LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਬਲਾਸਟ ਮਾਮਲੇ 'ਤੇ ਡੀ.ਜੀ.ਪੀ. ਚਟੋਪਾਧਿਆਏ ਨੇ ਕੀਤੇ ਕਈ ਖੁਲਾਸੇ

25d 11

ਲੁਧਿਆਣਾ:  ਪੰਜਾਬ ਦੇ ਨਵੇਂ ਡੀ.ਜੀ.ਪੀ. ਚਟੋਪਾਧਿਆਏ (New DGP of Punjab Chattopadhyaya) ਵਲੋਂ ਲੁਧਿਆਣਾ ਕੋਰਟ ਕੰਪਲੈਕਸ (Ludhiana Court Complex) ਬੰਬ ਧਮਾਕੇ (Bomb blast) ਦੇ ਮਾਮਲੇ ਵਿਚ ਪ੍ਰੈੱਸ ਕਾਨਫਰੰਸ (Press conference) ਕੀਤੀ ਗਈ। ਜਿਸ ਵਿਚ ਉਨ੍ਹਾਂ ਨੇ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਲੁਧਿਆਣਾ ਵਰਗੀ ਕੋਈ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਪੂਰੀ ਚੌਕਸੀ ਵਰਤ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਨਜ਼ਰ ਆਵੇ ਤਾਂ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ (Assembly elections in Punjab) 2022 ਨੇੜੇ ਆ ਰਹੀਆਂ ਹਨ ਅਤੇ ਇਹ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਈਆਂ ਜਾਣਗੀਆਂ। Also Read : ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਕੀਲਾਂ ਨੂੰ ਕੀਤੀ ਅਪੀਲ, ਆਮ ਆਦਮੀ ਪਾਰਟੀ ਵਿਚ ਹੋਵੋ ਸ਼ਾਮਲ


ਲੁਧਿਆਣਾ ਬੰਬ ਧਮਾਕੇ ਵਿਚ ਮਾਰੇ ਗਏ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਬਾਰੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਗਗਨਦੀਪ ਦੇ ਲਿੰਕ ਨਸ਼ਾ ਤਸਕਰਾਂ ਅਤੇ ਦਹਿਸ਼ਤਗਰਦਾਂ ਨਾਲ ਸਨ ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰ ਵੀ ਉਸ ਦੇ ਲਿੰਕ ਸਨ। ਡੀ.ਜੀ.ਪੀ. ਚਟੋਪਾਧਿਆਏ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਇਸ ਮਾਮਲੇ ਨੂੰ 24 ਘੰਟਿਆਂ ਅੰਦਰ ਹੀ ਟਰੇਸ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਜਿਸ ਵੇਲੇ ਲੁਧਿਆਣਾ ਕੋਰਟ ਵਿਚ ਬੰਬ ਨੂੰ ਪਲਾਂਟ ਕਰ ਰਿਹਾ ਸੀ ਤਾਂ ਉਸ ਵੇਲੇ ਧਮਾਕਾ ਹੋ ਗਿਆ, ਜਿਸ ਕਾਰਣ ਗਗਨਦੀਪ ਵੀ ਇਸ ਘਟਨਾ ਵਿਚ ਮਾਰਿਆ ਗਿਆ। Also Read : ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ BSF ਨੇ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ

ਦੱਸਣਯੋਗ ਹੈ ਕਿ ਲੁਧਿਆਣਾ ਦੇ ਅਦਾਲਤੀ ਕੰਪਲੈਕਸ 'ਚ ਬੀਤੇ ਦਿਨ ਹੋਏ ਬੰਬ ਧਮਾਕੇ ਵਿਚ ਸ਼ਾਮਲ ਪੰਜਾਬ ਪੁਲਿਸ ਦਾ ਬਰਖਾਸਤ ਮੁਲਾਜ਼ਮ ਗਗਨਦੀਪ ਨੂੰ ਕੁਝ ਸਮਾਂ ਪਹਿਲਾਂ ਐੱਸ. ਟੀ. ਐੱਫ. ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਤਹਿਤ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਕੀਤੀ ਸੀ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇਕ ਸਿਮ ਅਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਸੀ। ਮਿ੍ਤਕ ਦੀ ਬਾਂਹ 'ਤੇ ਇਕ ਟੈਟੂ ਵੀ ਬਣਿਆ ਹੋਇਆ ਸੀ, ਜੋ ਉਸ ਦੀ ਸ਼ਨਾਖ਼ਤ ਕਰਨ 'ਚ ਸਹਾਇਕ ਹੋਇਆ। ਐੱਸ. ਟੀ. ਐੱਫ਼ ਦੀ ਪੁਲਿਸ ਨੇ 11 ਅਗਸਤ, 2019 ਨੂੰ ਉਕਤ ਗਗਨਦੀਪ ਸਿੰਘ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਸੀ ਅਤੇ ਉਸ ਵੇਲੇ ਉਹ ਖੰਨਾ ਦੇ ਸਦਰ ਪੁਲਿਸ ਥਾਣੇ 'ਚ ਬਤੌਰ ਮੁਨਸ਼ੀ ਤਾਇਨਾਤ ਸੀ, ਕੁਝ ਸਮਾਂ ਪਹਿਲਾਂ ਹੀ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਉਸ ਦੇ ਕੇਸ ਦੀ ਸੁਣਵਾਈ ਸੀ ਜਿਸ ਦੀ ਅਗਲੀ ਪੇਸ਼ੀ 12 ਫਰਵਰੀ ਤੱਕ ਮੁਲਤਵੀ ਕੀਤੀ ਗਈ ਸੀ।

In The Market