LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੀਂਹ ਦਾ ਕਹਿਰ : ਆਂਧਰਾ ਪ੍ਰਦੇਸ਼ 'ਚ ਹੁਣ ਤਕ 25 ਲੋਕਾਂ ਦੀ ਮੌਤ, 17 ਲਾਪਤਾ

21 nov 4

ਆਂਧਰਾ ਪ੍ਰਦੇਸ਼ : ਬੰਗਾਲ ਦੀ ਖਾੜੀ 'ਚ ਘੱਟ ਦਬਾਅ ਦਾ ਖੇਤਰ ਬਣਨ ਤੋਂ ਬਾਅਦ ਸ਼ੁੱਕਰਵਾਰ ਤੋਂ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ 'ਚ ਸੂਬੇ ਦੇ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਇਕ ਮੈਂਬਰ ਸਮੇਤ 25 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਲੋਕ ਅਜੇ ਵੀ ਲਾਪਤਾ ਹਨ। ਰਾਜ ਸਰਕਾਰ ਨੇ ਕਿਹਾ ਕਿ ਇੱਕ ਪੁਲਿਸ ਇੰਸਪੈਕਟਰ ਸਮੇਤ ਘੱਟੋ-ਘੱਟ 64 ਲੋਕਾਂ ਨੂੰ ਭਾਰਤੀ ਹਵਾਈ ਸੈਨਾ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF), ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅਨੰਤਪੁਰਮੂ, ਕੁੱਡਪਾਹ ਅਤੇ ਚਿਤੂਰ ਜ਼ਿਲ੍ਹਿਆਂ ਨੇ ਲੋਕਾਂ ਨੂੰ ਬਚਾਇਆ ਭਿਆਨਕ ਹੜ੍ਹਾਂ ਦੌਰਾਨ ਬਚਾਇਆ ਹੈ। ਐਨਡੀਆਰਐਫ (NDRF) ਅਤੇ ਐਸਡੀਆਰਐਫ (SDRF) ਦੀਆਂ 17 ਟੀਮਾਂ ਰਾਇਲਸੀਮਾ ਖੇਤਰ ਦੇ ਤਿੰਨ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਨਾਲ-ਨਾਲ ਦੱਖਣੀ ਤੱਟਵਰਤੀ ਆਂਧਰਾ ਵਿੱਚ ਐਸਪੀਐਸ ਨੇਲੋਰ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

Also Read : ਖੇਤੀ ਕਾਨੂੰਨਾਂ ਨੂੰ ਲੈਕੇ ਕਲਰਾਜ ਮਿਸ਼ਰਾ ਦਾ ਵੱਡਾ ਬਿਆਨ, ਕਿਹਾ- 'ਲੋੜ ਪੈਣ 'ਤੇ ਮੁੜ ਬਣਾਵਾਂਗੇ ਕਾਨੂੰਨ'

ਜਗਨਮੋਹਨ ਰੈਡੀ ਨੇ ਹਵਾਈ ਕੀਤਾ ਸਰਵੇਖਣ 

ਮੁੱਖ ਮੰਤਰੀ ਵਾਈ. ਐੱਸ. ਜਗਨਮੋਹਨ ਰੈੱਡੀ (YS Jaganmohan Reddy)  ਨੇ ਕੁੱਡਪਾਹ, ਅਨੰਤਪੁਰਮੂ ਅਤੇ ਚਿਤੂਰ ਜ਼ਿਲ੍ਹਿਆਂ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਇੱਕ ਹਵਾਈ ਸਰਵੇਖਣ ਕੀਤਾ। ਉਸ ਨੇ ਕੁੱਡਪਾਹ ਅਤੇ ਚਿਤੂਰ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਗੱਲ ਕੀਤੀ ਅਤੇ ਨੁਕਸਾਨ ਦੀ ਜਾਣਕਾਰੀ ਲਈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੜ੍ਹ ਦਾ ਪਾਣੀ ਘੱਟ ਹੁੰਦੇ ਹੀ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਿਹਾ ਹੈ। ਸਰਕਾਰ ਨੇ ਹੜ੍ਹਾਂ ਵਿੱਚ ਮਰਨ ਵਾਲੇ ਹਰੇਕ ਵਿਅਕਤੀ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Also Read : ਅੱਜ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ

ਮਕਾਨ ਡਿੱਗਣ ਕਾਰਨ ਤਿੰਨ ਬੱਚਿਆਂ ਸਮੇਤ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ

ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਕੁੱਡਪਾਹ ਦੇ ਰਾਜਮਪੇਟ ਹਲਕੇ ਦੇ ਕਈ ਪਿੰਡਾਂ ਵਿੱਚ ਹੜ੍ਹ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਚੇਅਰੂ ਨਦੀ ਦੇ ਕੰਢੇ ਤਿੰਨ ਪਿੰਡਾਂ ਦੇ 30 ਤੋਂ ਵੱਧ ਲੋਕ ਵਹਿ ਗਏ। ਕੁਡਪਾਹ 'ਚ ਹੁਣ ਤੱਕ 13 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ​​ਚੁੱਕੀ ਹੈ। ਅਨੰਤਪੁਰਮੂ ਜ਼ਿਲੇ ਦੇ ਕਾਦਿਰੀ ਕਸਬੇ 'ਚ ਤੇਜ਼ ਬਾਰਸ਼ ਦੌਰਾਨ ਇਕ ਨਿਰਮਾਣ ਅਧੀਨ ਘਰ ਦੇ ਢਹਿ ਜਾਣ ਕਾਰਨ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਮਲਬੇ 'ਚੋਂ ਸੱਤ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਨਹਿਰੂ ਯੁਵਾ ਕੇਂਦਰ ਸੰਗਠਨ ਦੇ ਉਪ-ਪ੍ਰਧਾਨ ਵਿਸ਼ਨੂੰਵਰਧਨ ਰੈਡੀ ਨੇ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਘਟਨਾ ਲਈ ਗੈਰ-ਕਾਨੂੰਨੀ ਨਿਰਮਾਣ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਇਸ ਲਈ ਜ਼ਿੰਮੇਵਾਰ ਕਾਦੀਰੀ ਨਗਰ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

Also Read : MSP ਦੀ ਲੜਾਈ ਅਜੇ ਜਾਰੀ, 25 ਨਵੰਬਰ ਨੂੰ ਟਿਕਰੀ ਬਾਰਡਰ ਵੱਲ ਕੂਚ ਕਰਨਗੇ ਕਿਸਾਨ

ਸਰਕਾਰ ਮੁਤਾਬਕ ਚਿਤੂਰ ਜ਼ਿਲ੍ਹੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਐਸਪੀਐਸ ਨੇਲੋਰ ਜ਼ਿਲ੍ਹੇ ਵਿੱਚ ਇੱਕ ਐਸਡੀਆਰਐਫ (SDRF) ਕਰਮਚਾਰੀ ਡੁੱਬ ਗਿਆ। ਚਾਰ ਜ਼ਿਲ੍ਹਿਆਂ ਵਿੱਚ ਕੁੱਲ 243 ਰਾਹਤ ਕੈਂਪ ਖੋਲ੍ਹੇ ਗਏ ਹਨ, ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢੇ ਗਏ 20,923 ਲੋਕਾਂ ਨੂੰ ਰੱਖਿਆ ਗਿਆ ਹੈ। ਦੱਖਣ ਮੱਧ ਰੇਲਵੇ (SCR) ਦੇ ਜਨਰਲ ਮੈਨੇਜਰ ਗਜਾਨਨ ਮਾਲਿਆ ਨੇ ਨੰਦਲੁਰੂ-ਰਾਜਮਪੇਟ ਸੈਕਸ਼ਨ ਦਾ ਮੁਆਇਨਾ ਕੀਤਾ ਜਿੱਥੇ ਚੇਏਰੂ ਵਿਖੇ ਹੜ੍ਹਾਂ ਦੇ ਪ੍ਰਭਾਵ ਹੇਠ ਰੇਲਵੇ ਟ੍ਰੈਕ ਵਹਿ ਗਿਆ ਸੀ। ਐਸਸੀਆਰ ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਟਰੈਕ ਦੀ ਮੁਰੰਮਤ ਦਾ ਕੰਮ ਜਾਰੀ ਹੈ। ਇਸ ਦੌਰਾਨ ਵਿਜੇਵਾੜਾ (Vijayawada) ਡਿਵੀਜ਼ਨ ਦੇ ਨੇਲੋਰ-ਪਦੁਗੁਪਡੂ ਸੈਕਸ਼ਨ 'ਚ ਰੇਲਵੇ ਲਾਈਨ 'ਤੇ ਪਾਣੀ ਭਰ ਜਾਣ ਕਾਰਨ ਸ਼ਨੀਵਾਰ ਅਤੇ ਐਤਵਾਰ ਨੂੰ ਘੱਟੋ-ਘੱਟ 10 ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰਾਜ ਸਰਕਾਰ ਨੇ ਕਿਹਾ ਕਿ 5 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ 1,549 ਘਰ ਨੁਕਸਾਨੇ ਗਏ ਹਨ, ਜਦੋਂ ਕਿ ਹੋਰ 488 ਘਰ ਡੁੱਬ ਗਏ ਹਨ।

In The Market