LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ ਦੇ ਬਰੁਕਲਿਨ ਸਬ ਵੇ ਸਟੇਸ਼ਨ 'ਤੇ ਚੱਲੀਆਂ ਗੋਲੀਆਂ ; ਬੰਬ ਬਰਾਮਦ, 13 ਲੋਕ ਜ਼ਖਮੀ

sab way station

ਨਿਊਯਾਰਕ : ਅਮਰੀਕਾ ਦੇ ਬਰੁਕਲਿਨ ਸ਼ਹਿਰ ਦੇ ਸਬਵੇ ਸ‍ਟੇਸ਼ਨ (ਬਰੁਕਲਿਨ ਸਬਵੇਅ ਸਟੇਸ਼ਨ) 'ਤੇ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਸਥਾਨਿਕ ਮੀਡੀਆ ਦੀ ਰਿਪੋਰਟ ਮੁਤਾਬਕ, ਘਟਨਾ ਕਾਰਣ ਸ‍ਟੇਸ਼ਨ 'ਤੇ ਦਹਿਸ਼ਤ ਪੱਸਰ ਗਈ। ਪ੍ਰਬੰਧਕਾਂ ਵਲੋਂ ਕਿਹਾ ਗਿਆ ਸੀ ਕਿ ਯੂਯੌਕ ਸਿਟੀ ਦੇ ਇਸ ਸਬਵੇ ਸ‍ਟੇਸ਼ਨ ਉੱਤੇ ਗੋਲੀਬਾਰੀ ਦੀ ਘਟਨਾ ਕਾਰਣ ਘੱਟੋ ਘੱਟ 13 ਲੋਕ ਜ਼ਖਮੀ ਹੋਏ ਹਨ। ਸਟੇਸ਼ਨ 'ਤੇ ਜ਼ਖਮੀਆਂ ਦਾ ਖੂਨ-ਖੂਨ ਹੈ। ਨਿਊਯਾਰਕ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 8-27 ਵਜੇ ਪੁਲਿਸ ਨੂੰ ਇਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਸਬ ਵੇ 'ਤੇ ਗੋਲੀ ਮਾਰੇ ਜਾਣ ਬਾਰੇ ਜਾਣਕਾਰੀ ਦਿੱਤੀ। ਲੋਕਾਂ ਵਲੋਂ ਟਵੀਟ ਕੀਤੀਆਂ ਗਈਆਂ ਤਸਵੀਰਾਂ ਵਿਚ ਯਾਤਰੀਆਂ ਦੇ ਕੱਪੜਿਆਂ ਨੂੰ ਖੂਨ ਲੱਗਾ ਹੋਇਆ ਦਿਖਾਇਆ ਗਿਆ। ਉਹ ਮੈਟਰੋ ਸਟੇਸ਼ਨ 'ਤੇ ਲੇਟੇ ਹੋਏ ਨਜ਼ਰ ਆ ਰਹੇ ਹਨ। ਕੁਝ ਹੋਰ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਹਮਲੇ ਦੀ ਥਾਂ 'ਤੇ ਧਮਾਕਾਖੇਜ਼ ਸਮੱਗਰੀ ਵੀ ਮਿਲੀ ਹੈ। ਘਟਨਾ ਸਵੇਰ ਦੇ ਸਮੇਂ ਵਾਪਰੀ ਹੈ। ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਟਵੀਟ ਕਰਕੇ ਲੋਕਾਂ ਨੂੰ ਕਿਹਾ ਹੈ ਕਿ ਜਾਂਚ ਕਾਰਣ ਬਰੁਕਲਿਨ ਵਿਚ 36 ਸਟ੍ਰੀਟ ਅਤੇ 4th ਐਵੇਨਿਊ ਖੇਤਰ ਵਿਚ ਜਾਣ ਤੋਂ ਬਚੋ। ਇਕ ਟਵਿੱਟਰ ਯੂਜ਼ਰ ਨੇ ਸਬ ਵੇਅ ਦਾ ਵੀਡੀਓ ਟਵੀਟ ਕੀਤਾ ਹੈ ਜਿੱਥੇ ਗੋਲੀਬਾਰੀ ਹੋਈ। ਵੀਡੀਓ ਵਿਚ ਧੂੰਆਂ ਉਠਦਾ ਦੇਖਿਆ ਜਾ ਸਕਦਾ ਹੈ। ਉਥੇ ਕੁਝ ਸੜਦਾ ਹੋਇਆ ਨਜ਼ਰ ਆ ਰਿਹਾ ਹੈ।


ਪ੍ਰਸ਼ਾਸਨ ਵਲੋਂ ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਅੱਤਵਾਦੀ ਹਮਲਾ ਸੀ ਜਾਂ ਨਹੀਂ। ਸੋਸ਼ਲ ਮੀਡੀਆ 'ਤੇ ਆਈਆਂ ਕੁਝ ਫੋਟੋ ਵਿਚ ਬਰੁਕਲਿਨ ਸਬ ਵੇ ਵਿਚ ਮੈਟਰੋ ਕੋਚ ਦੇ ਫਰਸ਼ 'ਤੇ ਖੂਨ ਦੇਖਿਆ ਜਾ ਸਕਦਾ ਹੈ। ਕਈ ਟਵਿੱਟਰ ਯੂਜ਼ਰਸ ਨੇ ਸ਼ੱਕ ਜਤਾਇਆ ਹੈ ਕਿ ਇਹ ਅੱਤਵਾਦੀ ਹਮਲਾ ਹੋ ਸਕਦਾ ਹੈ। ਐੱਨ.ਵਾਈ. 1 ਮੁਤਾਬਕ ਸ਼ੱਕੀ ਨੇ ਉਸਾਰੀ ਵਰਕਰ ਦਾ ਪਹਿਰਾਵਾ ਪਹਿਨਿਆ ਹੋਇਆ ਸੀ ਅਤੇ ਗੈਸ ਮਾਸਕ ਲਗਾਇਆ ਸੀ।

In The Market