LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ ਨੇ ਫਿਰ ਤੋੜੇ ਰਿਕਾਰਡ, ਨਵੰਬਰ ਮਹੀਨੇ 47,000 ਪ੍ਰਵਾਸੀਆਂ ਦਾ ਸੁਪਨਾ ਕੀਤਾ ਸਾਕਾਰ

20d canada

ਓਟਾਵਾ- ਕੈਨੇਡਾ ਨੇ ਨਵੰਬਰ ਵਿਚ 47,000 ਤੋਂ ਵੱਧ ਨਵੇਂ ਸਥਾਈ ਨਿਵਾਸੀਆਂ ਨੂੰ ਆਪਣੇ ਦੇਸ਼ ਵਿਚ ਆਸਰਾ ਦਿੱਤਾ ਹੈ। ਇਹ ਇੱਕ ਆਧੁਨਿਕ ਯੁੱਗ ਦਾ ਰਿਕਾਰਡ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਕੈਨੇਡਾ ਨੇ ਰਿਕਾਰਡ ਤੋੜਿਆ ਹੈ।

Also Read: ਪਾਕਿਸਤਾਨੀ ਕਿਸ਼ਤੀ 'ਚੋਂ 400 ਕਰੋੜ ਦੀ ਹੈਰੋਇਨ ਬਰਾਮਦ, 6 ਗ੍ਰਿਫਤਾਰ

IRCC ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਕੈਨੇਡਾ ਹੁਣ ਇਸ ਸਾਲ ਦੇ ਪਹਿਲੇ ਗਿਆਰਾਂ ਮਹੀਨਿਆਂ ਵਿੱਚ 361,000 ਤੋਂ ਵੱਧ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਿਚ ਸਥਾਈ ਨਿਵਾਸ ਦਿੱਤਾ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਹਰ ਇੱਕ ਵਿੱਚ 45,000 ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਵਿਚ ਸ਼ਰਣ ਦਿੱਤੀ ਗਈ। ਅਜਿਹਾ ਲੱਗਦਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ਆਪਣੇ 401,000 ਪ੍ਰਵਾਸੀਆਂ ਦੇ ਟੀਚੇ ਨੂੰ ਪ੍ਰਾਪਤ ਕਰ ਲਵੇਗਾ। ਓਮੀਕਰੋਨ ਵੇਰੀਐਂਟ ਵਿਚ ਵਾਧਾ ਅਜਿਹੇ ਯਤਨਾਂ ਨੂੰ ਗੁੰਝਲਦਾਰ ਬਣਾ ਸਕਦਾ ਹੈ। IRCC ਮੁਤਾਬਕ ਕੈਨੇਡਾ ਵਿੱਚ ਰਹਿਣ ਵਾਲਿਆਂ ਨੂੰ ਸਥਾਈ ਨਿਵਾਸ ਵਿੱਚ ਤਬਦੀਲ ਕਰਨ 'ਤੇ ਧਿਆਨ ਦਿੱਤੇ ਜਾਣ ਨਾਲ, ਵਿਭਾਗ ਨੂੰ ਅਜੇ ਵੀ ਆਪਣਾ ਟੀਚਾ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ।

ਇਹ ਕਾਰਵਾਈ ਉਦੋਂ ਕੀਤੀ ਜਾ ਰਹੀ ਹੈ ਜਦੋਂ ਦੁਨੀਆ ਭਰ ਦੇ ਪ੍ਰਵਾਸੀ ਆਪਣੀ ਕਾਨੂੰਨੀ ਸਥਿਤੀ ਨੂੰ ਅਧਿਕਾਰਤ ਤੌਰ 'ਤੇ ਕੈਨੇਡਾ ਵਿਚ ਸਥਾਈ ਨਿਵਾਸ ਵਿਚ ਬਦਲਣਾ ਚਾਹੁੰਦੇ ਹਨ। ਮਹਾਂਮਾਰੀ ਦੌਰਾਨ ਕੈਨੇਡਾ ਨੇ ਦੇਸ਼ ਵਿੱਚ ਰਹਿਣ ਵਾਲਿਆਂ ਨੂੰ ਅਸਥਾਈ ਨਿਵਾਸੀਆਂ ਤੋਂ ਸਥਾਈ ਨਿਵਾਸ ਵਿੱਚ ਤਬਦੀਲ ਕਰਨ 'ਤੇ ਧਿਆਨ ਦਿੱਤਾ ਹੈ। ਇਸ ਨੀਤੀ ਦਾ ਤਰਕ ਇਹ ਹੈ ਕਿ ਕੈਨੇਡਾ ਵਿੱਚ ਸਥਾਈ ਨਿਵਾਸ ਦੀ ਪ੍ਰਕਿਰਿਆ ਦੌਰਾਨ ਕੋਵਿਡ-ਸਬੰਧਤ ਰੁਕਾਵਟਾਂ ਦਰਪੇਸ਼ ਆਉਣ ਦੀ ਸੰਭਾਵਨਾ ਘੱਟ ਹੈ।

Also Read: ਭਾਰਤੀ ਰੇਲਵੇ ਦਾ ਵੱਡਾ ਐਲਾਨ, ਫਰਵਰੀ ਤੱਕ ਰੱਦ ਰਹਿਣਗੀਆਂ ਇਹ 62 ਟਰੇਨਾਂ, ਚੈੱਕ ਕਰੋ ਲਿਸਟ

ਕੋਵਿਡ ਤੋਂ ਪਹਿਲਾਂ ਕੈਨੇਡਾ ਵਿੱਚ ਹਰ ਮਹੀਨੇ 25,000 ਤੋਂ 35,000 ਪ੍ਰਵਾਸੀ ਆਉਂਦੇ ਸਨ। ਇਸ ਸਾਲ ਵੀ ਕੈਨੇਡਾ ਵਿਚ ਪ੍ਰਵਾਸ ਦੀ ਦਰ ਜੂਨ ਤੱਕ ਹੌਲੀ ਰਹੀ। ਪਰ ਸਤੰਬਰ ਤੋਂ ਬਾਅਦ ਲਗਾਤਾਰ 45000 ਤੋਂ ਵਧੇਰੇ ਪ੍ਰਵਾਸੀਆਂ ਨੇ ਕੈਨੇਡਾ ਵਿਚ ਸਥਾਈ ਪ੍ਰਵਾਸ ਹਾਸਲ ਕੀਤਾ ਹੈ। ਕੈਨੇਡਾ ਨੇ 2019 ਵਿਚ 340,000 ਤੋਂ ਵਧ ਪ੍ਰਵਾਸੀਆਂ ਨੂੰ ਸਥਾਈ ਨਿਵਾਸ ਪ੍ਰਦਾਨ ਕੀਤਾ ਜਦਕਿ ਮਹਾਂਮਾਰੀ ਦੌਰਾਨ 2020 ਵਿਚ 1,84,000 ਪ੍ਰਵਾਸੀਆਂ ਨੂੰ ਹੀ ਕੈਨੇਡਾ ਵਿਚ ਸਥਾਈ ਪ੍ਰਵਾਸ ਮਿਲਿਆ ਤੇ ਇਸ ਸਾਲ 2021 ਵਿਚ ਘੱਟੋ-ਘੱਟ 401,000 ਦਾ ਰਿਕਾਰਡ ਟੁੱਟਣ ਦੀ ਆਸ ਬੱਝੀ ਹੈ।

In The Market