LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਲੇਰ ਮਹਿੰਦੀ ਨੂੰ ਨਹੀਂ ਮਿਲੀ ਰਾਹਤ, 2 ਸਾਲ ਕੈਦ ਦੀ ਰੀਵਿਊ ਪਟੀਸ਼ਨ 'ਤੇ ਸਰਕਾਰ ਨੂੰ ਨੋਟਿਸ 

mhendi

ਚੰਡੀਗੜ੍ਹ- ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਦਲੇਰ ਨੇ ਕਬੂਤਰਬਾਜ਼ੀ ਕੇਸ ਵਿਚ 2 ਸਾਲ ਕੈਦ ਦੀ ਸਜ਼ਾ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਉਨ੍ਹਾਂ ਦੀ ਸੁਣਵਾਈ ਦੌਰਾਨ ਪੁੱਛਿਆ ਕਿ ਦਲੇਰ ਨੂੰ ਜੇਲ ਵਿਚ ਰਹਿੰਦੇ ਕਿੰਨਾ ਸਮਾਂ ਹੋਇਆ? ਇਸ 'ਤੇ ਮਹਿੰਦੀ ਦੇ ਵਕੀਲ ਨੇ ਕਿਹਾ ਕਿ ਅਜੇ ਥੋੜ੍ਹਾ ਸਮਾਂ ਹੀ ਹੋਇਆ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰ ਲਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਨੂੰ ਹੋਵੇਗੀ।
ਦਲੇਰ ਨੇ ਕਬੂਤਰਬਾਜ਼ੀ ਕੇਸ ਵਿਚ ਸਜ਼ਾ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿਚ ਉਨ੍ਹਾਂ ਨੂੰ 2 ਸਾਲ ਕੈਦ ਦੀ ਸਜ਼ਾ ਹੋਈ ਹੈ। ਇਸ ਵੇਲੇ ਪਿਛਲੇ 6 ਦਿਨ ਤਓਂ ਦਲੇਰ ਪਟਿਆਲਾ ਦੀ ਸੈਂਟਰਲ ਜੇਲ ਵਿਚ ਬੰਦ ਹਨ। ਉਨ੍ਹਾਂ ਨੂੰ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਨੇਤੀ ਨਵਜੋਤ ਸਿੱਧੂ ਦੇ ਨਾਲ ਜੇਲ ਵਿਚ ਰੱਖਿਆ ਗਿਆ ਹੈ। ਜੇਲ ਜਾਣ ਤੋਂ ਬਾਅਦ ਦਲੇਰ ਕਾਫੀ ਮਾਯੂਸ ਹਨ। ਉਥੇ ਹੀ ਨਵਜੋਤ ਸਿੱਧੂ ਨੇ ਉਨ੍ਹਾਂ ਦਾ ਹੌਸਲਾ ਵਧਾਇਆ। ਜੇਲ ਵਿਚ ਉਹ ਸੋਸ਼ਲ ਡਾਈਟ ਦੀ ਬਜਾਏ ਉਥੋਂ ਦੀ ਰੁਟੀਨ ਖਾਣਾ ਖਾ ਰਹੇ ਹਨ।
ਦਲੇਰ ਮਹਿੰਦੀ ਪਹਿਲੇ ਸ਼ੋਅ ਕਰਨ ਵਿਦੇਸ਼ਾਂ ਵਿਚ ਜਾਂਦੇ ਸਨ। ਇਸ ਦੌਰਾਨ ਦੋਸ਼ ਲੱਗਾ ਕਿ ਉਨ੍ਹਾਂ ਦੀ ਟੀਮ ਦੇ ਨਾਲ 10 ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਮੈਂਬਰ ਬਣਾ ਕੇ ਅਮਰੀਕਾ ਪਹੁੰਚਾਇਆ ਗਿਆ। ਜਿਸ ਦੇ ਏਵਜ਼ ਵਿਚ ਰੁਪਏ ਲਏ ਗਏ। ਇਸ ਨੂੰ ਕਬੂਤਰਬਾਜ਼ੀ ਯਾਨੀ ਮਾਨਵ ਤਸਕਰੀ ਕਰਾਰ ਦੇ ਕੇ 2003 ਵਿਚ ਦਲੇਰ ਦੇ ਭਰਾ ਸ਼ਮਸ਼ੇਰ ਸਿੰਘ 'ਤੇ ਕੇਸ ਦਰਜ ਹੋਇਆ। ਜਾਂਚ ਦੌਰਾਨ ਇਸ ਵਿਚ ਦਲੇਰ ਮਹਿੰਦੀ ਨੂੰ ਵੀ ਨਾਮਜ਼ਦ ਕਰ ਲਿਆ ਗਿਆ। 
ਇਸ ਮਾਮਲੇ ਵਿਚ 2018 ਵਿਚ ਪਟਿਆਲਾ ਦੀ ਟ੍ਰਾਇਲ ਕੋਰਟ ਨੇ ਦਲੇਰ ਮਹਿੰਦੀ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ। ਇਸ ਦੇ ਖਿਲਾਫ ਦਲੇਰ ਨੇ ਪਟਿਆਲਾ ਸੈਸ਼ਨ ਕੋਰਟ ਵਿਚ ਅਪੀਲ ਕਰ ਦਿੱਤੀ। 5 ਦਿਨ ਪਹਿਲਾਂ ਪਟਿਆਲਾ ਦੀ ਸੈਸ਼ਨ ਕੋਰਟ ਨੇ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਜਿਸ ਤੋਂ ਬਾਅਦ ਦਲੇਰ ਨੂੰ ਗ੍ਰਿਫਤਾਰ ਕਰ ਸਜ਼ਾ ਕੱਟਣ ਪਟਿਆਲਾ ਜੇਲ ਭੇਜ ਦਿੱਤਾ ਗਿਆ।
ਦਲੇਰ ਮਹਿੰਦੀ ਨੂੰ ਪਟਿਆਲਾ ਜੇਲ ਵਿਚ ਨਵਜੋਤ ਸਿੱਧੂ ਵਾਲੀ ਬੈਰਕ ਵਿਚ ਰੱਖਿਆ ਹੋਇਆ। ਜਿੱਥੇ ਉਨ੍ਹਾਂ ਨੂੰ ਜੇਲ ਮੁੰਸ਼ੀ ਦਾ ਕੰਮ ਸੌਂਪਿਆ ਗਿਆ ਹੈ। ਜੇਲ ਮੁਲਾਜ਼ਮ ਰੋਜ਼ਾਨਾ ਉਨ੍ਹਾਂ ਨੂੰ ਰਜਿਸਟਰ ਦੇਣਗੇ। ਜਿਨ੍ਹਾਂ ਦਾ ਕੰਮ ਕਰਕੇ ਉਹ ਵਾਪਸ ਦੇਣਗੇ। ਸਿੱਧੂ ਦੀ ਤਰ੍ਹਾਂ ਉਹ ਵੀ ਬੈਰਕ ਦੇ ਅੰਦਰ ਤੋਂ ਹੀ ਕੰਮ ਕਰਨਗੇ।

In The Market