ਨਵੀਂ ਦਿੱਲੀ : ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਨਾਲ ਭਾਰਤੀ ਬਾਜ਼ਾਰ ‘ਚ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ‘ਚ ਰਾਹਤ ਮਿਲੀ ਹੈ। ਅੱਜ (ਐਤਵਾਰ) ਯਾਨੀ 21 ਨਵੰਬਰ ਨੂੰ ਵੀ ਦੇਸ਼ ਭਰ ਵਿੱਚ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ਸਥਿਰ ਹਨ। ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ (Petrol & Diesel) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ 3 ਨਵੰਬਰ ਨੂੰ ਐਕਸਾਈਜ਼ ਡਿਊਟੀ (Excise duty) ‘ਚ ਕਟੌਤੀ ਕੀਤੇ ਜਾਣ ਤੋਂ ਬਾਅਦ ਰਾਸ਼ਟਰੀ ਪੱਧਰ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ।
Also Read : ਗੌਤਮ ਗੰਭੀਰ ਨੇ ਸਿੱਧੂ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ‘ਪਹਿਲਾਂ ਆਪਣੇ ਬੱਚਿਆਂ ਨੂੰ ਬਾਰਡਰ ‘ਤੇ ਭੇਜੋ’
ਪੈਟਰੋਲੀਅਮ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਮੁਤਾਬਕ 21 ਨਵੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ 103.97 ਰੁਪਏ ਪ੍ਰਤੀ ਲੀਟਰ ਹੈ ਜਦਕਿ ਮੁੰਬਈ ‘ਚ ਇਹ 109.98 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਡੀਜ਼ਲ 86.67 ਰੁਪਏ ਅਤੇ ਮੁੰਬਈ ‘ਚ 94.14 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। ਮੈਟਰੋ ਦੀ ਗੱਲ ਕਰੀਏ ਤਾਂ ਮੁੰਬਈ ‘ਚ ਪੈਟਰੋਲ ਅਤੇ ਡੀਜ਼ਲ ਸਭ ਤੋਂ ਮਹਿੰਗਾ ਹੈ। ਇਸ ਦੇ ਨਾਲ ਹੀ ਸਭ ਤੋਂ ਸਸਤਾ ਪੈਟਰੋਲ ਚੇਨਈ ਵਿੱਚ ਹੈ ਅਤੇ ਸਭ ਤੋਂ ਸਸਤਾ ਡੀਜ਼ਲ ਦਿੱਲੀ ਵਿੱਚ ਹੈ।
Also Read : ਮੀਂਹ ਦਾ ਕਹਿਰ : ਆਂਧਰਾ ਪ੍ਰਦੇਸ਼ ‘ਚ ਹੁਣ ਤਕ 25 ਲੋਕਾਂ ਦੀ ਮੌਤ, 17 ਲਾਪਤਾ
ਸ਼ਹਿਰ ਪੈਟਰੋਲ ਡੀਜ਼ਲ
ਚੰਡੀਗੜ੍ਹ 94.23 80.90
ਭੋਪਾਲ 107.23 90.87
ਬੰਗਲੌਰ 100.58 85.01
ਪਟਨਾ 105.92 91.09
ਰਾਂਚੀ 98.52 91.56
ਲਖਨਊ 95.28 86.80
ਇਨ੍ਹਾਂ ਸ਼ਹਿਰਾਂ ‘ਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਘੱਟ ਹੈ
ਕਈ ਸ਼ਹਿਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਹਨ। ਇਸ ਵਿੱਚ ਪੋਰਟ ਬਲੇਅਰ, ਨੋਇਡਾ, ਚੰਡੀਗੜ੍ਹ, ਦੇਹਰਾਦੂਨ, ਰਾਂਚੀ, ਸ਼ਿਲਾਂਗ, ਪਣਜੀ, ਸ਼ਿਮਲਾ, ਲਖਨਊ ਸ਼ਾਮਲ ਹਨ।
Also Read : ਖੇਤੀ ਕਾਨੂੰਨਾਂ ਨੂੰ ਲੈਕੇ ਕਲਰਾਜ ਮਿਸ਼ਰਾ ਦਾ ਵੱਡਾ ਬਿਆਨ, ਕਿਹਾ- ‘ਲੋੜ ਪੈਣ ‘ਤੇ ਮੁੜ ਬਣਾਵਾਂਗੇ ਕਾਨੂੰਨ’
ਇਸ ਤਰ੍ਹਾਂ ਜਾਣੋ ਆਪਣੇ ਸ਼ਹਿਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਦੱਸ ਦੇਈਏ ਕਿ ਵਿਦੇਸ਼ੀ ਮੁਦਰਾ ਦਰਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ਦੇ ਆਧਾਰ ‘ਤੇ ਪੈਟਰੋਲ ਅਤੇ ਡੀਜ਼ਲ (Petrol & Diesel) ਦੀ ਕੀਮਤ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਕੀਮਤਾਂ ਦੀ ਸਮੀਖਿਆ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਰੋਜ਼ਾਨਾ ਸਿਰਫ਼ ਇੱਕ SMS ਰਾਹੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣ ਸਕਦੇ ਹੋ। ਇਸ ਦੇ ਲਈ ਇੰਡੀਅਨ ਆਇਲ (IOCL) ਦੇ ਗਾਹਕਾਂ ਨੂੰ ‘RSP ਕੋਡ’ ਲਿਖ ਕੇ 9224992249 ਨੰਬਰ ‘ਤੇ ਭੇਜਣਾ ਹੋਵੇਗਾ।



