LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਵਲੋਂ ਘੇਰਿਆ ਗਿਆ ਡੀ.ਸੀ. ਦਫਤਰ

ryu68567tu8

ਜਲੰਧਰ- ਜਲੰਧਰ ਦੇ ਡੀਸੀ ਦਫਤਰ ਵਿਖੇ ਅੱਜ ਯੂਥ ਅਕਾਲੀ ਦਲ ਜਲੰਧਰ ਅਤੇ ਦਿਹਾਤੀ ਵੱਲੋਂ ਮੋਟਰਸਾਈਕਲ, ਟਰੈਕਟਰ 'ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਇਸ ਰੋਸ ਮਾਰਚ ਕਰਨ ਦਾ ਮੁੱਖ ਕਾਰਨ ਹੈ ਕਿ ਜੋ ਕੇਂਦਰ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਗੀਤ ਤੇ ਕੰਵਰ ਗਰੇਵਾਲ ਦੇ ਗੀਤ ਨੂੰ ਬੈਨ ਕਰ ਦਿੱਤਾ ਗਿਆ ਹੈ, ਜਿਸ ਦਾ ਸਮੁੱਚੀ ਅਕਾਲੀ ਦਲ ਦੇ ਵਰਕਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਸ ਮਾਰਚ ਕਰ ਰਹੇ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦਾ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਵੱਲੋਂ ਜੋ ਗੀਤਾਂ ਵਿਚ ਸੱਚ ਬੋਲਿਆ ਇਹ ਉਸ ਤੋਂ ਕੇਂਦਰ ਸਰਕਾਰ ਡਰ ਗਈ ਹੈ ਅਤੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਐੱਸਵਾਈਐੱਲ ਗੀਤ ਵਿਚ ਹਰ ਇੱਕ ਗੱਲ ਸੱਚ ਹੀ ਲਿਖੀ ਹੈ ਕਿਉਂਕਿ ਨਾ ਤਾਂ ਉਹ ਚੰਡੀਗੜ੍ਹ ਦੇ ਸਕਦੇ ਹਨ ਅਤੇ ਨਾ ਹੀ ਪੰਜਾਬ ਦੀ ਇੱਕ ਬੂੰਦ ਕਿਸੇ ਨੂੰ ਦੇ ਸਕਦੇ ਹਨ। ਦੂਜਾ ਕੰਵਰ ਗਰੇਵਾਲ ਵੱਲੋਂ ਜੋ 14 ਸਾਲ ਤੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਆਖੀ ਹੈ ਉਹ ਵੀ ਸਹੀ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਜਿਹੜੇ ਸਿੱਖਾਂ ਨੇ ਆਪਣੀ 14 ਸਾਲ ਦੀ ਸਜ਼ਾ ਪੂਰੀ ਕਰ ਲਈ ਹੈ ਉਨ੍ਹਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਐਸਵਾਈਐਲ ਗੀਤ ਤੀਜੇ ਦਿਨ ਹੀ 3 ਕਰੋੜ 70 ਲੱਖ ਤੋਂ ਵੀ ਵੱਧ ਪਾਰ ਕਰ ਗਿਆ ਸੀ ਜਿਸ ਤੋਂ ਕੇਂਦਰ ਸਰਕਾਰ ਡਰ ਗਈ ਅਤੇ ਇਨ੍ਹਾਂ ਗੀਤਾਂ ਨੂੰ ਬੈਨ ਕਰ ਅੰਦੋਲਨ ਰਾਹੀਂ ਮੰਗ ਰੱਖੀ ਹੈ ਕਿ ਇਨ੍ਹਾਂ ਗੀਤਾਂ ਨੂੰ ਚਾਲੂ ਕਰਵਾਇਆ ਜਾਵੇ। ਇਸ ਦੇ ਸਬੰਧ 'ਚ ਉਨ੍ਹਾਂ ਵੱਲੋਂ ਰਾਜਪਾਲ ਦੇ ਨਾਮ ਜਲੰਧਰ ਦੇ ਡੀਸੀ ਜਸਪ੍ਰੀਤ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਇਹ ਮੰਗ ਨਾ ਮੰਨੀ ਤਾਂ ਰੋਸ ਹੋਰ ਵੱਧਦਾ ਜਾਵੇਗਾ ਅਤੇ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀ ਗੁੰਡਾਗਰਦੀ ਤੋਂ ਡਰਨ ਵਾਲੇ ਨਹੀਂ ਹਨ।

In The Market