LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਕੇਂਦਰ ਦਾ ਪੰਜਾਬ ਸਰਕਾਰ ਨੂੰ ਅਲਰਟ

20d amrita

ਚੰਡੀਗੜ੍ਹ : ਇੰਟੈਲੀਜੈਂਸ ਬਿਊਰੋ (Intelligence Bureau) ਨੇ ਪੰਜਾਬ ਸਰਕਾਰ (Punjab Government) ਨੂੰ ਅਲਰਟ (Alerts) ਜਾਰੀ ਕੀਤਾ ਹੈ।  ਸੂਤਰਾਂ ਮੁਤਾਬਕ ਧਾਰਮਿਕ ਥਾਵਾਂ ਤੇ ਬੇਅਦਬੀ ਕਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਕੇਂਦਰ ਨੇ ਸੂਬੇ ਨੂੰ ਗੁਰਦੁਆਰੇ, ਮੰਦਰਾਂ ਤੇ ਡੇਰਿਆਂ ਦੀ ਸੁਰੱਖਿਆ ਵਧਾਉਣ ਨਿਰਦੇਸ਼ ਦੇ ਦਿੱਤੇ ਹਨ।

Also Read: ਕੈਨੇਡਾ ਨੇ ਫਿਰ ਤੋੜੇ ਰਿਕਾਰਡ, ਨਵੰਬਰ ਮਹੀਨੇ 47,000 ਪ੍ਰਵਾਸੀਆਂ ਦਾ ਸੁਪਨਾ ਕੀਤਾ ਸਾਕਾਰ

ਕੇਂਦਰੀ ਖੁਫੀਆ ਏਜੰਸੀ IB ਨੇ ਇੱਕ ਅਹਿਮ ਅਲਰਟ ਜਾਰੀ ਕੀਤਾ। ਪੰਜਾਬ ਨਾਲ ਜੁੜੇ ਇਸ ਮੁੱਦੇ ਤੋਂ ਬਾਅਦ ਰਾਜਧਾਨੀ ਦਿੱਲੀ ਸਮੇਤ NCR 'ਚ ਸਥਿਤ ਕਈ ਧਾਰਮਿਕ ਸਥਾਨ ਕੁਝ ਸਮਾਜ ਵਿਰੋਧੀ ਅਨਸਰਾਂ/ਅੱਤਵਾਦੀਆਂ ਦੇ ਰਾਡਾਰ 'ਤੇ ਹਨ। ਦਿੱਲੀ ਦਾ ਸਪੈਸ਼ਲ ਸੈੱਲ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਅਲਰਟ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਲਰਟ ਭੇਜਿਆ ਹੈ। ਪੰਜਾਬ ਦੇ ਸਾਰੇ ਧਾਰਮਿਕ ਸਥਾਨਾਂ, ਡੇਰਿਆਂ, ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ 'ਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼। ਸੂਤਰਾਂ ਅਨੁਸਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਧਾਰਮਿਕ ਸਥਾਨ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ। 

Also Read: ਪਾਕਿਸਤਾਨੀ ਕਿਸ਼ਤੀ 'ਚੋਂ 400 ਕਰੋੜ ਦੀ ਹੈਰੋਇਨ ਬਰਾਮਦ, 6 ਗ੍ਰਿਫਤਾਰ

ਪੰਜਾਬ ਵਿੱਚ ਦੰਗੇ ਭੜਕਾਉਣ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਲਈ ਕਿਸੇ ਵੀ ਧਾਰਮਿਕ ਸਥਾਨ 'ਤੇ ਬੇਅਦਬੀ ਜਾਂ ਹੋਰ ਘਟਨਾ ਕਰਕੇ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਇਸ ਕਾਰਨ ਕੇਂਦਰ ਸਰਕਾਰ ਵੱਲੋਂ ਪੰਜਾਬ ਪੁਲੀਸ ਨੂੰ ਸੁਰੱਖਿਆ ਵਧਾਉਣ ਅਤੇ ਸਾਰੇ ਧਾਰਮਿਕ ਸਥਾਨਾਂ ’ਤੇ ਨਜ਼ਰ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

In The Market