LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖਤਰੇ 'ਚ ਬਚਪਨ! ਪੰਜਾਬ ਦੇ 42 ਫੀਸਦੀ ਬੱਚਿਆਂ 'ਚ ਨਹੀਂ ਮਿਲਿਆ ਐਂਟੀਬਾਡੀਜ਼, ਸਰਵੇਖਣ 'ਚ ਖੁਲਾਸਾ

bache

ਚੰਡੀਗੜ੍ਹ: ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੀ ਤੀਜੀ ਲਗਹਿਰ ਦਾ ਖਤਰਾ ਚੋਟੀ ਉੱਤੇ ਹੈ ਉਥੇ ਹੀ ਇਕ ਸਰਵੇਖਣ 'ਚ ਪਤਾ ਲੱਗਿਆ ਹੈ ਕਿ ਪੰਜਾਬ ਦੇ 42 ਫ਼ੀਸਦੀ ਬੱਚੇ ਖਤਰੇ 'ਚ ਹਨ। ਅਜਿਹੇ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਸਭ ਤੋਂ ਵਧੇਰੇ ਖਤਰਾ ਹੈ।

ਪੜੋ ਹੋਰ ਖਬਰਾਂ: ਕਾਂਗਰਸ ਵਰਕਰਾਂ ਨੇ ਫ੍ਰਾਈ ਕੀਤਾ 'ਟਵਿੱਟਰ ਬਰਡ', ਕਿਹਾ- ਪਸੰਦ ਆਵੇਗਾ ਸਵਾਦ (Video)

ਜੁਲਾਈ ਵਿਚ ਕੀਤੇ ਗਏ ਸੀਰੋ ਸਰਵੇਖਣ ਦੀ ਮੁੱਢਲੀ ਜਾਂਚ 'ਚ 58 ਫ਼ੀਸਦੀ ਬੱਚਿਆਂ ਵਿਚ ਐਂਟੀਬਾਡੀਜ਼ ਪਾਈਆਂ ਗਈਆਂ ਹਨ। ਤੀਜੀ ਲਹਿਰ ਦੀ ਤਿਆਰੀ ਲਈ ਪੰਜਾਬ ਸਰਕਾਰ ਨੇ 6 ਤੋਂ 17 ਸਾਲ ਦੀ ਉਮਰ ਦੇ ਲੋਕਾਂ 'ਤੇ ਇਕ ਸੀਰੋ ਸਰਵੇਖਣ ਕੀਤਾ ਸੀ। ਹਾਲਾਂਕਿ ਸਰਵੇਖਣ ਦੀ ਅੰਤਮ ਰਿਪੋਰਟ ਅਜੇ ਤਿਆਰ ਕੀਤੀ ਜਾਣੀ ਬਾਕੀ ਹੈ। ਛੇਤੀ ਹੀ ਸਿਹਤ ਵਿਭਾਗ ਇਸ ਦੇ ਨਤੀਜੇ ਜਨਤਕ ਕਰੇਗਾ। ਕੋਰੋਨਾ ਦੀ ਤੀਜੀ ਲਹਿਰ ਵਿਚ ਕਿਹਾ ਜਾਂਦਾ ਹੈ ਕਿ ਸਿਰਫ ਬੱਚਿਆਂ ਨੂੰ ਹੀ ਖਤਰਾ ਹੈ। ਅਜਿਹੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਨੇ ਜੁਲਾਈ ਵਿੱਚ 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦਾ ਪਹਿਲਾ ਸੀਰੋ ਸਰਵੇਖਣ ਕੀਤਾ ਸੀ। ਹਾਲਾਂਕਿ ਸੀਰੋ ਸਰਵੇਖਣ ਦਾ ਕੰਮ ਜੁਲਾਈ ਦੇ ਅੰਤ ਤੱਕ ਪੂਰਾ ਹੋਣਾ ਸੀ, ਪਰ ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਵਿਭਾਗ ਨੂੰ ਨਮੂਨੇ ਇਕੱਠੇ ਕਰਨ ਵਿੱਚ ਮੁਸ਼ਕਲ ਆਈ।

ਪੜੋ ਹੋਰ ਖਬਰਾਂ: ਖਰੜ CIA ਸਟਾਫ ਵੱਲੋਂ ਬੰਬੀਹਾਂ ਗੈਂਗ ਦੇ ਤਿੰਨ ਮੈਂਬਰ ਹਥਿਆਰਾਂ ਸਣੇ ਗ੍ਰਿਫਤਾਰ

ਹੁਣ ਤਕ ਵਿਭਾਗ ਨੇ ਕੁਝ ਜ਼ਿਲ੍ਹਿਆਂ ਤੋਂ 1500 ਤੋਂ ਵੱਧ ਬੱਚਿਆਂ ਦੇ ਸੈਂਪਲ ਲਏ ਸਨ, ਜਿਨ੍ਹਾਂ ਵਿੱਚ 58 ਫ਼ੀਸਦੀ ਸੈਂਪਲਾਂ ਵਿੱਚ ਐਂਟੀਬਾਡੀਜ਼ ਮਿਲੀਆਂ ਹਨ, ਜਦਕਿ 42 ਫ਼ੀਸਦੀ ਬੱਚੇ ਐਂਟੀਬਾਡੀਜ਼ ਨਹੀਂ ਬਣਾ ਸਕੇ ਹਨ। ਅਜਿਹੀ ਸਥਿਤੀ 'ਚ ਸਿਹਤ ਮਾਹਰ ਇਨ੍ਹਾਂ ਬੱਚਿਆਂ ਨੂੰ ਕੋਰੋਨਾ ਦੀ ਸੰਭਾਵਤ ਤੀਜੀ ਲਹਿਰ ਵਿੱਚ ਸਭ ਤੋਂ ਵੱਧ ਖ਼ਤਰਾ ਦੱਸ ਰਹੇ ਹਨ। ਸਰਵੇਖਣ ਦੌਰਾਨ ਇਕੱਤਰ ਕੀਤੇ ਗਏ ਜ਼ਿਆਦਾਤਰ ਨਮੂਨੇ ਸ਼ਹਿਰੀ ਖੇਤਰਾਂ ਤੋਂ ਇਕੱਤਰ ਕੀਤੇ ਗਏ ਹਨ। ਸਿਹਤ ਵਿਭਾਗ ਅਨੁਸਾਰ ਬੱਚਿਆਂ ਨੂੰ ਖਤਰੇ ਤੋਂ ਬਚਾਉਣ ਲਈ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ।

ਪੜੋ ਹੋਰ ਖਬਰਾਂ: ਰਾਹਤ ਦੀ ਖਬਰ! ਉਮਸ ਭਰੀ ਗਰਮੀ ਤੋਂ ਜਲਦੀ ਮਿਲੇਗੀ ਨਿਜਾਤ, ਹੋਵੇਗੀ ਬਰਸਾਤ

In The Market