਓਂ ਬਾਅਦ ਬਿਊਰੋ ਦਫਤਰ ਨੌਜਵਾਨਾਂ ਨੂੰ ਚੰਡੀਗੜ੍ਹ ਅਤੇ ਮੋਹਾਲੀ ਵਿਚ ਬੀ.ਪੀ.ਓ. ਸੈਕਟਰ ਵਿਚ ਜੌਬ ਵੀ ਦਿਵਾਏਗਾ। ਪਰ ਇਸ ਲਈ ਤੁਹਾਨੂੰ ਜਾਰੀ ਲਿੰਕ http://bit.ly/3o2qhPI 'ਤੇ ਗੂਗਲ ਫਾਰਮ ਭਰ ਕੇ ਰਜਿਸਟਰ ਕਰਵਾਉਣਾ ਹੋਵੇਗਾ।
ਡਿਸਟ੍ਰਿਕਟ ਬਿਊਰੋ ਆਫ ਇੰਪਲੀਮੈਂਟ ਦੇ ਕੌਂਸਲਰ ਗੌਰਵ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਚੰਡੀਗੜ੍ਹ ਅਤੇ ਮੋਹਾਲੀ ਵਿਚ ਬੀ.ਪੀ.ਓ. ਸੈਕਟਰ ਵਿਚ ਕਈ ਕੰਪਨੀਆਂ ਸੰਪਰਕ ਵਿਚ ਹਨ। ਜੋ ਨੌਜਵਾਨਾਂ, ਖਾਸ ਕਰਕੇ ਫ੍ਰੈਸ਼ਰਸ ਨੂੰ ਜੌਬ ਆਫਰ ਕਰ ਰਹੀਆਂ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਨੌਜਵਾਨਾਂ ਦੇ ਰਜਿਸਟ੍ਰੇਸ਼ਨ ਤੋਂ ਬਾਅਦ 10 ਦਿਨ ਦੀ ਟ੍ਰੇਨਿੰਗ ਪ੍ਰੋਗਰਾਮ ਦੀ ਤਾਰੀਕ ਜਾਰੀ ਕੀਤੀ ਜਾਵੇਗੀ। 40-40 ਨੌਜਵਾਨਾਂ ਦਾ ਬੈਚ ਬਣਾ ਟ੍ਰੇਨਿੰਗ ਦਿੱਤੀ ਜਾਵੇਗੀ। ਜੋ ਅੰਮ੍ਰਿਤਸਰ ਦੇ ਡੀ.ਸੀ. ਦਫਤਰ ਵਿਚ ਹੀ ਹੋਵੇਗੀ। ਇਸ ਤੋਂ ਬਾਅਦ ਨੌਜਵਾਨਾਂ ਨੂੰ ਬੀ.ਪੀ.ਓ. ਸੈਕਟਰ ਵਿਚ ਇੰਟਰਵਿਊ ਲਈ ਭੇਜਿਆ ਜਾਵੇਗਾ। ਅਤੇ ਇੰਟਰਵਿਊ ਵਿਚ ਵੀ ਡਿਸਟ੍ਰਿਕਟ ਬਿਊਰੋ ਨੌਜਵਾਨਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ।
ਗੌਰਵ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਟ੍ਰੇਨਿੰਗ ਤੋਂ ਬਾਅਦ ਨੌਜਵਾਨਾਂ ਨੂੰ ਕਸਟਮਰ ਕੇਅਰ ਐਗਜ਼ੀਕਿਊਟਿਵ ਅਤੇ ਐਸੋਸੀਏਟ ਕਸਟਮਰ ਸਪੋਰਟ ਦੇ ਅਹੁਦੇ 'ਤੇ ਚੁਣਿਆ ਜਾਵੇਗਾ। ਡੋਮੈਸਟਿਕ ਬੀ.ਪੀ.ਓ. ਕੰਪਨੀਆਂ ਵਿਚ ਨੌਜਵਾਨਾਂ ਨੂੰ 12000 ਤੋਂ 15000 ਰੁਪਏ ਤੱਕ ਜੌਬ ਆਫਰ ਦਿੱਤੀ ਜਾਵੇਗੀ। ਜੇਕਰ ਨੌਜਵਾਨਾਂ ਦਾ ਸਿਲੈਕਸ਼ਨ ਇੰਟਰਨੈਸ਼ਨਲ ਬੀ.ਪੀ.ਓ. ਵਿਚ ਹੁੰਦਾ ਹੈ ਤਾਂ ਨੌਜਵਾਨਾਂ ਨੂੰ 25 ਹਜ਼ਾਰ ਰੁਪਏ ਜਾਂ ਇਸ ਤੋਂ ਵੀ ਜ਼ਿਆਦਾ ਦਾ ਜੌਬ ਆਫਰ ਦਿੱਤਾ ਜਾਵੇਗਾ। ਇਹ ਜੌਬ ਚੰਡੀਗੜ੍ਹ ਅਤੇ ਮੋਹਾਲੀ ਵਿਚ ਮੁਹੱਈਆ ਹੈ।
ਗੌਰਵ ਕੁਮਾਰ ਨੇ ਜਾਣਕਾਰੀ ਦਿੱਤੀ ਕਿ 12ਵੀਂ ਪਾਸ ਨੌਜਵਾਨ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਇਸ ਸ਼ਾਰਟ ਟਰਮ ਟ੍ਰੇਨਿੰਗ ਪ੍ਰੋਗਰਾਮ ਲਈ ਰਜਿਸਟਰ ਕਰ ਸਕਦੇ ਹਨ। ਖਾਸ ਗੱਲ ਹੈ ਕਿ ਇਹ ਟ੍ਰੇਨਿੰਗ ਅਤੇ ਜੌਬ ਲੜਕੇ ਤੇ ਲੜਕੀਆਂ ਦੋਵਾਂ ਲਈ ਹੈ। ਇੰਨਾ ਹੀ ਨਹੀਂ ਫ੍ਰੈਸ਼ਰਸ ਵੀ ਇਸ ਵਿਚ ਰਜਿਸਟਰ ਕਰ ਸਕਦੇ ਹਨ।

 

In The Market