LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਿਪਟੀ CM ਰੰਧਾਵਾ ਦਾ ਕੈਪਟਨ ਬਾਰੇ ਵੱਡਾ ਬਿਆਨ, ਕਿਹਾ-'ਜਿਸ ਥਾਲੀ 'ਚ ਖਾਧਾ, ਉਸੇ 'ਚ ਕਰ ਰਹੇ ਛੇਕ'

21n3

ਗੁਰਦਾਸਪੁਰ (ਭੋਪਾਲ ਸਿੰਘ)- ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੂੰ ਅਸੀਂ ਘਰ ਵਿਚੋਂ ਕੱਢ ਦਿੱਤਾ ਹੈ। ਹੁਣ ਉਹ ਕਿਸੇ ਪਾਰਟੀ ਵਿਚ ਜਾਕੇ ਅਪਨਾ ਘਰ ਵਸਾਉਂਦੇ ਰਹਿਣ ਸਾਡਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਕਹਿਣਾ ਹੈ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਦਾ, ਜੋ ਗੁਰਦਾਸਪੁਰ ਵਿਚ ਅੰਗਹੀਣਾਂ ਨੂੰ ਸਹੂਲਤਾਂ ਦੇਣ ਦੇ ਲਈ ਲਗਾਏ ਗਏ ਕੈਂਪ ਵਿਚ ਪਹੁੰਚੇ ਹੋਏ ਸਨ।

Also Read: ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੁਲਤਵੀ, ਰਾਜੇਵਾਲ ਬੋਲੇ- 'ਅਜੇ ਪ੍ਰੋਗਰਾਮ 'ਚ ਕੋਈ ਬਦਲਾਅ ਨਹੀਂ'

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ  ਕੈਪਟਨ ਅਮਰਿੰਦਰ ਸਿੰਘ ਵਲੋਂ ਭਾਜਪਾ (BJP) ਦੇ ਨਾਲ ਚੋਣ ਲੜਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਸਨੂੰ ਅਸੀਂ ਘਰ ਵਿਚੋਂ ਹੀ ਕੱਢ ਦਿੱਤਾ ਹੈ, ਉਹ ਹੁਣ ਕਿਸੇ ਵੀ ਪਾਰਟੀ ਵਿਚ ਜਾ ਕੇ ਆਪਣਾ ਘਰ ਵਸਾ ਸਕਦੇ ਹਨ। ਉਨ੍ਹਾਂ ਨਾਲ ਸਾਡਾ ਕੋਈ ਲੇਣ-ਦੇਣ ਨਹੀਂ ਹੈ। ਅਸੀਂ ਉਨ੍ਹਾਂ ਨੂੰ ਆਪਣੀ ਪਾਰਟੀ ਵਿਚੋਂ ਕੱਢ ਦਿੱਤਾ ਹੈ, ਹੁਣ ਉਹ ਜੋ ਮਰਜ਼ੀ ਕਰਨ। ਪਰ ਓਥੇ ਹੀ ਉਨ੍ਹਾਂ ਕਿਹਾ  ਕਿ ਬਦਕਿਸ੍ਮਤੀ ਇਹ ਹੈ ਕਿ ਜਿਸ ਪਾਰਟੀ ਵਿਚ ਏਨੀ ਦੇਰ ਰਾਜ ਭਾਗ ਭੋਗਿਆ, ਮਾਨ ਸਮ੍ਮਾਨ ਲਿਆ, ਜਿਸ ਥਾਲੀ ਵਿਚ ਇੰਨੀ ਦੇਰ ਖਾਧਾ, ਹੁਣ ਉਸੇ ਥਾਲੀ ਵਿਚ ਹੀ ਛੇਕ ਕਰ ਰਹੇ ਹਨ। ਇਹ ਸ਼ਰਮ ਵਾਲੀ ਗੱਲ ਹੈ। ਓਥੇ ਹੀ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਵਿਰੋਧ ਦੇ ਬਾਰੇ ਪੁੱਛੇ ਗੁਏ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਹੈ ਵਿਰੋਧ ਕਰਨਾ, ਲੇਕਿਨ ਕਾਂਗਰਸ ਪਾਰਟੀ ਦਾ ਕੰਮ ਹੈ ਹਮੇਸ਼ਾ ਕੰਮ ਕਰਨਾ। 

Also Read: ਕਿਸਾਨਾਂ ਖਿਲਾਫ 'ਇਤਰਾਜ਼ਯੋਗ' ਟਵੀਟ ਕਰਨਾ ਕੰਗਨਾ ਨੂੰ ਪਿਆ ਭਾਰੀ, DSGMC ਨੇ ਦਰਜ ਕਰਾਈ FIR

In The Market