LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨਾਂ ਖਿਲਾਫ 'ਇਤਰਾਜ਼ਯੋਗ' ਟਵੀਟ ਕਰਨਾ ਕੰਗਨਾ ਨੂੰ ਪਿਆ ਭਾਰੀ, DSGMC ਨੇ ਦਰਜ ਕਰਾਈ FIR

21n2

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਅਦਾਕਾਰਾ ਕੰਗਨਾ ਰਣੌਤ (Kangana Ranaut) ਖਿਲਾਫ ਮਾਮਲਾ ਦਰਜ ਕਰਵਾ ਕੇ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਕੰਗਨਾ ਨੂੰ ਕੇਂਦਰ ਦੇ ਖੇਤੀ ਕਾਨੂੰਨਾਂ (Agricultural laws) ਦਾ ਵਿਰੋਧ ਕਰ ਰਹੇ ਕਿਸਾਨਾਂ (Farmers) ਵਿਰੁੱਧ ਇਤਰਾਜ਼ਯੋਗ ਟਵੀਟ ਕਰਨ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਿਹਾ ਗਿਆ ਹੈ ਤੇ ਨਾਲ ਹੀ ਅਦਾਕਾਰਾ ਕੰਗਨਾ ਨੂੰ ਉਨ੍ਹਾਂ ਟਵੀਟਸ ਨੂੰ ਡਿਲੀਟ ਕਰਨ ਲਈ ਕਿਹਾ ਹੈ ਜਿਸ ਵਿਚ ਉਸ ਨੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ।

Also Read: ਪੰਜਾਬ CM ਚੰਨੀ ਨੇ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ’ਤੇ ਜਤਾਇਆ ਦੁੱਖ਼

DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤਾ ਕਿ ਅਸੀਂ ਕੰਗਨਾ ਰਣੌਤ ਨੂੰ ਇਕ ਕਿਸਾਨ ਦੀ ਬਜ਼ੁਰਗ ਮਾਂ ਬਾਰੇ 100 ਰੁਪਏ ਵਿਚ ਉਪਲਬਧ ਹੋਣ ਬਾਰੇ ਇਤਰਾਜ਼ਯੋਗ ਟਵੀਟ ਟਿੱਪਣੀ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਦੇ ਟਵੀਟ ਕਿਸਾਨਾਂ ਦੇ ਵਿਰੋਧ ਨੂੰ ਦੇਸ਼ ਵਿਰੋਧੀ ਦੱਸਦੇ ਹਨ। ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾਂ ਦੇ ਵਿਰੋਧ 'ਤੇ ਉਸ ਦੀ ਬੇਤੁਕੀ ਟਿੱਪਣੀ ਲਈ ਉਸ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ ਜਾਵੇ। ਦੱਸਣਯੋਗ ਹੈ ਕਿ ਇਸ ਹਫਤੇ ਦੀ ਸ਼ੁਰੂਆਤ 'ਚ ਕੰਗਨਾ ਨੇ ਕਿਸਾਨ ਅੰਦੋਲਨ 'ਚ ਸ਼ਾਮਲ ਇਕ ਬਜ਼ੁਰਗ ਔਰਤ ਨੂੰ ਦਾਦੀ ਬਿਲਕਿਸ ਬਾਨੋ ਦੱਸਿਆ ਸੀ, ਜੋ ਸ਼ਾਹੀਨ ਬਾਗ ਅੰਦੋਲਨ ਤੋਂ ਮਸ਼ਹੂਰ ਹੋਈ ਸੀ। ਦੋਹਾਂ ਬਜ਼ੁਰਗ ਔਰਤਾਂ ਦੀਆਂ ਤਸਵੀਰਾਂ ਨੂੰ ਰੀਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਹ ਸ਼ਾਹੀਨ ਬਾਗ ਦੀ ਦਾਦੀ ਹੈ ਜੋ 100 ਰੁਪਏ 'ਚ ਪ੍ਰਦਰਸ਼ਨ ਕਰਨ ਲਈ ਉਪਲਬਧ ਹੈ।

Also Read: ਕੈਪਟਨ ਅਮਰਿੰਦਰ ਸਿੰਘ ਨੇ ਇਸ ਹਲਕੇ ਤੋਂ ਚੋਣ ਲੜਣ ਦਾ ਕੀਤਾ ਐਲਾਨ

ਪੋਸਟ ਵਿਚ ਦੋ ਤਸਵੀਰਾਂ ਵੀ ਦਿਖਾਈ ਦੇ ਰਹੀਆਂ ਸਨ, ਇਕ ਸ਼ਾਹੀਨ ਬਾਗ ਵਿਚ ਬੈਠੀ ਬਿਲਕੀਸ ਬਾਨੋ ਦੀ ਜਦੋਂ ਕਿ ਦੂਜੀ ਬਠਿੰਡਾ ਦੀ ਇਕ ਬਜ਼ੁਰਗ ਔਰਤ ਮਹਿੰਦਰ ਕੌਰ ਦੀ, ਜੋ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਸੀ। ਕੰਗਨਾ ਨੇ ਦੋਵਾਂ ਨੂੰ ਇੱਕ ਕਰਾਰ ਦਿੱਤਾ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ ਕਿ ਇਹ ਉਹੀ ਦਾਦੀ ਹੈ ਜਿਸ ਨੂੰ ਟਾਈਮ ਮੈਗਜ਼ੀਨ 'ਚ ਸਭ ਤੋਂ ਤਾਕਤਵਰ ਭਾਰਤੀ ਦੇ ਰੂਪ 'ਚ ਦਿਖਾਇਆ ਗਿਆ ਸੀ ਅਤੇ ਇਹ 100 ਰੁਪਏ 'ਚ ਮਿਲਦੀ ਹੈ। ਸਾਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਲਈ ਬੋਲਣ ਲਈ ਸਾਡੇ ਆਪਣੇ ਕਿਸੇ ਵਿਅਕਤੀ ਦੀ ਜ਼ਰੂਰਤ ਹੈ।

ਹਾਲਾਂਕਿ ਦਾਦੀ ਮੋਹਿੰਦਰ ਕੌਰ ਨੇ ਇਸ 'ਤੇ ਕੰਗਨਾ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ 85 ਸਾਲ ਦੀ ਉਮਰ ਵਿਚ ਵੀ ਪਸ਼ੂਪਾਲਨ ਕਰਦੀ ਹੈ। ਖੇਤੀ ਵੀ ਕਰਦੀ ਹੈ। ਕੰਗਨਾ ਵਰਗੀਆਂ ਸੱਤ ਔਰਤਾਂ ਨੂੰ ਆਪਣੇ ਖੇਤ ਵਿਚ ਮਜ਼ਦੂਰੀ 'ਤੇ ਰੱਖ ਸਕਦੀ ਹੈ।

Also Read: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ

ਕੰਗਨਾ ਵੀ ਉਨ੍ਹਾਂ ਦੇ ਖੇਤ ਵਿਚ ਕੰਮ ਕਰਨਾ ਚਾਹੇ ਤਾਂ ਉਹ ਉਸ ਨੂੰ 100 ਰੁਪਏ ਦਿਹਾੜੀ ਦੇਵੇਗੀ। ਉਹ 100 ਰੁਪਏ ਲੈ ਕੇ ਸੰਘਰਸ਼ ਵਿਚ ਜਾਣ ਵਾਲੀ ਔਰਤ ਨਹੀਂ ਹੈ। ਮੈਂ ਆਪਣੇ ਕਿਸਾਨ ਬੱਚਿਆਂ ਲਈ ਯੂਨੀਅਨ ਦਾ ਝੰਡਾ ਲੈ ਕੇ ਸੜਕ 'ਤੇ ਉੱਤਰੀ ਹਾਂ। ਜੇ ਇਸ ਸੰਘਰਸ਼ ਵਿਚ ਮੇਰੀ ਜਾਨ ਵੀ ਚੱਲੀ ਜਾਵੇ ਤਾਂ ਮੈਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦੀ ਹਾਂ।

In The Market