LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੋਣ ਜ਼ਾਬਤੇ ਕਾਰਨ ਰੁਕਿਆ ਸੀ ਡੇਰਾ ਬੱਲਾਂ ਪ੍ਰਾਜੈਕਟ ਦਾ ਕੰਮ, ਗ੍ਰਾਂਟ ਲਈ ਮੁੜ ਹੋਵੇਗਾ ਪ੍ਰੋਸੈੱਸ

13a ballan

ਜਲੰਧਰ- ਡੇਰਾ ਸੱਚਖੰਡ ਬੱਲਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਐਨ ਕੇਂਦਰ ਬਣਾਉਣ ਲਈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਾਰੀ ਕੀਤੀ ਗਈ 25 ਕਰੋੜ ਰੁਪਏ ਦੀ ਰਾਸ਼ੀ ਜਲੰਧਰ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਖਾਤੇ ਵਿੱਚ ਵਾਪਸ ਭੇਜ ਦਿੱਤੀ ਗਈ ਹੈ। ਸਰਕਾਰ ਨੇ ਡੇਰਾ ਬੱਲਾਂ ਵਿੱਚ ਪ੍ਰਾਜੈਕਟ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਕਮੇਟੀ ਰਾਹੀਂ ਤਿਆਰ ਕਰਨਾ ਸੀ, ਜਿਸ ਦੀ ਜ਼ਿੰਮੇਵਾਰੀ ਸੈਰ ਸਪਾਟਾ ਵਿਭਾਗ ਕੋਲ ਸੀ।

Also Read: ਅਮਰੀਕਾ ਦੇ ਬਰੁਕਲਿਨ ਸਬ ਵੇ ਸਟੇਸ਼ਨ 'ਤੇ ਚੱਲੀਆਂ ਗੋਲੀਆਂ ; ਬੰਬ ਬਰਾਮਦ, 13 ਲੋਕ ਜ਼ਖਮੀ

ਜਦੋਂ ਚੋਣ ਜ਼ਾਬਤਾ ਲੱਗਾ ਤਾਂ ਸਾਰੀ ਕਾਰਵਾਈ ਠੱਪ ਹੋ ਗਈ। ਜਦੋਂ ਸਰਕਾਰ ਬਦਲੀ ਤਾਂ ਸੈਰ ਸਪਾਟਾ ਵਿਭਾਗ ਨੇ ਇਸ ਪ੍ਰਾਜੈਕਟ ’ਤੇ ਕੰਮ ਨਹੀਂ ਕੀਤਾ ਅਤੇ ਹੁਣ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਨਾਲ ਗ੍ਰਾਂਟ ਲੈਪਸ ਹੋ ਗਈ ਹੈ। ਇਸ ਸਬੰਧੀ 11 ਅਪਰੈਲ ਨੂੰ ਡਿਪਟੀ ਅਰਥ ਅਤੇ ਡੇਟਾ ਐਡਵਾਈਜ਼ਰ ਜਲੰਧਰ ਵੱਲੋਂ ਡਾਇਰੈਕਟਰ ਪਲੈਨਿੰਗ ਵਿਭਾਗ ਚੰਡੀਗੜ੍ਹ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਦੂਸਰਾ, ਸੈਰ ਸਪਾਟਾ ਵਿਭਾਗ ਨੇ ਆਪਣੇ ਬੈਂਕ ਖਾਤੇ ਦਾ ਵੇਰਵਾ ਸਾਂਝਾ ਨਹੀਂ ਕੀਤਾ ਜਿਸ ਵਿੱਚ ਇਹ ਰਕਮ ਜਮ੍ਹਾ ਕੀਤੀ ਜਾਣੀ ਸੀ। ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਸਾਰੇ ਜ਼ਿਲ੍ਹਿਆਂ ਵਿੱਚ ਵਿਕਾਸ ਕਾਰਜ ਚੱਲ ਰਹੇ ਸਨ, ਇਸ ਦਾ ਪੈਸਾ ਪਹਿਲਾਂ ਸਬੰਧਤ ਡੀਸੀ ਦਫ਼ਤਰ ਵਿੱਚ ਆਉਂਦਾ ਸੀ, ਫਿਰ ਇਸ ਨੂੰ ਪ੍ਰਾਜੈਕਟ ਦੇ ਨਿਰਮਾਤਾ ਵਿਭਾਗ ਨੂੰ ਜਾਰੀ ਕੀਤਾ ਜਾਂਦਾ ਸੀ। ਇਸ ਪ੍ਰਕਿਰਿਆ ਤਹਿਤ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੇ ਖਾਤੇ 'ਚ ਕੁੱਲ 135 ਕਰੋੜ ਰੁਪਏ ਦੀ ਗ੍ਰਾਂਟ ਭੇਜੀ ਗਈ ਸੀ, ਜਿਸ 'ਤੇ ਬੈਂਕ ਤੋਂ ਕਰੀਬ 40 ਲੱਖ ਰੁਪਏ ਦਾ ਵਿਆਜ ਵੀ ਮਿਲਿਆ ਸੀ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ 25 ਕਰੋੜ ਰੁਪਏ ਵਾਪਸ ਭੇਜਦੇ ਹੋਏ ਵਿਆਜ ਦਾ ਪੈਸਾ ਵੀ ਵਾਪਸ ਸਰਕਾਰੀ ਖਾਤੇ 'ਚ ਵਾਪਸ ਭੇਜ ਦਿੱਤਾ ਹੈ।

Also Read: 9 IPS ਅਧਿਕਾਰੀਆਂ ਦਾ ਹੋਏ ਤਬਾਦਲੇ

ਗ੍ਰਾਂਟ ਲਈ ਦੁਬਾਰਾ ਹੋਵੇਗਾ ਪ੍ਰੋਸੈੱਸ
ਚੋਣਾਂ ਵਿੱਚ ਜਿੰਨੀ ਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾ ਸੱਚਖੰਡ ਬੱਲਾਂ ਵਿੱਚ ਗਏ, ਆਮ ਆਦਮੀ ਪਾਰਟੀ ਦੇ ਆਗੂ ਵੀ ਉਨ੍ਹਾਂ ਦੇ ਨਾਲ ਗਏ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੱਥਾ ਟੇਕਣ ਲਈ ਕਈ ਵਾਰ ਡੇਰਾ ਸੱਚਖੰਡ ਬੱਲਾਂ ਪੁੱਜੇ। ਹੁਣ ਆਉਣ ਵਾਲੇ ਦਿਨਾਂ ਵਿੱਚ ਲੋਕਲ ਬਾਡੀ ਦੀਆਂ ਚੋਣਾਂ ਹਨ ਅਤੇ ਆਮ ਆਦਮੀ ਪਾਰਟੀ ਲਈ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਬਾਣੀ ਦਾ ਅਧਿਐਨ ਕੇਂਦਰ ਦੇ ਪ੍ਰੋਜੈਕਟ ਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਹੁਣ ਪਿਛਲੀ ਸਰਕਾਰ 'ਚ ਜੋ ਪੈਸਾ ਜਾਰੀ ਹੋਇਆ ਸੀ, ਉਸ ਨੂੰ ਜਾਰੀ ਕਰਨ ਲਈ ਮੁੜ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਮੋਹਰ ਲਗਾਈ ਜਾਵੇਗੀ। ਦੂਜੇ ਪਾਸੇ ਜਿਹੜੇ ਕੰਮ ਸ਼ੁਰੂ ਕੀਤੇ ਗਏ ਹਨ, ਉਨ੍ਹਾਂ ਦੀਆਂ ਗ੍ਰਾਂਟਾਂ ਨੂੰ ਵਾਪਸ ਭੇਜਣ ਦਾ ਸਮਾਂ ਨਹੀਂ ਦਿੱਤਾ ਗਿਆ ਹੈ। ਇਹ ਕੰਮ ਚੱਲਦੇ ਰਹਿਣਗੇ।

In The Market